ਭਾਰਤ-ਆਸਟ੍ਰੇਲੀਆ ਵਰਲਡ ਕੱਪ ਦਾ ਕ੍ਰੇਜ਼ ਪੰਜਾਬ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ। ਅੰਮ੍ਰਿਤਸਰ ਪੁਲਿਸ ਵੱਲੋਂ ਫਾਈਨਲ ਮੈਚ ਦਾ ਲਾਈਵ ਟੈਲੀਕਾਸਟ ਵੱਡੀ ਸਕਰੀਨ ‘ਤੇ ਦਿਖਾਇਆ ਜਾ ਰਿਹਾ ਹੈ। ਇਹ ਤਿਆਰੀਆਂ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਆਸ਼ਾ ਤਹਿਤ ਕੀਤੀਆਂ ਗਈਆਂ ਹਨ।
ਆਮ ਲੋਕਾਂ ਲਈ ਕੁਰਸੀਆਂ ਲਾਈਆਂ ਗਈਆਂ ਹਨ। ਇਸ ਦੇ ਨਾਲ ਹੀ ਲੋਕਾਂ ਦੇ ਖਾਣ-ਪੀਣ ਲਈ ਫੂਡ ਕੋਰਟ ਦਾ ਵੀ ਪ੍ਰਬੰਧ ਹੈ। ਪ੍ਰਬੰਧ ਅਜਿਹੇ ਹਨ ਕਿ ਦਰਸ਼ਕਾਂ ਨੂੰ ਸਟੇਡੀਅਮ ਦਾ ਅਹਿਸਾਸ ਹੋਵੇ।
ਇਹ ਵੱਡੀ ਸਕਰੀਨ ਰਣਜੀਤ ਐਵੀਨਿਊ ਬੀ-ਬਲਾਕ ਵਿੱਚ ਲਗਾਈ ਗਈ ਹੈ। ਇਸ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਹੋਈ। ਪਹਿਲਾਂ ਆਸਟ੍ਰੇਲੀਆਈ ਅਤੇ ਫਿਰ ਭਾਰਤੀ ਰਾਸ਼ਟਰੀ ਗੀਤ ਵਜਾਇਆ ਗਿਆ। ਜਿਸ ਲਈ ਸਾਰੇ ਇਕੱਠੇ ਹੋਏ। ਫਾਈਨਲ ਮੈਚ ਦੁਨੀਆ ਦੇ ਸਭ ਤੋਂ ਵੱਡੇ ਸਟੇਡੀਅਮ ਨਰਿੰਦਰ ਮੋਦੀ ਸਟੇਡੀਅਮ ਅਹਿਮਦਾਬਾਦ ਵਿੱਚ ਖੇਡਿਆ ਜਾ ਰਿਹਾ ਹੈ ਪਰ ਇਸ ਖਿਆਲ ਨਾਲ ਸਕਰੀਨ ਲਗਾਈ ਗਈ ਹੈ ਕਿ ਉਸ ਮੈਦਾਨ ਵਿੱਚ ਖੇਡੇ ਗਏ ਹਰ ਸ਼ਾਟ ਦਾ ਅੰਮ੍ਰਿਤਸਰ ਵਿੱਚ ਅਨੁਭਵ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਵਿਸ਼ਵ ਕੱਪ ਦੇ ਫਾਈਨਲ ‘ਚ ਟੁੱਟਿਆ ਰਿਕਾਰਡ, OTT ‘ਤੇ ਲਾਈਵ ਦਰਸ਼ਕਾਂ ਦੀ ਗਿਣਤੀ 5.5 ਕਰੋੜ ਦੇ ਪਾਰ
ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਤਵਾਰ ਨੂੰ ਫਿਸ਼ ਪਾਰਕ ਵਿਖੇ ਕ੍ਰਿਕਟ ਵਿਸ਼ਵ ਕੱਪ ਦੇ ਭਾਰਤ-ਆਸਟ੍ਰੇਲੀਆ ਫਾਈਨਲ ਮੈਚ ਨੂੰ ਵੱਡੀ ਸਕਰੀਨ ‘ਤੇ ਦਿਖਾਇਆ ਜਾ ਰਿਹਾ ਹੈ। ਡੀਸੀ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਵਿਸ਼ਵ ਕੱਪ ਦਾ ਫਾਈਨਲ ਮੈਚ ਫਿਸ਼ ਪਾਰਕ ਵਿੱਚ ਵੱਡੀ ਸਕਰੀਨ ’ਤੇ ਰਾਤ 10.30 ਵਜੇ ਮੈਚ ਦੀ ਸਮਾਪਤੀ ਤੱਕ ਚੱਲੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਅੰਦਰ ਖੇਡ ਭਾਵਨਾ ਪੈਦਾ ਕਰਨ ਲਈ ਹਮੇਸ਼ਾ ਯਤਨਸ਼ੀਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਇਹ ਕਦਮ ਇਸ ਉਦੇਸ਼ ਦੀ ਪ੍ਰਾਪਤੀ ਲਈ ਵੀ ਸਹਾਈ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ : –