ਇੱਕ ਜ਼ਮਾਨਾ ਸੀ ਜਦੋਂ ਨੋਕੀਆ 3310 ਵਰਗੇ ਫੋਨ ਵੱਡੀ ਗਿਣਤੀ ਵਿੱਚ ਵਰਤੇ ਜਾਂਦੇ ਸਨ। ਇਨ੍ਹਾਂ ਫੋਨਾਂ ਦਾ ਡਿੱਗਣਾ ਕੋਈ ਵੱਡੀ ਗੱਲ ਨਹੀਂ ਹੁੰਦੀ। ਇਹਨਾਂ ਨੂੰ ਸਿਰਫ਼ ਚੁੱਕਿਆ ਜਾ ਸਕਦਾ ਹੈ ਅਤੇ ਤੁਰੰਤ ਵਰਤਿਆ ਜਾ ਸਕਦਾ ਹੈ। ਪਰ, ਹੁਣ ਬਹੁਤ ਘੱਟ ਲੋਕ ਅਜਿਹੇ ਫੋਨਾਂ ਦੀ ਵਰਤੋਂ ਕਰਦੇ ਹਨ। ਅੱਜ ਦੇ ਫ਼ੋਨ ਮੁਕਾਬਲਤਨ ਨਾਜ਼ੁਕ ਹਨ। ਡਿੱਗਦੇ ਹੀ ਉਨ੍ਹਾਂ ਦੀ ਸਕਰੀਨ ਟੁੱਟ ਜਾਂਦੀ ਹੈ। ਇਸ ਦੇ ਬਾਵਜੂਦ ਲੋਕ ਟੁੱਟੀਆਂ ਸਕਰੀਨਾਂ ਵਾਲੇ ਫੋਨ ਵਰਤਦੇ ਰਹਿੰਦੇ ਹਨ। ਪਰ, ਅਜਿਹਾ ਕਰਨਾ ਕਈ ਤਰੀਕਿਆਂ ਨਾਲ ਬਹੁਤ ਖਤਰਨਾਕ ਹੈ। ਆਓ ਜਾਣਦੇ ਹਾਂ ਕਿ ਟੁੱਟੀ ਹੋਈ ਸਕਰੀਨ ਵਾਲੇ ਫ਼ੋਨ ਦੀ ਵਰਤੋਂ ਕਰਨਾ ਤੁਹਾਨੂੰ ਕਿਵੇਂ ਨੁਕਸਾਨ ਪਹੁੰਚਾ ਸਕਦਾ ਹੈ।
ਟੁੱਟੀ ਹੋਈ ਸਕ੍ਰੀਨ ਵਾਲੇ ਫ਼ੋਨ ਦੀ ਵਰਤੋਂ ਕਰਨ ਦੇ ਇਹ ਹਨ ਕੁਝ ਰਿਸਕ:
1. ਟੱਚ ਸਕਰੀਨ ਦੀ ਮਾਲਫੰਕਸ਼ਨ : ਟੁੱਟੀ ਹੋਈ ਸਕ੍ਰੀਨ ਵਾਲੇ ਫ਼ੋਨ ਦੇ ਫੰਕਸ਼ਨ ਹੌਲੀ-ਹੌਲੀ ਕੰਮ ਕਰਨਾ ਬੰਦ ਕਰ ਸਕਦੇ ਹਨ। ਇਹ ਸੰਭਵ ਹੈ ਕਿ ਤੁਹਾਡੀ ਉਂਗਲੀ ਦੇ ਇਸ਼ਾਰਿਆਂ ਦਾ ਜਵਾਬ ਦੇਣ ਵਿੱਚ ਵੀ ਸਮਾਂ ਲੱਗ ਸਕਦਾ ਹੈ। ਨਾਲ ਹੀ, ਕੋਈ ਹੋਰ ਕਮਾਂਡ ਦੇਣ ‘ਤੇ ਕੋਈ ਹੋਰ ਕਮਾਂਡ ਐਕਸੈੱਸ ਹੋਣ ਲਗ ਜਾਏ।
2. ਡਿਵਾਈਸ ਪ੍ਰੋਟੈਕਸ਼ਨ ਨਾਲ ਸਮਝੌਤਾ : ਫ਼ੋਨ ਦੇ ਉੁਪਰ ਲੱਗੀ ਸਕ੍ਰੀਨ ਫ਼ੋਨ ਨੂੰ ਬਾਹਰੀ ਤੱਤਾਂ ਤੋਂ ਬਚਾਉਂਦੀ ਹੈ ਅਤੇ ਡਿਵਾਈਸ ਨੂੰ ਖਰਾਬ ਹੋਣ ਤੋਂ ਰੋਕਦੀ ਹੈ। ਅਜਿਹੀ ਸਥਿਤੀ ‘ਚ ਜੇ ਸਕਰੀਨ ਟੁੱਟ ਜਾਂਦੀ ਹੈ ਤਾਂ ਫੋਨ ਦੇ ਅੰਦਰ ਥੋੜ੍ਹਾ ਜਿਹਾ ਤਰਲ ਪਦਾਰਥ ਵੀ ਦਾਖਲ ਹੋ ਸਕਦਾ ਹੈ ਅਤੇ ਡਿਵਾਈਸ ਨੂੰ ਕਈ ਤਰ੍ਹਾਂ ਨਾਲ ਨੁਕਸਾਨ ਪਹੁੰਚਾ ਸਕਦਾ ਹੈ। ਫੋਨ ‘ਚ ਸ਼ਾਰਟ ਸਰਕਟ ਵੀ ਹੋ ਸਕਦਾ ਹੈ।
