ਸਵਾਰ ਸਾਰੇ ਲੋਕ ਮੰਦਰ ਵਿਚ ਪੂਜਾ ਕਰਨ ਦੇ ਬਾਅਦ ਘਰ ਪਰਤ ਰਹੇ ਸਨ ਤੇ ਇਸ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਏ। ਫਿਲਹਾਲ ਚੰਬਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਜ਼ਖਮੀਆਂ ਨੂੰ ਚੰਬਾ ਮੈਡੀਕਲ ਕਾਲਜ ਵਿਚ ਭਰਤੀ ਕੀਤਾ ਗਿਆ ਹੈ।
ਘਟਨਾ ਬੀਤੇ ਵੀਰਵਾਰ ਦੀ ਹੈ। ਚੰਬਾ ਦੇ ਮਾਣੀ-ਸਿੜਕੁੰਡ ਰੋਡ ‘ਤੇ ਇਕ ਬਲੈਰੋ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਗੱਡੀ ਵਿਚ ਕੁੱਲ 11 ਲੋਕ ਸਵਾਰ ਸਨ।ਇਨ੍ਹਾਂ ਵਿਚੋਂ ਤਿੰਨ ਦੀ ਮੌਕੇ ‘ਤੇ ਮੌਤ ਹੋ ਗਈ ਜਦੋਂ ਕਿ 8 ਜ਼ਖਮੀ ਹੋ ਗਏ। ਘਟਨਾ ਦੇ ਬਾਅਦ ਪੁਲਿਸ ਪ੍ਰਸ਼ਾਸਨ ਮੌਕੇ ‘ਤੇ ਪਹੁੰਚਿਆ ਤੇ ਜ਼ਖਮੀਆਂ ਨੂੰ ਇਲਾਜ ਲਈ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਚੰਬਾ ਹਸਪਤਾਲ ਲਿਆਇਆ ਗਿਆ। 8 ਜ਼ਖਮੀਆਂ ਵਿਚ 4 ਬੱਚੇ, ਤਿੰਨ ਔਰਤਾਂ ਤੇ ਚਾਲਕ ਸ਼ਾਮਲ ਹੈ। ਡਰਾਈਵਰ ਦੇ ਸਿਰ ‘ਤੇ ਸੱਟ ਲੱਗੀ ਹੈ। ਪ੍ਰਸ਼ਾਸਨ ਵੱਲੋਂ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 25-25 ਹਜ਼ਾਰ ਤੇ ਜ਼ਖਮੀਆਂ ਨੂੰ 5-5 ਹਜ਼ਾਰ ਦੀ ਫੌਰੀ ਰਾਹਤ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੁਲਾੜ ਦੀ ‘ਮਹਾਸ਼ਕਤੀ’ ਬਣੇਗਾ ਭਾਰਤ, ISRO ਬਣਾਏਗਾ ਆਸਮਾਨ ਵਿਚ ਦੁਨੀਆ ਦਾ ਤੀਜਾ ਸਪੇਸ ਸਟੇਸ਼ਨ
ਚੰਬਾਦੇ ਰਾਜਪੁਰ ਪਿੰਡ ਦਾ ਪਰਿਵਾਰ ਤੇ ਰਿਸ਼ਤੇਦਾਰ ਦਵਾਟ ਮਹਾਦੇਵ ਮੰਦਰ ਦੇ ਦਰਸ਼ਨ ਲਈ ਗਏ ਸਨ। ਵਾਪਸੀ ਵਿਚ ਇਕ ਮੋੜ ‘ਤੇ ਗੱਡੀ ਹੇਠਾਂ ਖੱਡ ਵਿਚ ਡਿੱਗ ਗਈ। ਆਵਾਜ਼ ਸੁਣ ਕੇ ਪਿੰਡ ਵਾਲੇ ਮੌਕੇ ‘ਤੇ ਪਹੁੰਚੇ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: