Behbal Kalan case : ਪੰਜਾਬ ਸਰਕਾਰ ਵੱਲੋਂ ਬਹੁਚਰਚਿਤ ਬਹਿਬਲ ਕਲਾਂ ਕੇਸ ਲਈ ਵੀ ਨਵੀਂ SIT ਬਣਾਈ ਗਈ ਹੈ। ਇਸ ਤਿੰਨ ਮੈਂਬਰੀ SIT ‘ਚ ਨੌਨਿਹਾਲ ਸਿੰਘ IG, ਲੁਧਿਆਣਾ, SSP ਮੋਹਾਲੀ ਸਤਿੰਦਰ ਸਿੰਘ, SSP ਫਰੀਦਕੋਟ ਸਵਰਣਦੀਪ ਸਿੰਘ ਹੋਣਗੇ।
ਅਦਾਲਤ ਦੇ ਹੁਕਮਾਂ ਅਨੁਸਾਰ ਨਵੀਂ ਐਸਆਈਟੀ ਨੇ 6 ਮਹੀਨੇ ਅੰਦਰ ਜਾਂਚ ਪੂਰੀ ਕਰ ਰਿਪੋਰਟ ਪੇਸ਼ ਕਰਨੀ ਹੈ। ਗ੍ਰਹਿ ਵਿਭਾਗ ਅਨੁਸਾਰ ਐਸਆਈਟੀ ਹਾਈਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰੇਗੀ, ਜਿਸ ਵਿੱਚ ਕਿਹਾ ਗਿਆ ਹੈ ਕਿ ਜਾਂਚ ਦੌਰਾਨ ਕੋਈ ਵੀ ਅੰਦਰੂਨੀ ਜਾਂ ਬਾਹਰੀ ਤੌਰ ’ਤੇ ਦਖਲ ਨਹੀਂ ਦੇਵੇਗਾ। ਇਨ੍ਹਾਂ ਹੁਕਮਾਂ ਵਿੱਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਐਸਆਈਟੀ ਸਾਂਝਾ ਤੌਰ ’ਤੇ ਕੰਮ ਕਰੇਗੀ ਅਤੇ ਇਸਦੇ ਸਾਰੇ ਮੈਂਬਰ ਜਾਂਚ ਦੀ ਸਾਰੀ ਕਾਰਵਾਈ ਅਤੇ ਅੰਤਮ ਰਿਪੋਰਟ ਉੱਤੇ ਆਪਣੇ ਹਸਤਾਖਰ ਕਰਨਗੇ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਐਸਆਈਟੀ ਦੇ ਮੈਬਰਾਂ ਨੂੰ ਵੀ ਗਵਾਹ ਜਾਂਚ ਅਧਿਕਾਰੀ ਦੇ ਤੌਰ ’ਤੇ ਸੂਚੀ ਵਿੱਚ ਸ਼ਾਮਿਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਕਿਸਾਨਾਂ ‘ਤੇ ਲਾਠੀਚਾਰਜ ਤੋਂ ਬਾਅਦ ਗੁੱਸੇ ‘ਚ ਭੜਕੇ ਚੜੂਨੀ, ਕਰ ਦਿੱਤਾ ਵੱਡਾ ਐਲਾਨ,ਖੱਟੜ ਨੂੰ ਸਿਖਾਉਣਗੇ ਸਬਕ