ਅੰਮ੍ਰਿਤਸਰ ‘ਚ ਸ੍ਰੀ ਦਰਬਾਰ ਸਾਹਿਬ ਦੇ ਰਸਤੇ ‘ਚ ਲੋਕ ਪ੍ਰੀ-ਵੈਡਿੰਗ ਸ਼ੂਟਿੰਗ ਨਹੀਂ ਕਰ ਸਕਣਗੇ। ਇੰਨਾ ਹੀ ਨਹੀਂ ਰੀਲਾਂ ਬਣਾਉਣ ਦੇ ਦੀਵਾਲੇ ਲੋਕਾਂ ਖਿਲਾਫ ਵੀ ਪੁਲਿਸ ਕਾਰਵਾਈ ਕੀਤੀ ਜਾ ਸਕਦੀ ਹੈ। ਪੰਜਾਬ ਪੁਲਿਸ ਨੇ ਇਹ ਫੈਸਲਾ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਲਿਆ ਹੈ ਅਤੇ ਸੰਗਤ ਨੇ ਇਸ ‘ਤੇ ਇਤਰਾਜ਼ ਪ੍ਰਗਟਾਇਆ ਹੈ। ਇਸ ਦੇ ਲਈ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਸੜਕ ‘ਤੇ ਬੋਰਡ ਵੀ ਲਗਾਏ ਗਏ ਹਨ।
ਦਰਅਸਲ, ਕੁਝ ਦਿਨ ਪਹਿਲਾਂ ਹੈਰੀਟੇਜ ਸਟਰੀਟ ‘ਤੇ ਕੁਝ ਲੋਕਾਂ ਵੱਲੋਂ ਪ੍ਰੀ-ਵੈਡਿੰਗ ਫੋਟੋਸ਼ੂਟ ਕਰਵਾਇਆ ਜਾ ਰਿਹਾ ਸੀ। ਸੰਗਤ ਨੇ ਇਸ ਦਾ ਵਿਰੋਧ ਕੀਤਾ। ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਵੀ ਕਿਹਾ ਕਿ ਅਜਿਹੀ ਘਟਨਾ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਫੈਸਲਾ ਲੈਂਦਿਆਂ ਵਿਰਾਸਤੀ ਮਾਰਗ ‘ਤੇ ਫੋਟੋਸ਼ੂਟ ਅਤੇ ਰੀਲਾਂ ਬਣਾਉਣ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ।
ਪੁਲਿਸ ਵੱਲੋਂ ਸਮੁੱਚੇ ਵਿਰਾਸਤੀ ਮਾਰਗ ’ਤੇ ਬੋਰਡ ਲਾਏ ਗਏ ਹਨ। ਜਿਸ ‘ਚ ਸਪੱਸ਼ਟ ਕੀਤਾ ਗਿਆ ਹੈ ਕਿ ਇੱਥੇ ਕੋਈ ਵੀ ਪ੍ਰੀ-ਵੈਡਿੰਗ ਸ਼ੂਟ, ਵੈਡਿੰਗ ਸ਼ੂਟ ਜਾਂ ਰੀਲਾਂ ਨਹੀਂ ਬਣਾ ਸਕਦਾ। ਇਹ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਹੈ। ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਕਮਿਸ਼ਨਰ ਵੱਲੋਂ ਆਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇੱਥੇ ਤਾਇਨਾਤ ਪੁਲਿਸ ਬਲ ਨੂੰ ਵੀ ਇਸ ਸਬੰਧੀ ਚੌਕਸ ਰਹਿਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਮ.ਰ ਚੁੱਕੇ ਮਾਪਿਆਂ ਤੋਂ ਜਾ.ਨ ਦਾ ਖ਼ਤਰਾ ਦੱਸ ਵਿਆਹ ਮਗਰੋਂ ਮੰਗੀ ਸੁਰੱਖਿਆ, ਹਾਈਕੋਰਟ ‘ਚ ਆਇਆ ਅਜੀਬ ਮਾਮਲਾ
ਇਸ ਸਬੰਧੀ ਫੋਟੋਗ੍ਰਾਫਰਾਂ ਨਾਲ ਵੀ ਮੀਟਿੰਗ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ। ਕਿਉਂਕਿ ਇਹ ਖੇਤਰ ਧਰਮ ਅਤੇ ਅਧਿਆਤਮਿਕਤਾ ਨਾਲ ਜੁੜਿਆ ਹੋਇਆ ਹੈ ਅਤੇ ਇੱਥੇ ਅਜਿਹਾ ਕਰਨ ਨਾਲ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਪੁਲਿਸ ਚੌਕੀ ਗਲਿਆਰਾ ਦੇ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਫੋਟੋਗ੍ਰਾਫਰਾਂ ਨੇ ਹੁਣ ਅਜਿਹਾ ਨਾ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਵੀ ਅਜਿਹੇ ਕੰਮ ਕਰਵਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ –