ਰਾਜਸਥਾਨ ਥਿਤ ਬਾੜਮੇਰ ਜ਼ਿਲ੍ਹੇ ਵਿੱਚ ਇੱਕ ਵਾਰ ਫਿਰ ਤੇਜ਼ ਰਫਤਾਰ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਇੱਥੇ ਸੋਮਵਾਰ ਨੂੰ ਤੇਜ਼ ਰਫਤਾਰ ਟਰੱਕ ਅਤੇ ਬਰਾਤੀਆਂ ਨੂੰ ਲੈ ਕੇ ਜਾ ਰਹੇ ਬੋਲੈਰੋ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਜਿਸ ਕਾਰਨ ਇਸ ਹਾਦਸੇ ਵਿੱਚ ਬੋਲੈਰੋ ਸਵਾਰਾਂ ਦੇ 8 ਬਰਾਤੀਆਂ ਦੀ ਦਰਦਨਾਕ ਮੌਤ ਹੋ ਗਈ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਵਿਆਹ ਵਾਲੇ ਘਰ ਵਿੱਚ ਹਫੜਾ-ਦਫੜੀ ਮਚ ਗਈ।
ਇਸ ਹਾਦਸੇ ਵਿੱਚ ਪੂਨਮਾਰਾਮ, ਪ੍ਰਕਾਸ਼, ਮਨੀਸ਼, ਪ੍ਰਿੰਸ, ਭਾਗੀਰਥਰਾਮ, ਮੰਗੀਲਾਲ, ਪ੍ਰਕਾਸ਼ ਅਤੇ ਇੱਕ ਹੋਰ ਦੀ ਮੌਤ ਹੋ ਗਈ ਹੈ । ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਹਾਦਸਾਗ੍ਰਸਤ ਦੋਵੇਂ ਵਾਹਨ ਜ਼ਬਤ ਕਰ ਲਏ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਾਦਸੇ ਦਾ ਕਾਰਨ ਕੀ ਸੀ । ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਬਰਾਤ ਦੇ ਪਰਿਵਾਰਕ ਮੈਂਬਰ ਗੁਡਾਮਲਾਨੀ ਪਹੁੰਚ ਗਏ ਹਨ । ਹਾਦਸੇ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਪੁਲਿਸ ਮੁਤਾਬਕ ਇਹ ਹਾਦਸਾ ਸੋਮਵਾਰ ਰਾਤ ਜਾਲੋਰ ਤੋਂ ਇਕ ਬਰਾਤੀਆਂ ਦੀ ਗੱਡੀ ਗੁਡਾਮਲਾਨੀ ਥਾਣਾ ਖੇਤਰ ਦੀ ਕੜੀ ਕੀ ਢਾਣੀ ਵੱਲ ਆ ਰਹੀ ਸੀ। ਬੋਲੈਰੋ ਵਿੱਚ ਕੁੱਲ 9 ਲੋਕ ਸਵਾਰ ਸਨ। ਇਸ ਦੌਰਾਨ ਦੁਪਹਿਰ 1 ਵਜੇ ਦੇ ਕਰੀਬ ਮੇਗਾ-ਹਾਈਵੇ ‘ਤੇ ਬੋਲੈਰੋ ਦੀ ਇਕ ਟਰੱਕ ਨਾਲ ਟੱਕਰ ਹੋ ਗਈ। ਜਿਸ ਕਾਰਨ ਬੋਲੈਰੋ ਵਿੱਚ ਸਵਾਰ ਵਿਆਹ ਦੇ ਬਰਾਤੀਆਂ ਵਿੱਚੋਂ 6 ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਗੁਡਾਮਲਾਨੀ ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਅਤੇ ਮ੍ਰਿਤਕਾਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ। ਉੱਥੇ ਹੀ 2 ਹੋਰ ਬਾਰਾਤੀਆਂ ਦੀ ਇਲਾਜ ਦੌਰਾਨ ਮੌਤ ਹੋ ਗਈ । ਜਦਕਿ ਇੱਕ ਔਰਤ ਅਜੇ ਵੀ ਮੌਤ ਨਾਲ ਲੜਾਈ ਲੜ ਰਹੀ ਹੈ।
ਦੱਸ ਦੇਈਏ ਕਿ ਬਾਰਾਤ ਵਿੱਚ ਸ਼ਾਮਲ ਲੋਕ ਕਾੜ੍ਹੀ ਕੀ ਢਾਣੀ ਤੋਂ 8 ਕਿਲੋਮੀਟਰ ਦੂਰ ਹੀ ਸਨ ਕਿ ਇਹ ਹਾਦਸਾ ਵਾਪਰ ਗਿਆ । ਸਾਰੇ ਮ੍ਰਿਤਕ ਜਲੌਰ ਦੇ ਸਾਂਚੌਰ ਇਲਾਕੇ ਦੇ ਸੇਦੀਆ ਦੇ ਰਹਿਣ ਵਾਲੇ ਸਨ । ਇਹ ਸਾਰੇ ਇੱਕੋ ਪਰਿਵਾਰ ਦੇ ਹਨ । ਹਾਦਸੇ ਦੀ ਖਬਰ ਮਿਲਦੇ ਹੀ ਲਾੜਾ-ਲਾੜੀ ਦੇ ਘਰ ਵਿਆਹ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ।
ਵੀਡੀਓ ਲਈ ਕਲਿੱਕ ਕਰੋ -: