ਸ਼ਨੀਵਾਰ 11 ਨਵੰਬਰ ਨੂੰ ਅਯੁੱਧਿਆ ‘ਚ ਦੀਵੇ ਜਗਾਉਣ ਦਾ ਵਰਲਡ ਰਿਕਾਰਡ ਬਣਾਇਆ ਗਿਆ। 7ਵੇਂ ਦੀਪ ਉਤਸਵ ‘ਤੇ ਸਰਯੂ ਨਦੀ ਦੇ ਕੰਢੇ 51 ਘਾਟਾਂ ‘ਤੇ 22 ਲੱਖ 23 ਹਜ਼ਾਰ ਦੀਵੇ ਜਗਾ ਕੇ ਗਿਨੀਜ਼ ਵਰਲਡ ਰਿਕਾਰਡ ਬਣਾਇਆ ਗਿਆ।
ਇਸ ਤੋਂ ਇਲਾਵਾ ਮਹਾਰਿਸ਼ੀ ਵਾਲਮੀਕਿ ਦੀ ਰਾਮ ਕਥਾ ਨੂੰ ਹੋਲੋਗ੍ਰਾਫਿਕ ਲਾਈਟ ਰਾਹੀਂ ਸੁਣਾਇਆ ਗਿਆ। ਲੇਜ਼ਰ ਸ਼ੋਅ ਤੋਂ ਬਾਅਦ 23 ਮਿੰਟ ਤੱਕ ਆਤਿਸ਼ਬਾਜ਼ੀ ਵੀ ਕੀਤੀ ਗਈ। ਇਸ ਦੌਰਾਨ 84 ਲੱਖ ਰੁਪਏ ਦੇ ਹਰੇ ਪਟਾਕੇ ਫੂਕੇ ਗਏ।
ਘਾਟਾਂ ‘ਤੇ 24 ਲੱਖ ਦੀਵੇ ਸਜਾਏ ਗਏ ਪਰ 22 ਲੱਖ 23 ਹਜ਼ਾਰ ਦੀਵੇ ਜਗਾਉਣ ਦਾ ਵਰਲਡ ਰਿਕਾਰਡ ਬਣਿਆ। 24 ਲੱਖ ਦੀਵੇ ਜਗਾਉਣ ਲਈ 1 ਲੱਖ 5 ਹਜ਼ਾਰ ਲੀਟਰ ਸਰ੍ਹੋਂ ਦੇ ਤੇਲ ਦੀ ਵਰਤੋਂ ਕੀਤੀ ਗਈ।
ਦੀਪ ਉਤਸਵ ਪ੍ਰੋਗਰਾਮ ਵਿੱਚ 54 ਦੇਸ਼ਾਂ ਦੇ ਰਾਜਦੂਤਾਂ ਨੇ ਵੀ ਸ਼ਿਰਕਤ ਕੀਤੀ। ਦੀਵਿਆਂ ਦੀ ਗਿਣਤੀ ਕਰਨ ਲਈ 2 ਡਰੋਨ ਵਰਤੇ ਗਏ ਸਨ। ਪਿਛਲੀ ਵਾਰ ਸਰਯੂ ਦੇ ਕੰਢੇ 15 ਲੱਖ 76 ਹਜ਼ਾਰ ਦੀਵੇ ਜਗਾਉਣ ਦਾ ਰਿਕਾਰਡ ਗਿਨੀਜ਼ ਵਰਲਡ ਰਿਕਾਰਡ ਵਿੱਚ ਦਰਜ ਹੈ।
ਇਹ ਵੀ ਪੜ੍ਹੋ : ਦੀਵਾਲੀ ‘ਤੇ ਇੱਕ ਲੱਖ ਦੇਸੀ ਘਿਓ ਦੇ ਦੀਵਿਆਂ ਨਾਲ ਜਗਮਗਾਏਗਾ ਸ੍ਰੀ ਦਰਬਾਰ ਸਾਹਿਬ, ਹੋਵੇਗੀ ਸ਼ਾਨਦਾਰ ਆਤਿਸ਼ਬਾਜ਼ੀ
ਇਸ ਤੋਂ ਪਹਿਲਾਂ ਸਵੇਰੇ ਸ਼੍ਰੀ ਰਾਮ ਦੇ ਅਯੁੱਧਿਆ ਆਗਮਨ ਦੇ ਪ੍ਰਤੀਕ ਰੂਪ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਦੁਪਹਿਰ ਨੂੰ ਭਗਵਾਨ ਰਾਮ, ਮਾਤਾ ਸੀਤਾ ਅਤੇ ਲਕਸ਼ਮਣ ਪੁਸ਼ਪਕ ਵਿਮਾਨ (ਹੈਲੀਕਾਪਟਰ) ਰਾਹੀਂ ਅਯੁੱਧਿਆ ਪਹੁੰਚੇ। ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸਾਰਿਆਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਭਗਵਾਨ ਰਾਮ ਨੂੰ ਰਾਮਕਥਾ ਪਾਰਕ ਲਿਆਂਦਾ ਗਿਆ। ਇਥੇ ਉਨ੍ਹਾਂ ਦਾ ਰਾਜ ਅਭਿਸ਼ੇਕ ਸੀਐਮ ਯੋਗੀ ਨੇ ਰਾਮ ਦਾ ਰਾਜ ਤਿਲਕ ਕੀਤਾ।
ਵੀਡੀਓ ਲਈ ਕਲਿੱਕ ਕਰੋ : –