ਜਲੰਧਰ ਦੇ ਪੀਏਪੀ ਗਰਾਊਂਡ ਵਿਚ ਆਯੋਜਿਤ ਪੁਲਿਸ ਕਾਂਸਟੇਬਲਾਂ ਦੀ ਪਾਸਿੰਗ ਆਊਟ ਪਰੇਡ ਵਿਚ ਮੁੱਖ ਮੰਤਰੀ ਭਗਵੰਤ ਮਾਨ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਰੰਗਲੇ ਪੰਜਾਬ ਦੇ ਰੰਗ ਦਿਖਣੇ ਸ਼ੁਰੂ ਹੋ ਗਏ ਹਨ।
ਮੁੱਖ ਮੰਤਰੀ ਨੇ ਪੰਜਾਬ ਪੁਲਿਸ ਵਿਚ ਨਵੇਂ ਭਰਤੀ ਹੋਏ ਕਾਂਸਟੇਬਾਲਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪਹਿਲਾਂ ਸਿਰਫ ਸਿਆਸੀ ਰੈਲੀਆਂ ਹੁੰਦੀਆਂ ਸਨ ਪਰ ਹੁਣ ਲੋਕਾਂ ਨਾਲ ਜੁੜੇ ਸਮਾਰੋਹ ਹੁੰਦੇ ਹਨ। ਪਹਿਲੀ ਵਾਰ 2999 ਕਾਂਸਟੇਬਲਾਂ ਦੀ ਪਰੇਡ ਹੋਈ ਹੈ ਜਿਨ੍ਹਾਂ ਵਿਚੋਂ 1098 ਮਹਿਲਾ ਪੁਲਿਸ ਤੇ 1901 ਲੜਕੇ ਸ਼ਾਮਲ ਹਨ। ਨੌਜਵਾਨਾਂ ਨੇ ਮਿਲਟਰੀ ਲੈਵਲ ਦੀ ਪਾਸਿੰਗ ਆਊਟ ਪਰੇਡ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵਿਚ ਭਰਤੀਆਂ ਦਾ ਦੌਰ ਲਗਾਤਾਰ ਜਾਰੀ ਹੈ।ਅਜੇ ਸਿਰਫ ਸ਼ੁਰੂਆਤ ਹੋਈ ਹੈ। ਹਰ ਸਾਲ ਪੰਜਾਬ ਪੁਲਿਸ ਨੂੰ ਅਪਡੇਟ ਕਰਨਗੇ। ਹਰ ਸਾਲ ਭਰਤੀਆਂ ਹੋਣਗੀਆਂ।
4 ਸਾਲ ਤੱਕ ਦਾ ਨੋਟੀਫਿਕੇਸ਼ਨ ਦੇ ਦਿੱਤਾ ਗਿਆ ਹੈ। ਜਨਵਰੀ ਵਿਚ ਨੋਟੀਫਿਕੇਸ਼ਨ, ਮਈ ਜੂਨ ਵਿਚ ਪੇਪਰ, ਜੁਲਾਈ ਅਗਸਤ ਵਿਚ ਰਿਜ਼ਲਟ, ਅਕਤੂਬਰ ਵਿਚ ਫਿਜ਼ੀਕਲ ਟੈਸਟ ਤੇ ਨਵੰਬਰ ਵਿਚ ਨਿਯੁਕਤੀ ਪੱਤਰ। ਇਸ ਦੇ ਨਾਲ ਪੰਜਾਬ ਫਿਰ ਨੰਬਰ 1 ਸੂਬਾ ਬਣੇਗਾ। ਮੁੱਖ ਮੰਤਰੀ ਨੇ ਕਿਹਾ ਕਿ ਭਵਿੱਖ ਵਿਚ 1800 ਸਿਪਾਹੀ ਤੇ 300 ਸਬ-ਇੰਸਪੈਕਟਰਾਂ ਦੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ। 54 ਸਿਪਾਹੀ ਤੇ 12 ਸਪੋਰਟਸ ਕੋਟੇ ਰੱਖੇ ਜਾਣਗੇ।
ਇਹ ਵੀ ਪੜ੍ਹੋ : ਪੰਜਾਬ ‘ਚ ਮੁੜ ਬਦਲੇਗਾ ਮੌਸਮ ਦਾ ਮਿਜਾਜ਼ ! ਅਗਲੇ 3 ਦਿਨ ਕਈ ਜ਼ਿਲ੍ਹਿਆਂ ‘ਚ ਪਵੇਗਾ ਮੀਂਹ, ਅਲਰਟ ਜਾਰੀ
CM ਮਾਨ ਨੇ ਕਿਹਾ ਕਿ ਪੰਜਾਬ ਵਿਚ ਨਵੀਂ ਪੁਲਿਸ ਬਣਾਈ ਜਾ ਰਹੀ ਹੈ। ਸਪੈਸ਼ਲ ਸੜਕ ਸੁਰੱਖਿਆ ਫੋਰਸ ਜੋ ਸੜਕ ‘ਤੇ ਸੁਰੱਖਿਆ ਤੇ ਕੀਮਤੀ ਜਾਨਾਂ ਨੂੰ ਬਚਾਉਣ ਦਾ ਕੰਮ ਕਰੇਗੀ। ਅੱਜ ਦੇ ਬੈਚ ਤੋਂ SSF ਵਿਚ ਜਵਾਨ ਭਰਤੀ ਕੀਤੇ ਜਾਣਗੇ, ਜਿਨ੍ਹਾਂ ਨੂੰ ਖਾਸ ਗੱਡੀਆਂ ਵੀ ਦਿੱਤੀਆਂ ਗਈਆਂ ਹਨ। 30 ਕਿਲੋਮੀਟਰ ਦੇ ਏਰੀਏ ਵਿਚ ਇਸ ਗੱਡੀ ਦੀ ਤਾਇਨਾਤੀ ਰਹੇਗੀ ਜਿਨ੍ਹਾਂ ਕੋਲ ਚਾਲਾਨ ਕੱਟਣ ਦੀ ਵੀ ਜ਼ਿੰਮੇਵਾਰੀ ਹੈ ਤੇ ਜੋ ਚਾਲਾਨ ਇਹ ਵਿੰਗ ਕਰੇਗਾ ਉਸ ਦੇ ਬਾਅਦ ਵਾਹਨ ਚਾਲਕ ਕੋਈ ਗਲਤੀ ਹੀ ਨਹੀਂ ਕਰੇਗਾ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish