ਬੀਤੇ ਦਿਨੀਂ ਬਿਨਾਂ ਡਰਾਈਵਰ ਤੇ ਗਾਰਡ ਦੇ ਕਠੂਆ ਤੋਂ ਪੰਜਾਬ ਪਹੁੰਚੀ ਟ੍ਰੇਨ ਦੇ ਮਾਮਲੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਇਸ ਮਾਮਲੇ ਨੂੰ ਲੈ ਕੇ ਰੇਲਵੇ ਵੱਲੋਂ ਸਖਤ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਇਸ ਨੂੰ ਲੈ ਕੇ 6 ਰੇਲ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜਿਹੜੇ ਰੇਲ ਮੁਲਾਜ਼ਮਾਂ ਨੂੰ ਸਸਪੈਂਟ ਕੀਤਾ ਗਿਆ ਹੈ ਉਨ੍ਹਾਂ ਵਿਚ ਸਟੇਸ਼ਨ ਮਾਸਟਰ ਕਠੂਆ, ਲੋਕੋ ਪਾਇਲਟ, ਅਸਿਸਟੈਂਟ ਲੋਕੋ ਪਾਇਲਟ, ਪੁਆਇੰਟਸ ਮੈਨ, ਟ੍ਰੈਫਿਕ ਇੰਸਪੈਕਟਰ ਤੇ ਲੋਕੋ ਇੰਸਪੈਕਟਰ ਹਨ। ਇਸ ਦੇ ਨਾਲ ਹੀ ਰੇਲਵੇ ਵਿਭਾਗ ਵੱਲੋਂ ਇਕ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ ਜੋ ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ।
ਇਹ ਵੀ ਪੜ੍ਹੋ : ਪਾਕਿਸਤਾਨ : ਨਵਾਜ਼ ਸ਼ਰੀਫ ਦੀ ਧੀ ਮਰਿਅਮ ਨੇ ਰਚਿਆ ਇਤਿਹਾਸ, ਪੰਜਾਬ ਦੀ ਬਣੀ ਪਹਿਲੀ ਮਹਿਲਾ ਮੁੱਖ ਮੰਤਰੀ
ਦੱਸ ਦੇਈਏ ਕਿ ਕੱਲ੍ਹ ਸਵੇਰੇ ਮਾਲਗੱਡੀ ਕਠੂਆ ਤੋਂ ਬਿਨਾਂ ਡਰਾਈਵਰ ਤੇ ਗਾਰਡ ਦੇ ਚੱਲ ਪਈ ਸੀ। ਇਸ ਗੱਡੀ ਦੇ ਚੱਲਣ ਦੇ ਬਾਅਦ ਰੇਲਵੇ ਵਿਭਾਗ ਵਿਚ ਹੜਕੰਪ ਮਚ ਗਿਆ ਸੀ। ਉਕਤ ਮਾਲਗੱਡੀ ਜੰਮੂ ਦੇ ਕਠੂਆ ਤੋਂ 70-80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਪੰਜਾਬ ਪਹੁੰਚੀ ਤੇ ਬਿਨਾਂ ਡਰਾਈਵਰ ਦੇ ਹੀ ਕਈ ਕਿਲੋਮੀਟਰ ਤੱਕ ਦੌੜਦੀ ਰਹੀ। ਇਸ ਦੇ ਬਾਅਦ ਟ੍ਰੇਨ ਦਸੂਹਾ ਨੇੜੇ ਉੱਚੀ ਬਸੀ ਕੋਲ ਆ ਕੇ ਰੁਕੀ ਸੀ।
ਵੀਡੀਓ ਲਈ ਕਲਿੱਕ ਕਰੋ –