ਚੰਡੀਗੜ੍ਹ ਦੇ ਮੌਲੀਜਾਗਰਾਂ ‘ਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਪਾਠੀ ਦੇ ਕੁੱਤੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਦਿੱਤੇ। ਘਟਨਾ 23 ਨਵੰਬਰ ਦੀ ਦੱਸੀ ਜਾ ਰਹੀ ਹੈ। ਹਾਲਾਂਕਿ ਹੁਣ ਇਹ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਕੁੱਤੇ ਸਣੇ ਪਾਠੀ ਦੀ ਭਾਲ ਵਿੱਚ ਲੱਗੀ ਹੋਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਗੁਰਦੁਆਰਾ ਕਮੇਟੀ ਮੈਂਬਰ ਅਤੇ ਪਾਠੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪਾਠੀ ਦਾ ਕੁੱਤਾ ਫਰਾਰ ਹੈ, ਸੰਭਾਵਨਾ ਹੈ ਕਿ ਲੋਕਾਂ ਦੇ ਰੋਹ ਨੂੰ ਦੇਖਦਿਆਂ ਕੁੱਤੇ ਨੂੰ ਪਹਿਲਾਂ ਹੀ ਕਿਤੇ ਬਾਹਰ ਛੱਡ ਦਿੱਤਾ ਗਿਆ ਹੈ।
ਜਦੋਂ ਗੁਰਦੁਆਰੇ ਵਿੱਚ ਬੇਅਦਬੀ ਦੀ ਇਹ ਘਟਨਾ ਵਾਪਰੀ ਤਾਂ ਪਾਠੀ ਕਿਤੇ ਹੋਰ ਪਾਠ ਕਰਨ ਗਿਆ ਹੋਇਆ ਸੀ। ਉਸ ਨੇ ਦੋਸ਼ ਲਾਏ ਕਿ ਅੱਜ ਵੀ ਉਸ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ। ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਕਮੇਟੀ ਨੇ ਅਜੇ ਤੱਕ ਗੁਰਦੁਆਰੇ ਵਿੱਚ ਕੋਈ ਹੋਰ ਪਾਠੀ ਅਤੇ ਸੁਰੱਖਿਆ ਮੁਲਾਜ਼ਮ ਨਹੀਂ ਲਾਇਆ। ਉਹ ਦਰਵਾਜ਼ਾ ਬੰਦ ਕਰਕੇ ਚਲਾ ਗਿਆ ਸੀ ਪਰ ਕਿਸੇ ਦੀ ਸਾਜ਼ਿਸ਼ ਕਾਰਨ ਇਹ ਕੁੱਤਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : ਹਨੀਟ੍ਰੈਪ ‘ਚ ਫਸਿਆ ਫੌਜੀ, 4 ਵਾਰ ਵਿਆਹ ਰਚਾ ਚੁੱਕੀ ਔਰਤ ਨੇ ਇੰਝ ਫਸਾਇਆ ਜਾਲ ‘ਚ
ਬੇਅਦਬੀ ਦੀ ਇਸ ਘਟਨਾ ਤੋਂ ਸਥਾਨਕ ਪਿੰਡ ਵਾਸੀ ਕਾਫੀ ਨਾਰਾਜ਼ ਹਨ। ਇਸ ਘਟਨਾ ਨੂੰ ਲੈ ਕੇ ਉਨ੍ਹਾਂ ਨੇ ਕਾਫੀ ਹੰਗਾਮਾ ਕੀਤਾ। ਪਿੰਡ ਵਾਸੀਆਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ’ਤੇ ਸ਼ਰਾਬ ਪੀ ਕੇ ਗੁਰਦੁਆਰੇ ਵਿੱਚ ਪਾਠ ਕਰਨ ਦੇ ਦੋਸ਼ ਲਾਏ। ਉਹ ਪਿਛਲੇ ਵੀਹ ਸਾਲਾਂ ਤੋਂ ਲਗਾਤਾਰ ਪ੍ਰਧਾਨ ਹੈ। ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਉਸ ਨੇ ਗੁਰਦੁਆਰੇ ਵਿੱਚ ਡੋਰ ਕਲੋਜ਼ਰ ਵਾਲੇ ਦਰਵਾਜ਼ੇ ਨਹੀਂ ਲਗਾਏ ਹਨ। ਜੇ ਉਨ੍ਹਾਂ ਦਰਵਾਜ਼ੇ ਲਗਾਏ ਹੁੰਦੇ ਤਾਂ ਅੱਜ ਇਹ ਘਟਨਾ ਸਾਹਮਣੇ ਨਾ ਆਉਂਦੀ। ਕਮੇਟੀ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰਕੇ ਨਵੀਂ ਕਮੇਟੀ ਬਣਾਈ ਜਾਵੇ।
ਵੀਡੀਓ ਲਈ ਕਲਿੱਕ ਕਰੋ : –