3. ਕੱਟ ਸਕਦੀਆਂ ਹਨ ਉਂਗਲਾਂ : ਫੋਨ ਦੀ ਸਕਰੀਨ ਟੁੱਟਣ ਕਾਰਨ ਉਂਗਲਾਂ ਦੇ ਕੱਟੇ ਜਾਣ ਦਾ ਵੱਡਾ ਖਤਰਾ ਹੈ। ਜਦੋਂ ਵੀ ਤੁਸੀਂ ਫ਼ੋਨ ਦੀ ਸਕਰੀਨ ਨੂੰ ਐਕਸੈਸ ਕਰਦੇ ਰਹਿੰਦੇ ਹੋ, ਤਾਂ ਅਜਿਹਾ ਹੋ ਸਕਦਾ ਹੈ ਕਿ ਟੁੱਟੀ ਹੋਈ ਸਕਰੀਨ ਦੇ ਕਿਸੇ ਹਿੱਸੇ ਨਾਲ ਤੁਹਾਡੀਆਂ ਉਂਗਲਾਂ ਕੱਟੀਆਂ ਜਾਣ।
4. ਅੱਖਾਂ ‘ਤੇ ਪੈਂਦਾ ਜ਼ੋਰ : ਜੇ ਤੁਹਾਡੇ ਫ਼ੋਨ ਦੀ ਸਕਰੀਨ ਟੁੱਟ ਜਾਂਦੀ ਹੈ ਤਾਂ ਫ਼ੋਨ ਦਾ ਕੋਈ ਹਿੱਸਾ ਘੱਟ ਨਜ਼ਰ ਆਉਂਦਾ ਹੈ। ਇਸ ਕਾਰਨ ਤੁਹਾਨੂੰ ਲੇਖ ਪੜ੍ਹਦੇ ਹੋਏ, ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋਏ ਜਾਂ ਵੀਡੀਓਜ਼ ਦੇਖਣ ਵੇਲੇ ਆਪਣੀਆਂ ਅੱਖਾਂ ‘ਤੇ ਜ਼ੋਰ ਲਾਉਣਾ ਪੈ ਸਕਦਾ ਹੈ। ਇਸ ਨਾਲ ਅੱਖਾਂ ਨੂੰ ਖ਼ਤਰਾ ਵਧ ਸਕਦਾ ਹੈ।
ਇਹ ਵੀ ਪੜ੍ਹੋ : ਕੋਰੋਨਾ ਨੂੰ ਲੈ ਕੇ ਵੱਡੀ ਬੈਠਕ, ਕੇਂਦਰ ਨੇ ਸਾਰੇ ਰਾਜਾਂ ਨੂੰ ਅਲਰਟ ਰਹਿਣ ਲਈ ਕਿਹਾ, ਦਿੱਤੇ ਇਹ ਨਿਰਦੇਸ਼
5. ਖਤਰਨਾਕ ਰੇਡੀਏਸ਼ਨ ਦਾ ਖਤਰਾ ਵਧਦਾ ਹੈ: ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ (IARC) ਨੇ ਸੈਲਫੋਨ ਦੀ ਰੇਡੀਓਫ੍ਰੀਕੁਐਂਸੀ ਨੂੰ ਮਨੁੱਖਾਂ ਲਈ ਸੰਭਾਵੀ ਤੌਰ ‘ਤੇ ਕਾਰਸਿਨੋਜਨਿਕ ਮੰਨਿਆ ਹੈ। ਅਮਰੀਕਨ ਕੈਂਸਰ ਸੋਸਾਇਟੀ ਦਾ ਮੰਨਣਾ ਹੈ ਕਿ ਇਹ ਸਾਬਤ ਕਰਨ ਲਈ ਹੋਰ ਖੋਜ ਕੀਤੀ ਜਾਣੀ ਚਾਹੀਦੀ ਹੈ ਕਿ ਫੋਨ ਦੀ ਵਰਤੋਂ ਯੂਜ਼ਰਸ ਲਈ ਕੋਈ ਸਿਹਤ ਖਤਰਾ ਨਹੀਂ ਪੈਦਾ ਕਰਦੀ। ਕਿਉਂਕਿ, ਬਾਈ ਡਿਫਾਲਟ ਸਮਾਰਟਫ਼ੋਨ ਖ਼ਤਰਨਾਕ ਰੇਡੀਏਸ਼ਨ ਛੱਡਦੇ ਹਨ। ਅਜਿਹੀ ਸਥਿਤੀ ‘ਚ ਜੇ ਤੁਸੀਂ ਟੁੱਟੀ ਹੋਈ ਸਕਰੀਨ ਵਾਲੇ ਫ਼ੋਨ ਦੀ ਵਰਤੋਂ ਕਰ ਰਹੇ ਹੋ ਤਾਂ ਸੰਭਵ ਹੈ ਕਿ ਫ਼ੋਨ ਦਾ ਅੰਦਰੂਨੀ ਸਿਸਟਮ ਖ਼ਰਾਬ ਹੋ ਜਾਵੇ ਅਤੇ ਰੇਡੀਏਸ਼ਨ ਵਾਲੇ ਪਾਰਟ ਤੋਂ ਵੀ ਖ਼ਤਰਾ ਵਧ ਜਾਵੇ।
ਵੀਡੀਓ ਲਈ ਕਲਿੱਕ ਕਰੋ : –