ਕਾਹਨੂੰਵਾਨ ਬਲਾਕ ‘ਚ ਪੈਂਦੇ ਪਿੰਡ ਭੈਣੀ ਖੱਦਰ ਦਾ 24 ਸਾਲਾ ਸਿਪਾਹੀ ਗੁਰਪ੍ਰੀਤ ਸਿੰਘ (18 ਰਾਸ਼ਟਰੀ ਰਾਈਫਲਜ਼) ਜੋ ਕਿ ਜੰਮੂ-ਕਸ਼ਮੀਰ ਦੇ ਗੁਲਮਰਗ ਸੈਕਟਰ ਤੋਂ ਕਾਫੀ ਦੂਰ ਬਰਫੀਲੀਆਂ ਪਹਾੜੀਆਂ ‘ਚ ਆਪਣੇ ਸਾਥੀਆਂ ਨਾਲ ਗਸ਼ਤ ਕਰ ਰਿਹਾ ਸੀ, ਇਸੇ ਦੌਰਾਨ ਉਸ ਦਾ ਪੈਰ ਪਹਾੜੀ ਤੋਂ ਤਿਲਕ ਗਿਆ।
ਡੂੰਘੀ ਖਾਈ ਵਿੱਚ ਡਿੱਗ ਕੇ ਇਸ ਬਹਾਦਰ ਸਿਪਾਹੀ ਨੇ ਸ਼ਹਾਦਤ ਦਾ ਜਾਮ ਪੀ ਲਿਆ। 13 ਜਨਵਰੀ ਨੂੰ ਸਵੇਰੇ ਪਿੰਡ ਭੈਣੀ ਖੱਦਰ ਵਿੱਚ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ : PM ਮੋਦੀ ਨੇ ਕੀਤਾ ਅਟਲ ਸੇਤੂ ਪੁਲ ਦਾ ਉਦਘਾਟਨ, ਘੰਟਿਆਂ ਦਾ ਸਫਰ ਹੋਵੇਗਾ ਮਿੰਟਾਂ ‘ਚ, ਜਾਣੋ ਬ੍ਰਿਜ ਦੀ ਖਾਸੀਅਤ