ਕਪੂਰਥਲਾ ਦੇ ਡੀਸੀ ਚੌਂਕ ਕੋਲ ਇੱਕ ਔਰਤ ਦਾ ਪਰਸ ਖੋਹ ਕੇ ਫਰਾਰ ਹੋ ਰਹੇ ਸਨੈਚਰਾਂ ਦੀ ਬਾਈਕ ਬੱਸ ਨਾਲ ਟਕਰਾ ਗਈ, ਜਿਸ ਮਗਰੋਂ ਇੱਕ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ। ਹਾਲਾਂਕਿ ਬੱਸ ਨਾਲ ਟਕਰਾ ਕੇ ਇਕ ਦੋਸ਼ੀ ਜ਼ਖਮੀ ਹੋ ਗਿਆ ਜਦਕਿ ਦੂਜਾ ਭੱਜਣ ਵਿਚ ਕਾਮਯਾਬ ਹੋ ਗਿਆ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਸ ਦੀ ਪਛਾਣ ਪ੍ਰਭਜੋਤ ਵਾਸੀ ਮੁਸ਼ਕਵੇਦਾ ਵਜੋਂ ਹੋਈ ਹੈ।
ਇਸ ਮਾਮਲੇ ‘ਚ ਜ਼ਖਮੀ ਹੋਏ ਸਨੈਚਰ ਨੂੰ ਗੋਲੀ ਲੱਗਣ ਦਾ ਵੀ ਸ਼ੱਕ ਹੈ, ਜਿਸ ਸਬੰਧੀ ਡਿਊਟੀ ਡਾਕਟਰ ਸਿਧਾਰਥ ਬਿੰਦਰਾ ਨੇ ਪੁਸ਼ਟੀ ਕੀਤੀ ਹੈ ਕਿ ਜ਼ਖਮੀ ਨੌਜਵਾਨ ਦੇ ਗੋਡੇ ਤੋਂ ਹੇਠਾਂ ਗੋਲੀ ਲੱਗੀ ਹੈ ਅਤੇ ਹੱਡੀ ਟੁੱਟ ਗਈ ਹੈ। ਜਦੋਂਕਿ ਡੀਐਸਪੀ ਮੁਤਾਬਕ ਜ਼ਖ਼ਮੀ ਨੂੰ ਗੋਲੀ ਨਹੀਂ ਲੱਗੀ। ਬਾਈਕ ਦੇ ਸਾਈਡ ਸਟੈਂਡ ਦਾ ਪੱਤਾ ਉਸ ਦੇ ਗੋਡੇ ਤੋਂ ਪਾਰ ਹੋ ਗਿਆ ਹੈ। ਜਿਸ ਕਾਰਨ ਗੋਡੇ ਦੇ ਹੇਠਾਂ ਦੀ ਹੱਡੀ ਟੁੱਟ ਗਈ ਹੈ।
ਜਾਣਕਾਰੀ ਮੁਤਾਬਕ ਬੀਤੀ ਦੇਰ ਸ਼ਾਮ ਡੀਸੀ ਦੇ ਨੇੜੇ ਇੱਕ ਔਰਤ ਦਾ ਪਰਸ ਖੋਹ ਕੇ ਭੱਜ ਰਹੇ ਦੋ ਸਨੈਚਰਾਂ ਦੀ ਬਾਈਕ ਬੱਸ ਸਟੈਂਡ ਨੇੜੇ ਪੀਆਰਟੀਸੀ ਦੀ ਬੱਸ ਨਾਲ ਟਕਰਾ ਗਈ, ਜਿਸ ਵਿੱਚ ਇੱਕ ਨੌਜਵਾਨ ਦੀ ਲੱਤ ਗੋਡੇ ਤੋਂ ਹੇਠਾਂ ਟੁੱਟ ਗਈ। ਜਦਕਿ ਦੂਜਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਫਿਰ ਮੌਕੇ ‘ਤੇ ਮੌਜੂਦ ਲੋਕਾਂ ਨੇ ਜ਼ਖਮੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ।
ਇਹ ਵੀ ਪੜ੍ਹੋ : Fastag ਲਾਉਣ ‘ਤੇ ਵੀ ਟੋਲ ਪਲਾਜ਼ਾ ਪਹੁੰਚਣ ‘ਤੇ ਲਗ ਸਕਦੀ ਏ Penalty! ਤੁਸੀਂ ਨਾ ਕਰੀਓ ਇਹ ਗਲਤੀ
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਡੀਐਸਪੀ ਗੁਰਮੀਤ ਸਿੰਘ, ਸਿਟੀ ਥਾਣਾ-2 ਦੇ ਐਸਐਚਓ ਕੇਵਲ ਸਿੰਘ ਮੌਕੇ ’ਤੇ ਪੁੱਜੇ। ਡੀਐਸਪੀ ਨੇ ਦੱਸਿਆ ਕਿ ਉਕਤ ਬਾਈਕ ਸਵਾਰਾਂ ਨੇ ਡੀਸੀ ਚੌਕ ਤੋਂ ਇੱਕ ਔਰਤ ਦਾ ਪਰਸ ਖੋਹ ਲਿਆ ਅਤੇ ਫ਼ਰਾਰ ਹੋ ਗਏ। ਜਿੱਥੇ ਪੁਲਿਸ ਵੱਲੋਂ ਉਸ ਦਾ ਪਿੱਛਾ ਕੀਤਾ ਜਾ ਰਿਹਾ ਸੀ। ਉਸ ਨੂੰ ਸ਼ੱਕ ਹੈ ਕਿ ਚੋਰੀ ਦੌਰਾਨ ਕੁਝ ਹੋਰ ਨੌਜਵਾਨ ਵੀ ਉਸ ਦੇ ਨਾਲ ਸਨ, ਜਿਸ ਕਾਰਨ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਜ਼ਖ਼ਮੀ ਨੌਜਵਾਨ ਦੀ ਪਛਾਣ ਪ੍ਰਭਜੋਤ ਵਾਸੀ ਮੁਸ਼ਕਵੇਦ ਵਜੋਂ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ : –