ਮੂਸੇਵਾਲਾ ਕਤਲ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕਤਲ ਵਿਚ ਸ਼ਾਮਲ ਦੋ ਨਾਮੀ ਗੈਂਗਸਟਰਾਂ ਨੇ ਯੂ ਟਰਨ ਲਿਆ ਹੈ। ਉਨ੍ਹਾਂ ਵੱਲੋਂ ਖੁਦ ਨੂੰ ਬੇਕਸੂਰ ਦੱਸਿਆ ਗਿਆ ਹੈ। ਉਨ੍ਹਾਂ ਦੇ ਵਕੀਲਾਂ ਜ਼ਰੀਏ ਮਾਨਸਾ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈਹੈ ਜਿਸ ਵਿਚ ਉਨ੍ਹਾਂ ਕਿਹਾ ਕਿ ਇਸ ਕਤਲਕਾਂਡ ਵਿਚ ਸਾਡਾ ਕੋਈਰੋਲ ਨਹੀਂ ਹੈ। ਉਨ੍ਹਾਂ ਨੂੰ ਇਸ ਕੇਸ ਤੋਂ ਡਿਸਚਾਰਜ ਕੀਤਾ ਜਾਵੇਗਾ।
ਕੋਰਟ ਨੇ 5 ਜਨਵਰੀ ‘ਤੇ ਅਗਲੀ ਤਰੀਕ ਤੈਅ ਕੀਤੀ ਹੈ। ਦੂਜੇ ਪਾਸੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਇਹ ਜਾਣਬੁਝ ਕੇ ਫੈਸਲੇ ਵਿਚ ਦੇਰੀ ਲਈ ਪੈਂਤਰੇ ਖੇਡ ਰਹੇ ਹਨ। ਪੁਲਿਸ ਮੁਤਾਬਕ ਦੋਵੇਂ ਗੈਂਗਸਟਰਾਂ ਨੇ ਪੁਲਿਸ ਦੀ ਚਾਰਜਸ਼ੀਟ ਨੂੰ ਹੀ ਆਪਣੀ ਬੇਗੁਨਾਹੀ ਦਾ ਆਧਾਰ ਬਣਾਇਆ ਹੈ ਜਿਸ ਵਿਚ ਪੁਲਿਸ ਨੇ ਮਰਡਰ ਕੇਸ ਵਿਚ ਫੜੇ ਗੈਂਗਸਟਰਾਂ ਦੇ ਹਵਾਲੇ ਨਾਲ ਉਨ੍ਹਾਂ ਨੂੰ ਨਾਮਜ਼ਦ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ : –