ਬ੍ਰਿਟੇਨ ਵਿਚ ਪਿਛਲੇ ਮਹੀਨੇ ਲਾਪਤਾ ਹੋਏ ਇਕ ਭਾਰਤੀ ਵਿਦਿਆਰਥੀ ਦੀ ਦੇਹ ਥੇਮਸ ਨਦੀ ਤੋਂ ਮਿਲੀ ਹੈ। ਪੁਲਿਸ ਨੇ ਦੱਸਿਆ ਕਿ ਮੀਤਕੁਮਾਰ ਪਟੇਲ ਉਮਰ 23 ਸਾਲ ਸਤੰਬਰ ਵਿਚ ਪੜ੍ਹਾਈ ਲਈ ਬ੍ਰਿਟੇਨ ਪਹੁੰਚਿਆ ਸੀ ਤੇ 17 ਨਵੰਬਰ ਨੂੰ ਉਸ ਦੇ ਲਾਪਤਾ ਹੋਣ ਦੀ ਖਬਰ ਮਿਲੀ ਸੀ। ਪੁਲਿਸ ਨੂੰ ਉਸ ਦੀ ਮ੍ਰਿਤਕ ਦੇਹ ਥੇਮਸ ਨਦੀ ਵਿਚੋਂ ਮਿਲੀ ਹੈ।
ਮੀਤਕੁਮਾਰ ਦੇ ਇਕ ਰਿਸ਼ਤੇਦਾਰ ਪਾਰਥ ਪਟੇਲ ਨੇ ਉਨ੍ਹਾਂਦੇ ਪਰਿਵਾਰ ਦੀ ਮਦਦ ਲਈ ਪੈਸਾ ਜੁਟਾਉਣ ਲਈ ਇਕ ਆਨਲਾਈਨ ਮੁਹਿੰਮ ‘ਗੋ ਫੰਡ ਮੀ’ ਸ਼ੁਰੂ ਕੀਤਾ ਹੈ। ਪੈਸਾ ਜੁਟਾਉਣ ਲਈ ਇਕ ਅਪੀਲ ਕੀਤੀ ਗਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਮੀਤਕੁਮਾਰ ਪਟੇਲ 23 ਸਾਲਾ ਨੌਜਵਾਨ ਸੀ, ਜੋ 19 ਸਤੰਬਰ 2023 ਨੂੰ ਪੜ੍ਹਾਈ ਲਈ ਬ੍ਰਿਟੇਨ ਗਿਆ ਸੀ। ਉਸ ਇਕ ਕਿਸਾਨ ਪਰਿਵਾਰ ਤੋਂ ਸੀ ਤੇ ਪਿੰਡ ਤੋਂ 2 ਮਹੀਨੇ ਪਹਿਲਾਂ ਹੀ ਬ੍ਰਿਟੇਨ ਪਹੁੰਚਿਆ ਸੀ। ਉਹ 17 ਨਵੰਬਰ 2023 ਤੋਂ ਲਾਪਤਾ ਸੀ ਤੇ ਹੁਣ ਪੁਲਿਸ ਨੂੰ ਉਸ ਦੀ ਮ੍ਰਿਤਕ ਦੇਹ ਮਿਲੀ ਹੈ। ਇਹ ਸਾਡੇ ਸਾਰਿਆਂ ਲਈ ਦੁੱਖ ਭਰੀ ਖਬਰ ਹੈ। ਇਸ ਲਈ ਅਸੀਂ ਉਨ੍ਹਾਂ ਦੇ ਪਰਿਵਾਰ ਦੀ ਮਦਦ ਲਈ ਪੈਸਾ ਇਕੱਠਾ ਕਰਨ ਤੇ ਉਨ੍ਹਾਂ ਦੀ ਦੇਹ ਨੂੰ ਭਾਰਤ ਭੇਜਣ ਦਾ ਫੈਸਲਾ ਕੀਤਾ।
ਇਹ ਵੀ ਪੜ੍ਹੋ : ਮੈਰੀਟੋਰੀਅਸ ਸਕੂਲ ‘ਚ 40 ਵਿਦਿਆਰਥੀ ਹੋਏ ਬਿਮਾਰ, ਹੋਸਟਲ ਦੇ ਖਾਣੇ ਨਾਲ ਵਿਗੜੀ ਬੱਚਿਆਂ ਦੀ ਸਿਹਤ
ਅਪੀਲ ਵਿਚ ਕਿਹਾ ਗਿਆ ਹੈ ਕਿ ਪੈਸਾ ਇਕੱਠਾ ਕਰਕੇ ਭਾਰਤ ਵਿਚ ਮੀਤ ਕੁਮਾਰ ਦੇ ਪਰਿਵਾਰ ਨੂੰ ਸੁਰੱਖਿਅਤ ਤੌਰ ‘ਤੇ ਟਰਾਂਸਫਰ ਕੀਤੀ ਜਾਵੇਗੀ। ਵਿਦਿਆਰਥੀ ਨੂੰ ਸ਼ੇਪੀਲਡ ਹਾਲਮ ਯੂਨੀਵਰਸਿਟੀ ਵਿਚ ਡਿਗਰੀ ਤੇ ਅਮੇਜਨ ਵਿਚ ਨੌਕਰੀ ਸ਼ੁਰੂ ਕਰਨ ਲਈ 20 ਨਵੰਬਰ ਨੂੰ ਸ਼ੇਫੀਲਡ ਜਾਣਾ ਸੀ। ਉਹ ਸਵੇਰ ਦੀ ਸੈਰ ‘ਤੇ ਗਿਆ ਸੀ ਤੇ ਜਦੋਂ ਉਹ ਵਾਪਸ ਘਰ ਨਹੀਂ ਪਰਤਿਆ ਤਾਂ ਉਸ ਦੇ ਰਿਸ਼ਤੇਦਾਰਾਂ ਨੇ ਉਸ ਦੇ ਲਾਪਤਾ ਹੋਣ ਦੀ ਖਬਰ ਪੁਲਿਸ ਨੂੰ ਦਿੱਤੀ।
ਵੀਡੀਓ ਲਈ ਕਲਿੱਕ ਕਰੋ : –