ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਆਪਣੇ ਇਜ਼ਰਾਇਲ ਦੌਰੇ ‘ਚ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੰਝ ਲੱਗਦਾ ਨਹੀਂ ਹੈ ਕਿ ਗਾਜ਼ਾ ਦੇ ਹਸਪਤਾਲ ਵਿਚ ਹੋਏ ਧਮਾਕੇ ਦੇ ਪਿੱਛੇ ਇਜ਼ਰਾਇਲ ਦਾ ਹੱਥ ਹੈ। ਬਾਇਡੇਨ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਹਮਲੇ ਦੇ ਪਿੱਛੇ ਕੋਈ ਦੂਜੀ ਟੀਮ ਹੈ।
ਤੇਲ ਅਵੀਵ ਪਹੁੰਚੇ ਜੋ ਬਾਇਡੇਨ ਨੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੇ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ।ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਲ ਗਾਜ਼ਾ ਵਿਚ ਜੋ ਧਮਾਕਾ ਹੋਇਆ, ਉਸ ਦਾ ਉਨ੍ਹਾਂ ਨੂੰ ਕਾਫੀ ਦੁੱਖ ਹੈ ਪਰ ਉਨ੍ਹਾਂ ਨੇ ਹੁਣ ਤੱਕ ਜੋ ਕੁਝ ਦੇਖਿਆ ਹੈ ਉਸਦੇ ਹਿਸਾਬ ਨਾਲ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਹ ਹਮਲਾ ਇਜ਼ਰਾਈਲ ਨੇ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਬਾਇਡੇਨ ਨੇ ਕਿਹਾ ਕਿ ਅਲ ਅਹਲੀ ਬੈਪਟਿਸਟ ਹਸਪਤਾਲ ਵਿਚ ਧਮਾਕਾ ਤੁਸੀਂ ਨਹੀਂ ਸਗੋਂ ਹਮਾਸ ਨੇ ਕੀਤਾ ਹੈ। ਹਾਲਾਂਕਿ ਇਸ ਨੂੰ ਲੈ ਕੇ ਅਜੇ ਤੱਕ ਨਾ ਹੀ ਇਜ਼ਰਾਇਲੀ ਪੀਐੱਮ ਤੇ ਜੋ ਬਾਇਡੇਨ ਨੇ ਕੋਈ ਸਬੂਤ ਪੇਸ਼ ਕੀਤਾ ਹੈ। ਇਸ ਹਮਲੇ ਵਿਚ 500 ਤੋਂ ਵੱਧ ਲੋਕਾਂ ਦੀਆਂ ਜਾਨਾਂ ਗਈਆਂ ਹਨ।
ਬਾਇਡੇਨ ਨੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੂੰ ਇਹ ਕਹਿੰਦੇ ਹੋਏ ਆਪਣੀ ਟਿੱਪਣੀ ਸ਼ੁਰੂ ਕੀਤੀ ਕਿ ਮੈਂ ਅੱਜ ਇਥੇ ਇਕ ਸਾਧਾਰਨ ਕਾਰਨ ਤੋਂ ਆਉਣਾ ਚਾਹੁੰਦਾ ਸੀ। ਮੈਂ ਚਾਹੁੰਦਾ ਹਾਂ ਕਿ ਇਜ਼ਰਾਇਲ ਦੇ ਲੋਕ ਤੇ ਦੁਨੀਆ ਦੇ ਲੋਕ ਜਾਣਨ ਕਿ ਸੰਯੁਕਤ ਰਾਜ ਅਮਰੀਕਾ ਕਿਥੇ ਖੜ੍ਹਾ ਹੈ। ਮੈਂ ਵਿਅਕਤੀਗਤ ਤੌਰ ਤੋਂ ਆ ਕੇ ਇਹ ਸਪੱਸ਼ਟ ਕਰਨਾ ਚਾਹੁੰਦਾ ਸੀ।
ਇਹ ਵੀ ਪੜ੍ਹੋ : ਗੁਰੂਗ੍ਰਾਮ ਦੀ 22 ਸਾਲਾ ਕਾਵਿਆ UK ਦੇ ‘ਡਿਪਟੀ ਹਾਈ ਕਮਿਸ਼ਨਰ ਫਾਰ ਏ ਡੇ’ ਮੁਕਾਬਲੇ ਦੀ ਜੇਤੂ ਬਣ ਕੇ ਉੱਭਰੀ
ਬਾਇਡੇਨ ਨੇ ਕਿਹਾ ਕਿ ਅੱਤਵਾਦੀ ਸਮੂਹ ਹਮਾਸ ਨੇ 1300 ਤੋਂ ਵੱਧ ਲੋਕਾਂ ਦੀ ਹੱਤਿਆ ਕੀਤੀ ਜਿਸ ਵਿਚ 31 ਅਮਰੀਕੀ ਸ਼ਾਮਲ ਹਨ। ਉਨ੍ਹਾਂ ਨੇ ਬੱਚਿਆਂ ਸਣੇ ਕਈ ਲੋਕਾਂ ਨੂੰ ਬੰਧਕ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਤੁਸੀਂ ਕਲਪਨਾ ਕਰੋ ਕਿ ਹਮਾਸ ਵਿਚ ਲੁਕੇ ਹੋਏ ਬੱਚੇ ਕੀ ਸੋਚ ਰਹੇ ਹੋਣਗੇ। ਇਹ ਕਲਪਨਾ ਕਰਨੀ ਮੇਰੀ ਸਮਝ ਤੋਂ ਪਰੇ ਹੈ ਕਿ ਉਹ ਕੀ ਸੋਚ ਰਹੇ ਸਨ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇਜ਼ਰਾਇਲ ਆਪਣੇ ਉਪਰ ਹੋਏ ਹਮਲਿਆਂ ਦਾ ਜਵਾਬ ਦੇ ਰਿਹਾ ਹੈ। ਮੈਨੂੰ ਅਜਿਹਾ ਲੱਗਦਾ ਹੈ ਕਿ ਇਹ ਨਿਸ਼ਚਿਤ ਕਰਨਾ ਜਾਰੀ ਰੱਖਣਾ ਹੋਵੇਗਾ ਕਿ ਤੁਹਾਡੇ ਕੋਲ ਆਪਣੀ ਰੱਖਿਆ ਲਈ ਜ਼ਰੂਰੀ ਚੀਜ਼ਾਂ ਹਨ ਤੇ ਅਸੀਂ ਇਹ ਨਿਸ਼ਚਿਤ ਕਰਾਂਗੇ ਕਿ ਅਜਿਹਾ ਹੋਵੇ। ਨਾਲ ਹੀ ਬਾਇਡੇਨ ਨੇ ਕਿਹਾ ਕਿ ਹਮਾਸ ਸਾਰੇ ਫਲਸਤੀਨੀ ਲੋਕਾਂ ਦੀ ਅਗਵਾਈ ਨਹੀਂ ਕਰਦਾ ਹੈ ਤੇ ਉਸ ਨੇ ਉਨ੍ਹਾਂ ਨੂੰ ਸਿਰਫ ਕਸ਼ਟ ਪਹੁੰਚਾਇਆ ਹੈ।
ਵੀਡੀਓ ਲਈ ਕਲਿੱਕ ਕਰੋ -: