ਆਨਲਾਈਨ ਨੌਕਰੀਆਂ ਅਤੇ ਪਾਰਟ ਟਾਈਮ ਨੌਕਰੀਆਂ ਦੇ ਨਾਂ ‘ਤੇ ਸਾਈਬਰ ਸਕੈਮ ਦੇ ਮਾਮਲੇ ਹੁਣ ਵੱਧ ਰਹੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਪੁਣੇ ਤੋਂ ਸਾਹਮਣੇ ਆਇਆ ਹੈ, ਜਿਸ ਵਿੱਚ 25 ਸਾਲ ਦਾ ਮੁੰਡਾ ਆਨਲਾਈਨ ਨੌਕਰੀ ਦੀ ਤਲਾਸ਼ ਵਿੱਚ ਠੱਗੀ ਦਾ ਸ਼ਿਕਾਰ ਹੋ ਗਿਆ। ਇਸ ਸਕੈਮ ਵਿੱਚ ਪੀੜਤ ਨੂੰ 3.07 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਰਿਪੋਰਟ ਮੁਤਾਬਕ ਬਿਹਤਰ ਨੌਕਰੀ ਦੀ ਭਾਲ ਵਿੱਚ, ਉਂਦਰੀ, ਪੁਣੇ ਦੇ ਇੱਕ 25 ਸਾਲਾਂ ਵਿਅਕਤੀ ਨੇ ਇੱਕ ਆਨਲਾਈਨ ਜੌਬ ਪੋਰਟਲ ‘ਤੇ ਆਪਣੀ ਪ੍ਰੋਫਾਈਲ ਅਪਲੋਡ ਕਰਕੇ ਨੌਕਰੀ ਦੀ ਖੋਜ ਸ਼ੁਰੂ ਕੀਤੀ। ਦੱਸ ਦੇਈਏ ਕਿ ਪੀੜਤ ਪਹਿਲਾਂ ਹੀ ਇੱਕ ਪ੍ਰਾਈਵੇਟ ਫਰਮ ਵਿੱਚ ਕੰਮ ਕਰਦੀ ਹੈ। ਹੁਣ ਉਹ ਆਨਲਾਈਨ ਜੌਬ ਪੋਰਟਲ ‘ਤੇ ਸਕੈਮ ਕਰਨ ਵਾਲਿਆਂ ਦੇ ਧਿਆਨ ਵਿੱਚ ਆਇਆ ਅਤੇ ਉਸ ਨੂੰ ਗੂਗਲ ਮੈਪਸ ਰੀਵਿਊ ਲਿਖਣ ਲਈ ਕੰਮ ਦਿੱਤਾ ਗਿਆ।
ਉਸ ਦਾ ਭਰੋਸਾ ਹਾਸਲ ਕਰਨ ਲਈ ਜਾਲਸਾਜ਼ਾਂ ਨੇ ਪਹਿਲਾਂ ਉਸ ਦੇ ਬੈਂਕ ਖਾਤੇ ਵਿੱਚ ਥੋੜ੍ਹੀ ਜਿਹੀ ਰਕਮ ਜਮ੍ਹਾਂ ਕਰਵਾਈ। ਜਿਵੇਂ-ਜਿਵੇਂ ਉਸ ਦਾ ਆਪਸੀ ਸੰਪਰਕ ਵਧਦਾ ਗਿਆ, ਠੱਗਾਂ ਨੇ ਉਸ ਨੂੰ ਵੱਧ ਕਮਾਈ ਲਈ ਨਿਵੇਸ਼ ਕਰਨ ਦਾ ਲਾਲਚ ਦਿੱਤਾ ਅਤੇ ਉਸ ਨੂੰ ਕਿਸੇ ਹੋਰ ਸੋਸ਼ਲ ਨੈਟਵਰਕਿੰਗ ਸਾਈਟ ‘ਤੇ ਇੱਕ ਸਮੂਹ ਵਿੱਚ ਸ਼ਾਮਲ ਹੋਣ ਲਈ ਕਿਹਾ।
ਇਹ ਵੀ ਪੜ੍ਹੋ : ਚਾਂਦੀ ਨੂੰ ਹੱਥ ਨਹੀਂ ਲਾਇਆ, ਗਹਿਣਿਆਂ ਦੇ ਸ਼ੋਅਰੂਮ ‘ਚ ਅੱਧੀ ਰਾਤੀਂ 25 ਕਰੋੜ ਦੀ ‘ਮਹਾਚੋਰੀ’
13 ਤੋਂ 14 ਅਗਸਤ ਵਿਚਾਲੇ ਧੋਖੇਬਾਜ਼ਾਂ ਨੇ ਪੀੜਤ ਨੂੰ ਛੇ ਲੈਣ-ਦੇਣ ਵਿੱਚ 3.07 ਲੱਖ ਰੁਪਏ ਦੀ ਵੱਡੀ ਰਕਮ ਟਰਾਂਸਫਰ ਕਰਨ ਦਾ ਝਾਂਸਾ ਦਿੱਤਾ। ਹਾਲਾਂਕਿ, ਪੀੜਤ ਨੂੰ ਬਾਅਦ ਵਿੱਚ ਇਸ ਘੁਟਾਲੇ ਦਾ ਅਹਿਸਾਸ ਹੋਇਆ ਅਤੇ ਉਸ ਨੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ। ਧੋਖੇਬਾਜ਼ਾਂ ਨੇ ਉਸ ਨੂੰ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਰਿਫੰਡ ਪ੍ਰਕਿਰਿਆ ਦੇ ਨਾਂ ‘ਤੇ 50,000 ਰੁਪਏ ਦੀ ਹੋਰ ਮੰਗ ਕੀਤੀ।
ਵੀਡੀਓ ਲਈ ਕਲਿੱਕ ਕਰੋ -: