ਅਯੁੱਧਿਆ ਵਿਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਦੇ ਬਾਅਦ ਤੋਂ ਹੀ ਸ਼ਰਧਾਲੂਆਂ ਦਾ ਤਾਂਤਾ ਲੱਗਾ ਹੈ। ਸ਼੍ਰੀਰਾਮ ਦੀ ਰਾਜਧਾਨੀ ਵਿਚ ਇਕ ਅਜਿਹਾ ਅਨੋਖਾ ਬੈਂਕ ਹੈ ਜਿਥੇ ਪੈਸਿਆਂ ਦਾ ਕੋਈ ਲੈਣ-ਦੇਣ ਨਹੀਂ ਹੁੰਦਾ ਫਿਰ ਵੀ ਦੁਨੀਆ ਭਰ ਦੇ 35,000 ਲੋਕਾਂ ਨੇ ਆਪਣਾ ਖਾਤਾ ਖੁੱਲ੍ਹਵਾ ਕੇ ਰੱਖਿਆ ਹੈ। ਦਰਅਸਲ ਇਹ ਬੈਂਕ ਆਸਥਾ ਤੇ ਮਾਨਸਿਕ ਸ਼ਾਂਤੀ ਦੇ ਉਦੇਸ਼ ਨਾਲ ਖੋਲ੍ਹਿਆ ਗਿਆ ਹੈ। ਇਹ ਬੈਂਕ ਮਹੰਤ ਨ੍ਰਿਤਗੋਪਾਲ ਦਾਸ ਜੀ ਨੇ 1970 ਵਿਚ ਖੋਲ੍ਹਿਆ ਸੀ ਤੇ ਅੱਜ ਇਸ ਵਿਚ ਯੂਕੇ, ਕੈਨੇਡਾ, ਨੇਪਾਲ, ਫਿਜੀ ਤੇ ਯੂਈਏ ਦੇ ਲੋਕਾਂ ਨੇ ਵੀ ਖਾਤਾ ਖੁੱਲ੍ਹਵਾ ਕੇ ਰੱਖਿਆ ਹੈ। ਇਸ ਦਾ ਨਾਂ ‘ਇੰਟਰਨੈਸ਼ਨਲ ਸ਼੍ਰੀ ਸੀਤਾਰਾਮ ਨਾਮ ਬੈਂਕ’ ਹੈ।
ਦੱਸ ਦੇਈਏ ਕਿ ਮਹੰਤ ਨ੍ਰਿਤਗੋਪਾਲ ਦਾਸ ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਪ੍ਰਧਾਨ ਵੀ ਹਨ। ਆਓ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਆਖਿਰ ਇਹ ਬੈਂਕ ਕੰਮ ਕਿਵੇਂ ਕਰਦਾ ਹੈ। ਦਰਅਸਲ ਇਥੋਂ ਲੋਕਾਂ ਨੂੰ ਇਕ ਬੁੱਕਲੇਟ ਲਾਲ ਰੰਗ ਦੇ ਪੈੱਨ ਨਾਲ ਈਸ਼ੂ ਕੀਤਾ ਜਾਂਦਾ ਹੈ। ਇਸ ਦੇ ਬਾਅਦ ਸ਼ਰਧਾਲੂ ਇਸ ਬੁੱਕਲੇਟ ‘ਤੇ 5 ਲੱਖ ਵਾਰ ‘ਸੀਤਾਰਾਮ’ ਲਿਖ ਕੇ ਆਪਣੇ ਅਕਾਊਂਟ ਵਿਚ ਜਮ੍ਹਾ ਕਰਵਾ ਦਿੰਦੇ ਹਨ। ਬੈਂਕ ਬਾਕਾਇਦਾ ਪਾਸਬੁੱਕ ਵੀ ਦਿੰਦਾ ਹੈ ਜਿਸ ਵਿਚ ਉਸ ਵੱਲੋਂ ਜਮ੍ਹਾ ਕਰਵਾਈ ਗਈ ਬੁੱਕਲੇਟ ਦਾ ਬਿਓਰਾ ਦਰਜ ਹੁੰਦਾ ਹੈ।
ਇਹ ਵੀ ਪੜ੍ਹੋ : ਸ਼ੰਭੂ ਬਾਰਡਰ ਨੇੜੇ ਪੁਲਿਸ ਦੀ ਮੌਕ ਡ੍ਰਿਲ, ਛੱਡੇ ਗਏ ਅੱਥਰੂ ਗੈਸ ਦੇ ਗੋਲੇ, ਚੰਡੀਗੜ੍ਹ ‘ਚ ਵੀ ਧਾਰਾ 144 ਲਾਗੂ
ਰਿਪੋਰਟ ਮੁਤਾਬਕ ਪ੍ਰਾਣ ਪ੍ਰਤਿਸ਼ਠਾ ਦੇ ਬਾਅਦ ਇਸ ਬੈਂਕ ਵਿਚ ਖਾਤਾਧਾਰਕ ਤੇਜ਼ੀ ਨਾਲ ਵਧੇ ਹਨ। ਹੁਣ ਪੂਰੇ ਭਾਰਤ ਤੇ ਵਿਦੇਸ਼ ਵਿਚ ਮਿਲਾ ਕੇ ਇਸ ਬੈਂਕ ਦੀਆਂ 136 ਬ੍ਰਾਂਚਾਂ ਹੋ ਚੁੱਕੀਆਂ ਹਨ। ਬਹੁਤ ਸਾਰੇ ਲੋਕ ਪੋਸਟ ਤੋਂ ਵੀ ਬੁਕਲੇਟ ਮੰਗਵਾਉਂਦੇ ਤੇ ਜਮ੍ਹਾ ਕਰਵਾਉਂਦੇ ਹਨ। ਬੈਂਕ ਦੇ ਮੈਨੇਜਰ ਮਹੰਤ ਪੁਨੀਤ ਰਾਮ ਦਾਸ ਮਹਾਰਾਜ ਨੇ ਦੱਸਿਆ ਕਿ ਜਿਸ ਤਰ੍ਹਾਂ ਤੋਂ ਲੋਕ ਮੰਦਰ ਵਿਚ ਮਾਨਸਿਕ ਸ਼ਾਂਤੀ ਲਈ ਜਾਂਦੇ ਹਨ ਉਂਝ ਹੀ ਸੀਤਾਰਾਮ ਲਿਖ ਕੇ ਵੀ ਲੋਕ ਪ੍ਰਾਰਥਨਾ ਵਜੋਂ ਆਪਣੇ ਖਾਤੇ ਵਿਚ ਸ਼ਾਂਤੀ ਤੇ ਆਸਥਾ ਜਮ੍ਹਾ ਕਰਵਾ ਸਕਦੇ ਹਨ। ਜਿਵੇਂ ਅਸੀਂ ਕਹਿੰਦੇ ਹਾਂ ਕਿ ਭਗਵਾਨ ਨੇ ਸਾਰਿਆਂ ਦਾ ਖਾਤਾ ਖੋਲ੍ਹ ਰੱਖਿਆ ਹੈ ਅਤੇ ਉਸ ਵਿਚ ਉਸ ਵਿਚ ਉਸ ਦੇ ਚੰਗੇ-ਬੁਰੇ ਕੰਮ ਨੂੰ ਦਰਜ ਕਰਦੇ ਹਨ।ਇਹ ਖਾਤਾ ਵੀ ਕੁਝ ਉਸੇ ਤਰ੍ਹਾਂ ਦਾ ਹੈ।
ਵੀਡੀਓ ਲਈ ਕਲਿੱਕ ਕਰੋ –