ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਦਾ ਦਰਦ ਇੱਕ ਵਾਰ ਫਿਰ ਛਲਕਿਆ ਹੈ। ਪਿਤਾ ਬਲਕੌਰ ਨੇ ਸੋਸ਼ਲ ਮੀਡੀਆ ‘ਤੇ ਪੁੱਤਰ ਸ਼ੁਭਦੀਪ ਸਿੰਘ ਲਈ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ।
ਪੋਸਟ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ – ਕਦੇ ਕਦੇ ਸਮਾਂ ਅਜਿਹੇ ਮੰਜ਼ਰ ਦਿਖਾਉਂਦਾ ਏ ਜੋ ਦਿਲ ਦੇ ਜਖ਼ਮ ਮੁੜ ਤਾਜ਼ੇ ਕਰ ਦਿੰਦੇ ਨੇ, ਜਿਨ੍ਹਾਂ ਹੱਥਾਂ ਦੇ ਸਾਏ ਹੇਠ ਕਿਸੇ ਦਾ ਆਸਮਾਨ ਸੁੰਨਾ ਹੋਇਆ ਹੋਵੇ ਤੇ ਉਹੀ ਹੱਥ ਜਦੋਂ ਹੋਰਾਂ ਦੇ ਵਿਹੜਿਆਂ ਨੂੰ ਰੌਸ਼ਨ ਕਰਦੇ ਹੋਣ ਤਾਂ ਇਹ ਸਭ ਦੇਖਦੇ ਹੋਏ ਕਿਹੋ ਜਿਹਾ ਅਹਿਸਾਸ ਹੋਣਾ ਹੈ ਜੋ ਮਹਿਸੂਸ ਹੁੰਦਾ ਹੋਣਾ ਕਿਨਾ ਅਜੀਬ ਹੁੰਦਾ ਹਨਾਂ? ਦੁਨੀਆਂ ਦਾ ਵਰਤਾਰਾ ਸੱਚੀਆਂ ਤਰਜ਼ਾਂ ਦੀਆਂ ਆਵਾਜ਼ਾਂ ਤਾਂ ਮਿੱਟੀ ਹੇਠ ਚੁੱਪ ਕਰਵਾ ਦਿੱਤੀਆਂ ਤੇ ਹੁਣ ਉਸੇ ਰੇਤ ਨਾਲ ਭਰੀਆਂ ਹਵਾਵਾਂ ‘ਚ ਸਦਭਾਵਨਾ ਦੇ ਮੰਚ ਸਜਾਏ ਜਾ ਰਹੇ ਨੇ, ਮੇਰੇ ਇਹ ਸਬ ਦੇਖਣਾ ਕਿਸੇ ਮੇਲੇ ਦੀ ਰੌਣਕ ਨਹੀਂ ਸਗੋਂ ਉਹ ਯਾਦਾਂ ਦੀ ਛੁਰੀ ਸਗੋਂ ਉਹ ਯਾਦਾਂ ਦੀ ਛੁਰੀ ਏ ਜੋ ਹਰ ਰੋਜ਼ ਮੇਰੇ ਸੀਨੇ ਨੂੰ ਕੱਟਦੀ ਏ, ਕਿਉਂਕਿ ਮੈਂ ਸਮਝਦਾ ਹਾਂ ਕਿ ਅਸਲ ਰੌਸ਼ਨੀ ਕਿਸਦੀ ਸੀ, ਤੇ ਉਹ ਰੌਸ਼ਨੀ ਹੁਣ ਮੇਰੀਆਂ ਤੇ ਪਰਿਵਾਰ ਦੀਆਂ ਅੱਖਾਂ ਦੇ ਹੰਢੀਆਂ ਵਿਚ ਚਮਕਦੀ ਏ ਤੇ ਅੱਜ ਮੈਂ ਯਾਦ ਕਰ ਰਿਹਾ ਸੀ ਕਿ ਸ਼ੁਭਦੀਪ ਅਜਿਹੇ ਕਿਰਦਾਰਾਂ ਨੂੰ ਮਾਡਰਨ ਮੁਗਲ ਕਿਹਾ ਕਰਦਾ ਸੀ ਤੇ ਮੈਨੂੰ ਮੌਜੂਦਾ ਸਮੇਂ ‘ਚ ਏ ਕਿਰਦਾਰ ਮਾਡਰਨ ਗੰਗੂ ਲੱਗਦੇ ਨੇ।
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ ਕਤਲ 29 ਮਈ, 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਕੀਤਾ ਗਿਆ ਸੀ। ਉਹ ਆਪਣੀ ਥਾਰ ਜੀਪ ਵਿੱਚ ਜਾ ਰਿਹਾ ਸੀ ਜਦੋਂ ਹਮਲਾਵਰਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ ਸਨ।
ਵੀਡੀਓ ਲਈ ਕਲਿੱਕ ਕਰੋ -:
























