ਫਿਲੌਰ ਵਿਖੇ ਇਕ ਵਾਰ ਫਿਰ ਤੋਂ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਕਾਲੋਨੀ ਦੇ ਮਾਲਕ ‘ਤੇ ਦਫਤਰ ਦੇ ਬਾਹਰ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ 2 ਨੌਜਵਾਨ ਇਕ ਕਾਲੋਨੀ ਦੇ ਬਾਹਰ ਪਹੁੰਚੇ ਤੇ ਉਥੇ ਉਨ੍ਹਾਂ ਵੱਲੋਂ ਦਫਤਰ ਦੇ ਮਾਲਕ ਨੂੰ ਬੁਲਾਇਆ ਜਾਂਦਾ ਹੈ ਤੇ ਇਸੇ ਦਰਮਿਆਨ ਨੌਜਵਾਨਾਂ ਵੱਲੋਂ ਹਥਿਆਰ ਬਾਹਰ ਕੱਢਿਆ ਜਾਂਦਾ ਹੈ ਤੇ ਗੋਲੀ ਚਲਾ ਦਿੱਤੀ ਜਾਂਦੀ ਹੈ। ਹਾਦਸੇ ਵਿਚ ਦੋਸਤ ਨੂੰ ਬਚਾਉਣ ਆਏ ਨੌਜਵਾਨ ਦੇ ਗੋਲੀ ਲੱਗ ਜਾਂਦੀ ਹੈ ਤੇ ਉਹ ਜ਼ਖਮੀ ਹੋ ਜਾਂਦਾ ਹੈ। ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ।
ਇਹ ਵੀ ਪੜ੍ਹੋ : ਮਾਨਸਾ : ਘਰ ਦੇ ਬਾਹਰ ਬੈਠੇ ਨੌਜਵਾਨ ਦਾ ਬੇ.ਰਹਿ/ਮੀ ਨਾਲ ਕ.ਤ.ਲ, ਪੁਰਾਣੀ ਰੰ.ਜਿ.ਸ਼ ਦੱਸੀ ਜਾ ਰਹੀ ਵਜ੍ਹਾ
ਕਾਲੋਨੀ ਦਾ ਮਾਲਕ ਉੱਘੇ ਸਮਾਜਸੇਵਕ ਵੀ ਦੱਸੇ ਜਾ ਰਹੇ ਹਨ। ਨੌਜਵਾਨਾਂ ਵੱਲੋਂ ਫਾਇਰਿੰਗ ਕਿਉਂ ਕੀਤੀ ਗਈ, ਇਸ ਬਾਰੇ ਅਜੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਕਾਲੋਨੀ ਦੇ ਮਾਲਕ ਦਾ ਕਹਿਣਾ ਹੈ ਕਿ 2 ਦਿਨ ਪਹਿਲਾਂ ਮੈਨੂੰ ਨੌਜਵਾਨ ਦਾ ਫੋਨ ਆਇਆ ਸੀ ਕਿ ਮੈਂ ਕੋਠੀ ਲੈਣੀ ਹੈ ਤੇ ਮੈਂ ਕਿਹਾ ਸੀ ਕਿ ਮੈਂ ਜਿਨ੍ਹਾਂ ਦੀ ਕੋਠੀ ਮੈਂ ਉਨ੍ਹਾਂ ਨੂੰ ਵੀ ਬੁਲਾ ਲਵਾਂਗਾ ਤੇ ਬੈਠ ਕੇ ਗੱਲਬਾਤ ਕਰ ਲਵਾਂਗੇ ਪਰ ਨੌਜਵਾਨਾਂ ਨੇ ਮੈਨੂੰ ਦਫਤਰ ਦੇ ਬਾਹਰ ਬੁਲਾਇਆ ਤੇ ਗੱਲਬਾਤ ਕਰਦਿਆਂ ਹੀ ਇਨ੍ਹਾਂ ਨੇ ਪਿਸਤੌਲ ਕੱਢੀ ਤੇ ਫਾਇਰਿੰਗ ਕਰ ਦਿੱਤੀ। ਇਸ ਦੇ ਬਾਅਦ ਮੈਂ ਆਪਣੇ ਦੋਸਤ ਨੂੰ ਆਵਾਜ਼ ਦਿੱਤੀ ਤੇ ਫਾਇਰਿੰਗ ਦੌਰਾਨ ਗੋਲੀ ਮੇਰੇ ਦੋਸਤ ਨੂੰ ਲੱਗ ਗਈ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























