ਬੀਜੇਪੀ ਨੇ ਆਪਣੀ ਪਾਰਟੀ ਦੇ ਆਗੂ ਸੰਦੀਪ ਦਾਮਿਆ ਵੱਲੋਂ ਦੇਸ਼ ਦੀਆਂ ਮਸਜਿਦਾਂ ਅਤੇ ਗੁਰਦੁਆਰਿਆਂ ਬਾਰੇ ਨਫ਼ਰਤ ਭਰੀ ਟਿੱਪਣੀ ਕਰਨ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਪਾਰਟੀ ਤੋਂ ਬਾਹਰ ਕਰ ਦਿੱਤਾ ਹੈ। ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ।
ਦੱਸ ਦੇਈਏ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੰਦੀਪ ਦਾਮਿਆ ਖਿਲਾਫ ਹਾਈਕਮਾਨ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਦਾਮਿਆ ਵਰਗੇ ਲੋਕ ਜੋ ਬਿਨਾਂ ਸੋਚੇ-ਸਮਝੇ ਬੋਲਦੇ ਹਨ ਤੇ ਘਟੀਆ ਬਿਆਨ ਦਿੰਦੇ ਹਨ ਉਨ੍ਹਾਂ ਲਈ ਭਾਜਪਾ ਵਰਗੀ ਪਾਰਟੀ ਵਿਚ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ। ਅਜਿਹੇ ਨੇਤਾ ਦੀ ਮਾਫੀ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਇਸ ਨਾਲ ਨੇਕ ਇਰਾਦੇ ਵਾਲੇ ਲੋਕਾਂ ਨੂੰ ਕਾਫੀ ਠੇਸ ਪਹੁੰਚੀ ਹੈ।
ਇਹ ਵੀ ਪੜ੍ਹੋ : ਬਿਜਲੀ ਚੋਰੀ ਕਰਨ ਵਾਲਿਆਂ ਖਿਲਾਫ ਪਾਵਰਕਾਮ ਦਾ ਐਕਸ਼ਨ, 79 ਖਪਤਕਾਰਾਂ ‘ਤੇ ਲਗਾਇਆ 10.7 ਲੱਖ ਦਾ ਜੁਰਮਾਨਾ
ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ ਪਾਰਟੀ ਤੋਂ ਕੱਢਿਆ ਜਾਣਾ ਚਾਹੀਦਾ ਹੈ ਸਗੋਂ ਕਾਨੂੰਨੀ ਕਾਰਵਾਈ ਵੀ ਹੋਣੀ ਚਾਹੀਦੀ ਹੈ। ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਭੜਕਾਊ ਤੇ ਨਫਰਤ ਭਰੇ ਭਾਸ਼ਣਾਂ ਦੇ ਬਾਅਦ ਕਿਸੇ ਨੂੰ ਵੀ ਸਿਰਫ ਮਾਫੀ ਮੰਗ ਕੇ ਬਚ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।