ਦਾਜ ਪ੍ਰਥਾ ਨੂੰ ਰੋਕਣ ਲਈ ਸਰਕਾਰਾਂ ਕਈ ਤਰ੍ਹਾਂ ਦੀਆਂ ਜਾਗਰੂਕਤਾ ਮੁਹਿੰਮਾਂ ਚਲਾ ਰਹੀਆਂ ਹਨ। ਦਾਜ ਲੈਣਾ ਜਾਂ ਦੇਣਾ ਦੋਵਾਂ ਨੂੰ ਭਾਰਤੀ ਕਾਨੂੰਨ ਵਿਚ ਅਪਰਾਧ ਮੰਨਿਆ ਜਾਂਦਾ ਹੈ। ਅਜਿਹਾ ਕਰਨ ਵਾਲਿਆਂ ਲਈ 5 ਸਾਲ ਦੀ ਕੈਦ ਜਾਂ ਜੁਰਮਾਨੇ ਦੀ ਵਿਵਸਥਾ ਹੈ। ਇਸ ਦੇ ਬਾਵਜੂਦ ਦਾਜ ਪ੍ਰਥਾ ਨੂੰ ਰੋਕਣਾ ਸਮਾਜ ਲਈ ਵੱਡੀ ਚੁਣੌਤੀ ਹੈ।
ਤਾਜ਼ਾ ਮਾਮਲਾ ਸਮਸਤੀਪੁਰ ਜ਼ਿਲ੍ਹੇ ਦੇ ਹਸਨਪੁਰ ਥਾਣੇ ਅਧੀਨ ਪੈਂਦੇ ਪਿੰਡ ਸਿਰਸੀਆ ਦਾ ਹੈ। ਜਿੱਥੇ ਦਾਜ ਵਜੋਂ ਕੈਸ਼ ਅਤੇ ਬੈੱਡ ਨਾ ਮਿਲਣ ਕਾਰਨ ਲਾੜਾ ਵਿਆਹ ਦੀ ਬਰਾਤ ਲੈ ਕੇੇ ਨਹੀਂ ਆਇਆ। ਲਾੜੀ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਅਤੇ ਸ਼ੁਭਚਿੰਤਕਾਂ ਨਾਲ ਉਡੀਕ ਕਰਦੀ ਰਹੀ। ਪਰ ਲਾੜਾ ਵਿਆਹ ਦੇ ਬਰਾਤ ਲੈ ਕੇ ਨਹੀਂ ਪਹੁੰਚ ਸਕਿਆ। ਲਾੜੀ ਦੇ ਪਿਤਾ ਨੇ ਸਥਾਨਕ ਥਾਣੇ ‘ਚ ਦਰਖਾਸਤ ਦੇ ਕੇ ਦਾਜ ਲਈ ਬਰਾਤ ਨਾ ਲਿਆਉਣ ‘ਤੇ ਇਨਸਾਫ ਦੀ ਮੰਗ ਕੀਤੀ ਹੈ।
ਜਾਣੋ ਪੂਰਾ ਮਾਮਲਾ
ਦੱਸਿਆ ਜਾਂਦਾ ਹੈ ਕਿ ਹਸਨਪੁਰ ਥਾਣਾ ਖੇਤਰ ਦੇ ਪਿੰਡ ਸਿਰਸੀਆ ਦੇ ਵਾਰਡ ਨੰਬਰ 01 ਦਾ ਰਹਿਣ ਵਾਲਾ ਮੋ. ਕੇਸਰ ਨੇ ਬੇਗੂਸਰਾਏ ਜ਼ਿਲ੍ਹੇ ਦੇ ਛੋੜਾਹੀ ਥਾਣਾ ਖੇਤਰ ਝਰਹੀ ਪਿੰਡ ਨਿਵਾਸੀ ਮੋ. ਫੁਲੋ ਦੇ ਪੁੱਤਰ ਮੋ. ਇਸਤੇਖਾਰ ਨਾਲ ਆਪਣੇ ਧੀ ਦਾ ਨਿਕਾਹ ਤੈਅ ਕੀਤਾ ਸੀ। ਇਸ ਤੋਂ ਬਾਅਦ ਲਾੜਾ-ਲਾੜੀ ਦੇ ਪਰਿਵਾਰ ਨੇ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਵਿਆਹ ਤੋਂ ਪਹਿਲਾਂ ਛੀਕਾ, ਫਲਦਾਨ, ਤਿਲਕ ਉਤਸਵ ਆਦਿ ਰਸਮਾਂ ਬੜੀ ਧੂਮਧਾਮ ਨਾਲ ਨਿਭਾਈਆਂ। ਵਿਆਹ ਵਾਲੇ ਦਿਨ ਆਏ ਮਹਿਮਾਨਾਂ ਦੇ ਸਵਾਗਤ ਲਈ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਦਾ ਪ੍ਰਬੰਧ ਕੀਤਾ ਗਿਆ ਸੀ। ਵਿਆਹ ਦੀ ਬਰਾਤ ਵਿੱਚ ਦੇਰੀ ਹੁੰਦੀ ਵੇਖ ਲਾੜੀ ਪੱਖ ਦੇ ਲੋਕਾਂ ਨੇ ਲਾੜੇ ਦੇ ਵਾਲਿਆਂ ਨਾਲ ਸੰਪਰਕ ਕੀਤਾ ਅਤੇ ਦੱਸਿਆ ਗਿਆ ਕਿ ਦਾਜ ਵਿੱਚ ਕੈਸ਼ ਅਤੇ ਬੈੱਡ ਨਾ ਦੇਣ ਕਾਰਨ ਵਿਆਹ ਦਾ ਪਰਾਤ ਨਹੀਂ ਆ ਰਹੀ। ਇਹ ਸੁਣ ਕੇ ਕੁੜੀ ਵਾਲੇ ਪਾਸੇ ਪਹਾੜ ਡਿੱਗ ਪਿਆ।
ਇਹ ਵੀ ਪੜ੍ਹੋ : ਸੁਆਦ-ਗੰਧ ਹੀ ਨਹੀਂ ਆਵਾਜ਼ ਵੀ ਖੋਹ ਸਕਦੈ ਕੋਰੋਨਾ! ਸਾਹਮਣੇ ਆਇਆ ਹੈਰਾਨ ਕਰਨ ਵਾਲਾ ਮਾਮਲਾ
ਜਦੋਂ ਕੁੜੀ ਦੇ ਪਿਤਾ ਆਪਣੇ ਸ਼ੁਭਚਿੰਤਕਾਂ ਨਾਲ ਲਾੜੇ ਦੇ ਘਰ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਮੁੰਡੇ ਵਾਲਿਆਂ ਦਾ ਕੋਈ ਵੀ ਬੰਦਾ ਘਰ ‘ਚ ਮੌਜੂਦ ਨਹੀਂ ਸੀ। ਪਰਿਵਾਰ ਦੇ ਸਾਰੇ ਮੈਂਬਰ ਫਰਾਰ ਦੱਸੇ ਜਾ ਰਹੇ ਹਨ। ਜਿਸ ਤੋਂ ਬਾਅਦ ਨਿਰਾਸ਼ ਹੋ ਕੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਮਾਮਲੇ ਦੀ ਜਾਣਕਾਰੀ ਸਥਾਨਕ ਪੁਲਿਸ ਸਟੇਸ਼ਨ ਨੂੰ ਦਿੱਤੀ ਅਤੇ ਦਰਖਾਸਤ ਦੇ ਕੇ ਇਨਸਾਫ਼ ਦੀ ਗੁਹਾਰ ਲਗਾਈ। ਇਸ ਦੇ ਨਾਲ ਹੀ ਕੁੜੀ ਵਾਲਿਆਂ ਵੱਲੋਂ ਕੀਤੀ ਗਈ ਕਾਲ ਰਿਕਾਰਡਿੰਗ ਵੀ ਥਾਣੇ ਨੂੰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ : –