ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਰੈਵੇਨਿਊ ਵਿਭਾਗ ਨੂੰ ਵੱਡੀ ਸਫਲਤਾ ਮਿਲੀ ਹੈ। ਡੀਆਰਆਈ ਨੇ 3 ਵੱਖ-ਵੱਖ ਆਪ੍ਰੇਸ਼ਨਾਂ ਤਹਿਤ 40 ਕਿਲੋ ਵਿਦੇਸ਼ੀ ਸੋਨਾ, 6 ਕਿਲੋ ਚਾਂਦੀ, 5 ਕਰੋੜ 43 ਲੱਖ ਰੁਪਏ ਬਰਾਮਦ ਕੀਤੇ ਹਨ।
ਦੱਸ ਦੇਈਏ ਕਿ DRI ਵੱਲੋਂ ਮੁੰਬਈ, ਮਥੁਰਾ ਤੇ ਗੁੜਗਾਓਂ ਵਿਚ ਇਹ ਆਪ੍ਰੇਸ਼ਨ ਚਲਾਏ ਗਏ। ਡੀਆਰਆਈ ਨੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। 12 ਵਿਅਕਤੀਆਂ ਨੂੰ ਇਸ ਕਾਰਵਾਈ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਰੈਵੇਨਿਊ ਵਿਭਾਗ ਵੱਲੋਂ ਇਸ ਬਾਬਤ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਪਰ 12 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਪੰਜਾਬੀ ਨੌਜਵਾਨਾਂ ਲਈ ਵੱਡਾ ਤੋਹਫਾ! PSPCL ‘ਚ ਕੱਢੀਆਂ 433 ਭਰਤੀਆਂ, ਇੰਝ ਕਰੋ ਅਪਲਾਈ
ਜ਼ਿਕਰਯੋਗ ਹੈ ਕਿ ਕਸਟਮ ਵਿਭਾਗ ਵੱਲੋਂ ਲਗਾਤਾਰ ਹੀ ਤਸਕਰੀ ‘ਤੇ ਖਾਸ ਨਜ਼ਰ ਰੱਖੀ ਗਈ ਹੈ। ਤਸਕਰੀ ਦੇ ਸਾਮਾਨ ਨੂੰ ਲੁਕਾਉਣ ਲਈ ਤਸਕਰਾਂ ਵੱਲੋਂ ਕਈ ਹੱਥਕੰਡੇ ਅਪਣਾਏ ਜਾਂਦੇ ਹਨ ਪਰ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਕਾਰਨ ਉਨ੍ਹਾਂ ਦੀਆਂ ਸਾਰੀਆਂ ਸਕੀਮਾਂ ਫੇਲ੍ਹ ਹੋ ਜਾਂਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: