ਲੁਧਿਆਣਾ ਵਿੱਚ ਗਣਪਤੀ ਵਿਸਰਜਨ ਦੌਰਾਨ ਇੱਕ ਨੌਜਵਾਨ ਨਾਲ ਵਾਪਰਿਆ ਵੱਡਾ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ ਨੌਜਵਾਨ ਬੀਤੇ ਦਿਨ ਆਪਣੇ ਦੋਸਤਾਂ ਨਾਲ ਦੁੱਗਰੀ ਨਹਿਰ ਵਿੱਚ ਗਣਪਤੀ ਵਿਸਰਜਨ ਲਈ ਗਿਆ ਸੀ। ਵਿਸਰਜਨ ਕਰਨ ਤੋਂ ਬਾਅਦ ਜਦੋਂ ਉਹ ਆਪਣੇ ਦੋਸਤਾਂ ਨਾਲ ਨਹਾਉਣ ਗਿਆ ਤਾਂ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ। ਨੌਜਵਾਨ ਦੀ ਪਛਾਣ ਛੋਟੀ ਜਵੱਦੀ ਵਾਸੀ ਵੀਰ ਬਖਸ਼ ਵਜੋਂ ਹੋਈ ਹੈ। ਦੁੱਗਰੀ ਨਹਿਰ ‘ਚੋਂ ਦੇਰ ਰਾਤ ਪੁਲਸ ਨੇ ਨੌਜਵਾਨ ਦੀ ਲਾਸ਼ ਬਰਾਮਦ।
ਉਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਗਣਪਤੀ ਬੱਪਾ ਦੀ ਮੂਰਤੀ ਦਾ ਵਿਸਰਜਨ ਕਰਨ ਲਈ ਨਹਿਰ ‘ਤੇ ਗਿਆ ਸੀ। ਕਾਫੀ ਭੀੜ ਸੀ। ਮਿਊਜ਼ਿਕ ਦੇ ਰੌਲੇ-ਰੱਪੇ ਵਿਚ ਉਸ ਨੂੰ ਪਤਾ ਨਹੀਂ ਚੱਲਿਆ ਕਿ ਉ੍ਹਾਂ ਦਾ ਮੁੰਡਾ ਕਿੱਥੇ ਹੈ।
ਕੁਝ ਲੋਕਾਂ ਨੇ ਦੇਖਿਆ ਕਿ ਜਦੋਂ ਉਨ੍ਹਾਂ ਦੇ ਮੁੰਡੇ ਨੇ ਨਹਿਰ ਵਿੱਚ ਡੁਬਕੀ ਲਗਾਈ ਤਾਂ ਉਹ ਬਾਹਰ ਆ ਗਿਆ ਪਰ ਜਦੋਂ ਉਸ ਨੇ ਦੂਜੀ ਵਾਰ ਡੁਬਕੀ ਲਗਾਈ ਤਾਂ ਉਸ ਤੋਂ ਬਾਅਦ ਉਹ ਨਜ਼ਰ ਨਹੀਂ ਆਇਆ। ਪਰਿਵਾਰਕ ਮੈਂਬਰਾਂ ਨੇ ਗੋਤਾਖੋਰਾਂ ਦੀ ਮਦਦ ਨਾਲ ਉਸ ਦੀ ਕਾਫੀ ਭਾਲ ਕੀਤੀ ਪਰ ਕੁਝ ਪਤਾ ਨਹੀਂ ਲੱਗਾ। 24 ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਪੁਲਿਸ ਨੇ ਵੀਰ ਬਖਸ਼ ਦੀ ਲਾਸ਼ ਬਰਾਮਦ ਕਰ ਲਈ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਦਾ ਹੁਣ ਤਰਖਾਣ ਵਾਲਾ ਅੰਦਾਜ਼, ਫਰਨੀਚਰ ਦੀ ਦੁਕਾਨ ‘ਤੇ ਪਹੁੰਚ ਕੇ ਚਲਾਇਆ ਆਰੀ-ਹਥੌੜਾ
ਮ੍ਰਿਤਕ ਦੇ ਪਿਤਾ ਗੁਰਜੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ । ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਦੁੱਗਰੀ ਥਾਣੇ ਦੀ ਐਸਐਚਓ ਮਧੂਬਾਲਾ ਨੇ ਦੱਸਿਆ ਕਿ ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪਰਿਵਾਰ ਦੇ ਬਿਆਨ ਦਰਜ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: