ਹਰਿਆਣਾ ਦੇ ਸਿਰਸਾ ਦੇ ਰਹਿਣ ਵਾਲੇ ਲਾੜੇ ਨੇ ਰਾਜਸਥਾਨ ਜਾ ਕੇ ਦਾਜ ਪ੍ਰਥਾ ਦੇ ਖਿਲਾਫ ਅਨੋਖੀ ਮਿਸਾਲ ਕਾਇਮ ਕੀਤੀ ਹੈ। ਉਹ ਲਾੜੀ ਨੂੰ ਲਿਆਉਣ ਲਈ ਗਾਜੇ-ਬਾਜੇ ਨਾਲ ਬਰਾਤ ਲੈ ਕੇ ਪਹੁੰਚਿਆ, ਪਰ ਲੱਖਾਂ ਰੁਪਏ ਦੇ ਦਾਨ-ਦਹੇਜ ਤੋਂ ਤੌਬਾ ਕਰਕੇ ਕੁੜੀ ਵਾਲਿਆਂ ਤੋਂ ਸ਼ਗਨ ਵਜੋਂ ਸਿਰਫ 1 ਰੁਪਿਆ ਅਤੇ ਨਾਰੀਅਲ ਹੀ ਲਿਆ। ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਮੁੰਡੇ ਦੇ ਦਾਦਾ ਹਨੂੰਮਾਨ ਨੇ ਕਿਹਾ ਕਿ ਉਨ੍ਹਾਂ ਲਈ ਲਾੜੀ ਸਭ ਤੋਂ ਵੱਡਾ ਦਾਜ ਹੈ।
ਸਿਰਸਾ ਜ਼ਿਲ੍ਹੇ ਦੇ ਪਿੰਡ ਰਾਮਪੁਰਾ ਦੇ ਰਹਿਣ ਵਾਲੇ ਹਨੂੰਮਾਨ ਦੇ ਪੋਤੇ ਅਨਿਲ ਕੁਮਾਰ ਦਾ ਵਿਆਹ 4 ਫਰਵਰੀ ਨੂੰ ਹੋਇਆ ਸੀ। ਅਨਿਲ ਦਾ ਵਿਆਹ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਪਿੰਡ ਮੇਹਰਵਾਲਾ ਵਾਸੀ ਰਾਜਾਰਾਮ ਦੀ ਧੀ ਸੁਮਨ ਨਾਲ ਹੋਇਆ ਸੀ। ਅਨਿਲ ਨੇ ਐਲਐਲਬੀ ਦੀ ਪੜ੍ਹਾਈ ਕੀਤੀ ਹੈ, ਜਦੋਂਕਿ ਉਸ ਦੀ ਪਤਨੀ ਸੁਮਨ ਰਾਜਸਥਾਨ ਪੁਲਿਸ ਵਿੱਚ ਏਐਸਆਈ ਹੈ।
ਵਿਆਹ ਦੀਆਂ ਸਾਰੀਆਂ ਰਸਮਾਂ ਹਿੰਦੂ ਰੀਤੀ-ਰਿਵਾਜ਼ਾਂ ਮੁਤਾਬਕ ਧੂਮ-ਧਾਮ ਨਾਲ ਨਿਭਾਈਆਂ ਗਈਆਂ। ਮੁੰਡੇ ਵਾਲਿਆਂ ਨੇ ਵੀ ਵਿਆਹ ਦੀ ਰਸਮ ਨਿਭਾਉਣ ਆਏ ਲਾੜੇ ਦੇ ਮਾਮੇ ਤੋਂ ਸ਼ਗਨ ਵਜੋਂ ਸਿਰਫ਼ ਇੱਕ ਰੁਪਿਆ ਅਤੇ ਇੱਕ ਨਾਰੀਅਲ ਲਿਆ ਸੀ। ਇੰਨਾ ਹੀ ਨਹੀਂ ਲਾੜਾ-ਲਾੜੀ ਨੂੰ ਅਸ਼ੀਰਵਾਦ ਦੇਣ ਆਏ ਸਾਰੇ ਮਹਿਮਾਨਾਂ ਅਤੇ ਹੋਰ ਲੋਕਾਂ ਨੂੰ ਵੀ ਕਿਸੇ ਤਰ੍ਹਾਂ ਦਾ ਸ਼ਗਨ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ।
ਅਨਿਲ ਕੁਮਾਰ ਦਾ ਇਹ ਵਿਆਹ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਅਨਿਲ ਦੇ ਪਿਤਾ ਨਿਹਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ। ਕੁੜੀ ਵਾਲਿਆਂ ਤੋਂ ਵੀ ਦਾਨ ਅਤੇ ਦਾਜ ਨੂੰ ਲੈ ਕੇ ਪੁੱਛਿਆ ਗਿਆ ਸੀ ਪਰ ਸਾਡੇ ਪਰਿਵਾਰ ਵੱਲੋਂ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ। ਕਿਉਂਕਿ ਸਾਨੂੰ ਧੀ ਸਭ ਤੋਂ ਵੱਡੇ ਦਾਜ ਵਜੋਂ ਮਿਲੀ ਹੈ।
ਇਹ ਵੀ ਪੜ੍ਹੋ : CM ਮਾਨ ਇਸ ਦਿਨ ਗੋਇੰਦਵਾਲ ਥਰਮਲ ਪਲਾਂਟ ਕਰਨਗੇ ਲੋਕਾਂ ਨੂੰ ਸਮਰਪਿਤ, ਪਹਿਲੀ ਵਾਰ ਕਿਸੇ ਸਰਕਾਰ ਨੇ ਕੀਤਾ ਅਜਿਹਾ
ਦਾਦਾ ਹਨੂੰਮਾਨ ਨੇ ਕਿਹਾ ਕਿ ਅੱਜ ਸਮਾਜ ਲਈ ਦਾਜ ਪ੍ਰਥਾ ਦੇ ਖਿਲਾਫ ਆਵਾਜ਼ ਉਠਾਉਣੀ ਬਹੁਤ ਜ਼ਰੂਰੀ ਹੈ। ਇਸ ਸਮਾਜਿਕ ਬੁਰਾਈ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਮੇਰਾ ਮੰਨਣਾ ਹੈ ਕਿ ਹਰ ਕਿਸੇ ਨੂੰ ਅਜਿਹਾ ਫੈਸਲਾ ਲੈਣਾ ਚਾਹੀਦਾ ਹੈ ਅਤੇ ਹੋਰ ਕਦਮ ਚੁੱਕਣੇ ਚਾਹੀਦੇ ਹਨ ਜੋ ਸਮਾਜ ਨੂੰ ਉੱਚਾ ਚੁੱਕਣ ਵਿੱਚ ਸਹਾਈ ਹੋਣ। ਕਿਸੇ ਰਿਸ਼ਤੇਦਾਰ ਨੂੰ ਬੇਲੋੜੇ ਵਿੱਤੀ ਬੋਝ ਤੋਂ ਬਚਾਓ। ਸਭ ਤੋਂ ਵੱਡੀ ਦੌਲਤ ਧੀ ਦੀ ਹੁੰਦੀ ਹੈ, ਜੋ ਆਪਣਾ ਘਰ ਛੱਡ ਕੇ ਸਾਰੀ ਉਮਰ ਅਗਲੇ ਘਰ ਦੀ ਨੂੰਹ ਬਣ ਜਾਂਦੀ ਹੈ।
ਵੀਡੀਓ ਲਈ ਕਲਿੱਕ ਕਰੋ –