ਪਾਕਿਸਤਾਨ ਦੇ ਸਾਬਕਾ ਪੀਐੱਮ ਇਮਰਾਨ ਖਾਨ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪਾਕਿਸਤਾਨ ਦੀ ਇਕ ਖਾਸ ਅਦਾਲਤ ਨੇ ਗੁਪਤ ਦਸਾਤੇਵਜ਼ ਲੀਕ ਮਾਮਲੇ ਵਿਚ ਜੇਲ੍ਹ ਵਿਚ ਬੰਦ ਖਾਨ ਦੀ ਜ਼ਮਾਨਤ ਤੇ FIR ਰੱਦ ਕਰਨ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ।
ਪਾਕਿਸਤਾਨ ਤਹਿਰੀਕੇ-ਏ-ਇਨਸਾਫ ਪਾਰਟੀ ਦੇ ਪ੍ਰਧਾਨ ਖਾਨ ਨੇ ਮਾਮਲੇ ਵਿਚ ਜ਼ਮਾਨਤ ਦੇ ਨਾਲ-ਨਾਲ ਐੱਫਆਈਏ ਵੱਲੋਂ ਅਗਲਤ ਵਿਚ ਦਰਜ FIR ਖਿਲਾਫ ਇਸਲਾਮਾਬਾਦ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਹਾਈਕੋਰਟ ਦੇ ਮੁੱਖ ਜਸਟਿਸ ਆਮਿਰ ਫਾਰੂਕ ਨੇ ਸੁਣਵਾਈ ਪੂਰੀ ਹੋਣ ਦੇ ਬਾਅਦ 16 ਅਕਤੂਬਰ ਨੂੰ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਜਿਸ ਦਾ ਐਲਾਨ ਉਨ੍ਹਾਂ ਨੇ ਅੱਜ ਕੀਤਾ।
ਪਿਛਲੇ ਸਾਲ ਮਾਰਚ ਵਿਚ ਇਮਰਾਨ ਖਾਨ ਦੀ ਸਰਕਾਰ ਖਿਲਾਫ ਬੇਭਰੋਸਗੀ ਪ੍ਰਸਤਾਵ ‘ਤੇ ਮਤਦਾਨ ਤੋਂ ਪਹਿਲਾਂ ਇਕ ਜਨਸਭਾ ਦੌਰਾਨ ਇਮਰਾਨ ਖਾਨ ਨੇ ਜੇਲ੍ਹ ਤੋਂ ਇਕ ਕਾਗਜ਼ ਕੱਢ ਕੇ ਲਹਿਰਾਇਆ ਸੀ ਤੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਡੇਗਣ ਲਈ ਅੰਤਰਰਾਸ਼ਟਰੀ ਸਾਜਿਸ਼ ਰਚੀ ਜਾ ਰਹੀ ਹੈ। ਦੋਸ਼ਹੈ ਕਿ ਬੀਤੇ ਸਾਲ ਮਾਰਚ ਵਿਚ ਵਾਸ਼ਿੰਗਟਨ ਵਿਚ ਪਾਕਿਸਤਾਨ ਸਥਿਤ ਦੂਤਘਰ ਵਿਚ ਇਕ ਕੇਬਲ ਭੇਜਿਆ ਗਿਆ ਸੀ ਜੋ ਲੀਕ ਹੋ ਗਿਆ ਤੇ ਇਮਰਾਨ ਨੇ ਕਥਿਤ ਤੌਰ ‘ਤੇ ਉਸ ਨੂੰ ਹੀ ਜਨਸਭਾ ਦੌਰਾਨ ਲਹਿਰਾਇਆ ਸੀ। ਹਾਲਾਂਕਿ ਬਾਅਦ ਵਿਚ ਪੁੱਛਗਿਛ ਦੌਰਾਨ ਇਮਰਾਨ ਖਾਨ ਨੇ ਗੁਪਤ ਦਸਤਾਵੇਜ਼ ਦੇ ਰੈਲੀ ਵਿਚ ਲਹਿਰਾਉਣ ਤੋਂ ਇਨਕਾਰ ਕੀਤਾ ਸੀ। ਇਮਰਾਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਤੋਂ ਉਹ ਗੁਪਤ ਦਸਤਾਵੇਜ਼ ਗੁੰਮ ਹੋ ਗਿਆ ਹੈ ਤੇ ਉਨ੍ਹਾਂ ਨੂੰ ਯਾਦ ਨਹੀਂ ਆ ਰਿਹਾ ਕਿ ਉਨ੍ਹਾਂ ਨੇ ਉਸ ਨੂੰ ਕਿਥੇ ਰੱਖ ਦਿੱਤਾ ਹੈ।
ਇਹ ਵੀ ਪੜ੍ਹੋ : IIT ਵਿਗਿਆਨੀਆਂ ਦੀ ਖੋਜ ‘ਚ ਵੱਡਾ ਖੁਲਾਸਾ, ਡੇਂਗੂ ਦਾ ਮੱਛਰ ਪਾਣੀ ਤੋਂ ਬਿਨਾਂ ਵੀ ਰਹਿ ਸਕਦਾ ਹੈ ਜ਼ਿੰਦਾ
ਦੱਸ ਦੇਈਏ ਕਿ ਇਮਰਾਨ ਖਾਨ ਤੇ ਸ਼ਾਹ ਮਹਿਮੂਦ ਕੁਰੈਸ਼ੀ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਸਿਆਸੀ ਫਾਇਦੇ ਲਈ ਗੁਪਤ ਦਸਾਤਵੇਜ਼ਾਂ ਨੂੰ ਗਲਤ ਤਰੀਕੇ ਨਾਲ ਆਪਣੇ ਕੋਲ ਰੱਖਿਆ ਤੇ ਇਸ ਦਾ ਗਲਤ ਇਸਤੇਮਾਲ ਕੀਤਾ। ਇਸ ਲਈ ਇਮਰਾਨ ਖਾਨ ਤੇ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਅਧਿਕਾਰਕ ਗੋਪਨੀਅਤਾ ਅਧਿਨਿਯਮ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: