ਸਾਬਕਾ ਸਾਂਸਦ ਤੇ ਭਾਜਪਾ ਉਮੀਦਵਾਰ ਕੁੰਵਰ ਸਰਵੇਸ਼ ਦੀ ਦਿੱਲੀ ਸਥਿਤ ਏਮਜ਼ ‘ਚ ਇਲਾਜ ਦੌਰਾਨ ਮੌਤ ਹੋ ਗਈ। ਉਹ ਲੰਬੇ ਸਮੇਂ ਤੋਂ ਗੰਭੀਰ ਬੀਮਾਰੀ ਤੋਂ ਪੀੜਤ ਹਨ। ਦੇਹਾਂਤ ਦੀ ਜਾਣਕਾਰੀ ਮਿਲਣ ‘ਤੇ ਪਾਰਟੀ ਵਿਚ ਸੋਗ ਦੀ ਲਹਿਰ ਦੌੜ ਗਈ।
ਨਾਮਜ਼ਦਗੀ ਭਰਨ ਦੇ ਬਾਅਦ ਉਨ੍ਹਾਂ ਦੀ ਹਾਲਤ ਵਿਗੜ ਗਈ। ਇਸੇ ਕਾਰਨ ਉਹ ਚੋਣ ਪ੍ਰਚਾਰ ਵਿਚ ਹਿੱਸਾ ਨਹੀਂ ਲੈ ਸਕੇ। ਸਾਬਕਾ ਸਾਂਸਦ ਦੇ ਪੀਆਰਓ ਅਮਿਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਮੈਡੀਕਲ ਚੈਕਅੱਪ ਕਰਾਉਣ ਲਈ ਦਿੱਲੀ ਸਥਿਤ ਏਮਜ਼ ਗਏ ਸਨ। ਉਥੇ ਇਲਾਜ ਦੌਰਾਨ ਸ਼ਾਮ ਨੂੰ ਉਨ੍ਹਾਂ ਦੀ ਮੌਤ ਹੋ ਗਈ। ਦੇਹਾਂਤ ਦੀ ਜਾਣਕਾਰੀ ਮਿਲਣ ‘ਤੇ ਪਾਰਟੀ ਦੇ ਸੂਬਾ ਪ੍ਰਧਾਨ ਚੌਧਰੀ ਭੁਪਿੰਦਰ ਸਿੰਘ ਨੇ ਸੋਗ ਪ੍ਰਗਟਾਇਆ ਹੈ।
ਪੀਐੱਮ ਮੋਦੀ ਨੇ ਵੀ ਕੁੰਵਰ ਸਰਵੇਸ਼ ਕੁਮਾਰ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਹੈ। PM ਮੋਦੀ ਨੇ ਕਿਹਾ ਕਿ ਸਾਂਸਦ ਕੁੰਵਰ ਸਰਵੇਸ਼ ਸਿੰਘ ਦੀ ਬੇਵਕਤੀ ਮੌਤ ਨਾਲ ਬਹੁਤ ਦੁੱਖ ਹੋਇਆ ਹੈ। ਉਹ ਆਪਣੇ ਆਖਰੀ ਪਲ ਤੱਕ ਜਨਸੇਵਾ ਤੇ ਸਮਾਜ ਸੇਵਾ ਪ੍ਰਤੀ ਸਮਰਪਿਤ ਰਹੇ। ਉਨ੍ਹਾਂ ਦਾ ਜਾਣਾ ਪਾਰਟੀ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਭਗਵਾਨ ਤੋਂ ਪ੍ਰਾਰਥਨਾ ਹੈ ਕਿ ਉਨ੍ਹਾਂ ਦੇ ਪਰਿਵਾਰ ਨੂੰ ਇਹ ਦੁੱਖ ਸਹਿਣ ਦੀ ਸ਼ਕਤੀ ਦੇਵੇ। ਓਮ ਸ਼ਾਂਤੀ।
ਇਹ ਵੀ ਪੜ੍ਹੋ : ਰੋਪੜ ਦੇ ਤੇਗਬੀਰ ਸਿੰਘ ਨੇ ਮਾਪਿਆਂ ਦਾ ਨਾਂ ਕੀਤਾ ਰੌਸ਼ਨ, 5 ਸਾਲ ਦੀ ਉਮਰ ‘ਚ ਐਵਰੈਸਟ ਬੇਸ ਕੈਂਪ ਕੀਤਾ ਸਰ
ਦੱਸ ਦੇਈਏ ਕਿ ਭਾਜਪਾ ਦੇ ਕੁੰਵਰ ਸਰਵੇਸ਼ ਕੁਮਾਰ ਸਿੰਘ ਵਿਧਾਨ ਸਭਾ ਸੀਟ ਤੋਂ 1991, 1993, 1996, 2002 ਤੇ 2012 ਵਿਚ ਵਿਧਾਇਕ ਬਣੇ ਸਨ। ਉਹ ਸਾਲ 2014 ਵਿਚ ਸਾਂਸਦ ਰਹਿ ਚੁੱਕੇ ਸਨ। 2019 ਵਿਚ ਉਨ੍ਹਾਂ ਨੂੰ ਸਪਾ ਦੇ ਐੱਸਟੀ ਹਸਨ ਨੇ ਹਰਾ ਦਿੱਤਾ ਸੀ। ਉਨ੍ਹਾਂ ਦੇ ਬੇਟੇ ਸੁਸ਼ਾਂਤ ਸਿੰਘ ਬਿਜਨੌਰ ਜ਼ਿਲ੍ਹੇ ਦੀ ਬੜਾਪੁਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: