ਭਾਰਤੀ ਕੁਸ਼ਤੀ ਮਹਾਸੰਘ ਦੀ ਮਾਨਤਾ ਰੱਦ ਹੋਣ ਦੇ ਬਾਅਦ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਜਦੋਂ ਤੱਕ ਨਿਆਂ ਨਹੀਂ ਮਿਲ ਜਾਂਦਾ, ਉਹ ਪਦਮਸ਼੍ਰੀ ਪੁਰਸਕਾਰ ਵਾਪਸ ਨਹੀਂ ਲੈਣਗੇ। ਬਜਰੰਗ ਪੂਨੀਆ ਨੇ ਕਿਹਾ ਕਿ ਮੈਂ ਪਦਮਸ਼੍ਰੀ ਵਾਪਸ ਨਹੀਂ ਲਵਾਂਗਾ। ਨਿਆਂ ਮਿਲਣ ਦੇ ਬਾਅਦ ਹੀ ਮੈਂ ਇਸ ਬਾਰੇ ਸੋਚਾਂਗਾ। ਉਨ੍ਹਾਂ ਕਿਹਾ ਕਿ ਕੋਈ ਵੀ ਪੁਰਸਕਾਰ ਸਾਡੀਆਂ ਭੈਣਾਂ ਦੇ ਸਨਮਾਨ ਤੋਂ ਵੱਡਾ ਨਹੀਂ ਹੈ… ਸਾਨੂੰ ਸਭ ਤੋਂ ਪਹਿਲਾਂ ਨਿਆਂ ਮਿਲਣਾ ਚਾਹੀਦਾ।
ਬਜਰੰਗ ਪੂਨੀਆ ਨੇ ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਕਰੀਬੀ ਸੰਜੇ ਸਿੰਘ ਦੇ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਅਹੁਦੇ ‘ਤੇ ਚੁਣੇ ਜਾਣ ਦੇ ਵਿਰੋਧ ਵਿਚ ਆਪਣਾ ਪਦਮਸ਼੍ਰੀ ਵਾਪਸ ਕਰ ਦਿੱਤਾ ਸੀ। ਓਲੰਪਿਕ ਤਮਗਾ ਜੇਤੂ ਬਜਰੰਗ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਿਲਣ ਤੇ ਆਪਣਾ ਵਿਰੋਧ ਪੱਤਰ ਸੌਂਪਣ ਲਈ ਕਰਤਬ ਪੱਥ ‘ਤੇ ਪਹੁੰਚੇ ਸਨ। ਪੁਲਿਸ ਮੁਲਾਜ਼ਮਾਂ ਨੇ ਹਾਲਾਂਕਿ ਉਨ੍ਹਾਂ ਨੂੰ ਉਥੇ ਰੋਕ ਦਿੱਤਾ ਸੀ। ਇਸ ਦੇ ਬਾਅਦ ਬਜਰੰਗ ਨੇ ਆਪਣਾ ਪਦਮਸ਼੍ਰੀ ਤਮਗਾ ਫੁੱਟਪਾਥ ‘ਤੇ ਪੱਤਰ ਦੇ ਉਪਰ ਰੱਖ ਦਿੱਤਾ ਸੀ।
ਇਹ ਵੀ ਪੜ੍ਹੋ : ਨ.ਸ਼ਿਆਂ ਖਿਲਾਫ ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ, 16 ਲੱਖ ਪਾਬੰਦੀਸ਼ੁਦਾ ਗੋ.ਲੀਆਂ ਸਣੇ 12 ਤਸ.ਕਰ ਗ੍ਰਿਫ਼ਤਾਰ
ਇਸ ਤੋਂ ਪਹਿਲਾਂ ਟੋਕੀਓ ਓਲੰਪਿਕ ਦੇ ਕਾਂਸੇ ਤਮਗਾ ਜੇਤੂ ਬਜਰੰਗ ਪੂਨੀਆ ਨੇ ਸੋਸ਼ਲ ਮੀਡੀਆ ‘ਤੇ ਕਿਹਾ ਸੀ ਮੈਂ ਆਪਣਾ ਪਦਮਸ਼੍ਰੀ ਸਨਮਾਨ ਪ੍ਰਧਾਨ ਮੰਤਰੀ ਨੂੰ ਵਾਪਸ ਕਰ ਰਿਹਾ ਹਾਂ।ਕਹਿਣ ਲਈ ਬੱਸ ਮੇਰਾ ਇਹ ਪੱਤਰ ਹੈ, ਇਹੀ ਮੇਰਾ ਬਿਆਨ ਹੈ। ਇਸ ਪੱਤਰ ਵਿਚ ਉਨ੍ਹਾਂ ਨੇ ਬ੍ਰਿਜਭੂਸ਼ਣ ਖਿਲਾਫ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਉਨ੍ਹਾਂ ਦੇ ਕਰੀਬੀ ਦੀਆਂ ਚੋਣਾਂ ਜਿੱਤਣ ਤੱਕ ਤੇ ਸਰਕਾਰ ਦੇ ਇਕ ਮੰਤਰੀ ਨਾਲ ਹੋਈ ਗੱਲਬਾਤ ਤੇ ਉਨ੍ਹਾਂ ਦੇ ਭਰੋਸੇ ਬਾਰੇ ਦੱਸਿਆ ਸੀ ਤੇ ਅਖੀਰ ਵਿਚ ਪਦਮਸ਼੍ਰੀ ਵਾਪਸ ਕਰਨ ਦੀ ਗੱਲ ਕਹੀ ਸੀ।
ਵੀਡੀਓ ਲਈ ਕਲਿੱਕ ਕਰੋ : –