ਤੁਸੀਂ ਸਾਰਿਆਂ ਨੇ ਟ੍ਰੇਨ ਵਿਚ ਸਫਰ ਤਾਂ ਕੀਤਾ ਹੀ ਹੋਵੇਗਾ, ਸਾਰਿਆਂ ਕੋਲ ਟ੍ਰੇਨ ਦੀ ਯਾਤਰਾ ਨਾਲ ਜੁੜੀ ਕੋਈ ਨਾ ਕੋਈ ਕਹਾਣੀ ਜ਼ਰੂਰੀ ਹੋਵੇਗੀ ਪਰ ਇਕ ਅਜਿਹਾ ਲੜਕਾ ਹੈ ਜਿਸ ਨੇ ਟ੍ਰੇਨ ਵਿਚ ਆਪਣੀ ਸਾਰੀ ਦੁਨੀਆ ਵਸਾ ਲਈ ਹੈ। ਉਸ ਲਈ ਬਹੁਤ ਸਾਰੇ ਪੈਸਾ ਵੀ ਖਰਚ ਕਰਦਾ ਹੈ।
ਜਰਮਨੀ ਵਿਚ ਰਹਿਣ ਵਾਲੇ 17 ਸਾਲ ਦੇ ਲੜਕੇ ਨੇਸੇ ਨੇ ਟ੍ਰੇਨ ਨੂੰ ਆਪਣਾ ਘਰ ਬਣਾ ਲਿਆ ਹੈ। ਉਹ ਟ੍ਰੇਨ ਵਿਚਹੀ ਰਹਿੰਦਾ ਹੈ। ਟ੍ਰੇਨ ਵਿਚ ਹੀ ਉਹ ਖਾਣਾ, ਪੀਣਾ ਤੇ ਆਰਾਮ ਕਰਦਾ ਹੈ। ਇਸ ਪਿੱਛੇ ਕੋਈ ਮਜਬੂਰੀ ਨਹੀਂ ਹੈ ਸਗੋਂ ਉਹ ਖੁਸ਼ੀ-ਖੁਸ਼ੀ ਅਜਿਹਾ ਕਰਦਾ ਹੈ। ਲੇਸੇ ਨੇ ਪੂਰੀ ਦੁਨੀਆ ਨੂੰ ਸਮਝਾਇਆ ਕਿ ਅਸੀਂ ਆਪਣੇ ਸਾਰੇ ਸੁਪਨੇ ਪੂਰੇ ਕਰ ਸਕਦੇ ਹਾਂ। ਬਸ ਦਿਲ ਵਿਚ ਸੁਪਨੇ ਪੂਰੇ ਕਰਨ ਦੀ ਚਾਹਤ ਹੋਵੇ।
ਜਰਮਨੀ ਦੇ ਲੇਸੇ ਸਟਾਲੀ ਨੇ ਸਿਰਫ 16 ਸਾਲ ਦੀ ਉਮਰ ਵਿਚ ਇਹ ਨਵਾਂ ਆਈਡੀਆ ਸੋਚਿਆ। ਉਸ ਨੂੰ ਟ੍ਰੇਨ ਵਿਚ ਘੁੰਮਣ ਦਾ ਸ਼ੌਕ ਸੀ। ਉਸ ਨੇ ਆਪਣੇ ਮਾਤਾ-ਪਿਤਾ ਨੂੰ ਇਸ ਵਿਚਾਰ ਬਾਰੇ ਦੱਸਿਆ ਤੇ ਉਨ੍ਹਾਂ ਨੂੰ ਮਨਾਇਆ। ਸ਼ੁਰੂ ਵਿਚ ਉਹ ਲੜਕੇ ਦਾ ਕਹਿਣਾ ਨਹੀਂ ਮੰਨੇ ਪਰ ਬਾਅਦ ਵਿਚ ਉਨ੍ਹਾਂ ਨੇ ਉਸ ਦੀ ਗੱਲ ਮੰਨ ਲਈ। ਉਸ ਨੇ ਆਪਣੀ ਸਾਰੀ ਜਾਇਦਾਦ ਵੇਚ ਦਿੱਤੀ। ਆਪਣਾ ਫਲੈਟ ਛੱਡ ਦਿੱਤਾ ਤੇ ਟ੍ਰੇਨ ਵਿਚ ਰਹਿਣ ਦੀ ਸ਼ੁਰੂਆਤ ਕੀਤੀ। ਇਹ ਸੋਚਣਾ ਅਜੀਬ ਲੱਗ ਸਕਦਾ ਹੈ ਕਿ ਕੋਈ ਟ੍ਰੇਨ ਵਿਚ ਰਹਿ ਸਕਦਾ ਹੈ ਪਰ ਲੇਸੇ ਸਟਾਲੀ ਇਸ ਨੂੰ 2 ਸਾਲ ਤੋਂ ਕਰ ਰਿਹਾ ਹੈ।ਆਪਣੇ ਹਿਸਾਬ ਨਾਲ ਉਹ ਜੀਵਨ ਜੀਅ ਰਿਹਾ ਹੈ ਜਿਥੇ ਵੀ ਉਸ ਨੂੰ ਜਾਣਾ ਹੋਵੇ, ਉਹ ਉਥੇ ਚਲਾ ਜਾਂਦਾ ਹੈ।
ਲੇਸੇ ਸਟਾਲੀ ਕਾਨੂੰਨੀ ਤੌਰ ‘ਤੇ ਟ੍ਰੇਨ ਵਿਚ ਰਹਿੰਦਾ ਹੈ। ਉਹ ਫਸਟ ਕਲਾਸ ਕੋਚ ਵਿਚ ਸਫਰ ਕਰਦਾ ਹੈ। ਰਾਤ ਨੂੰ ਟ੍ਰੇਨਾਂ ਵਿਚ ਹੀ ਸੌਂਦਾ ਹੈ। ਡੀਬੀ ਲਾਊਂਜ ਵਿਚ ਨਾਸ਼ਤਾ ਕਰਦਾ ਹੈ। ਉਥੋਂ ਦੇ ਸਵੀਮਿੰਗ ਪੂਲ ਵਿਚ ਨਹਾਉਂਦਾ ਹੈ। ਹਰ ਦਿਨ ਉਹ ਲਗਭਗ 1000 ਕਿਲੋਮੀਟਰ ਦੀ ਦੂਰੀ ਤੈਅ ਕਰਦਾ ਹੈ। ਚੰਗੀਆਂ-ਚੰਗੀਆਂ ਥਾਵਾਂ ‘ਤੇ ਜਾਂਦਾ ਹੈ।ਜਿਥੇ ਮਨ ਕਰਦਾ ਹੈ, ਉਥੇ ਰੁਕਦਾ ਹੈ। ਘੁੰਮਣ ਵਾਲੀਆਂ ਥਾਵਾਂ ਨੇ ਐਕਸਪਲੋਰ ਕਰਦਾ ਹੈ।
ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਲਈ ਕਾਫੀ ਕਿਰਾਇਆ ਚੁਕਾਉਣਾ ਪੈਂਦਾ ਹੋਵੇਗਾ। ਜੀ ਹਾਂ, ਜੇਕਰ ਤੁਸੀਂ ਰੋਜ਼ਾਨਾ ਟਿਕਟ ਲਵੋਗੇ ਤਾਂ ਕਿਰਾਇਆ ਕਾਫੀ ਮਹਿੰਗਾ ਪਵੇਗਾ ਪਰ ਲੇਸੇ ਕੋਲ ਜਰਮਨ ਰੇਲ ਦਾ ਐਨੂਅਲ ਰੇਲਕਾਰਡ ਹੈ। ਸਿਰਫ 8500 ਪੌਂਡ ਯਾਨੀ 8.5 ਲੱਖ ਰੁਪਏ ਵਿਚ ਇਹ ਮਿਲਦਾ ਹੈ ਜਿਸ ਨਾਲ ਤੁਸੀਂ ਸਾਲ ਭਰ ਕਿਤੇ ਵੀ ਫਸਟ ਕਲਾਸ ਵਿਚ ਸਫਰ ਕਰ ਸਕਦੇ ਹੋ। ਕਿਸੇ ਵੀ ਟ੍ਰੇਨ ਤੋਂ ਜਾ ਸਕਦੇ ਹੋ।