ਫਾਜ਼ਿਲਕਾ ਵਿਚ ਬੀਐੱਸਐੱਫ ਨੇ ਹੈਰੋਇਨ ਬਰਾਮਦ ਕੀਤੀ ਹੈ। ਇਹ ਹੈਰੋਇਨ ਫਾਜ਼ਿਲਕਾ ਦੇ ਬੀਓਪੀ ਟਾਹਲੀਵਾਲਾ ਤੋਂ ਬਰਾਮਦ ਕੀਤੀ ਗਈ ਹੈ। ਜਾਣਕਾਰੀ ਮੁਤਾਬਕ 5-6 ਮਈ 2024 ਦੀ ਮੱਧ ਰਾਤ ਨੂੰ ਸੀਮਾ ਸੁਰੱਖਿਆ ਬਲ ਦੀ 52ਵੀਂ ਵਾਹਿਨੀ ਫਾਜ਼ਿਲਕਾ ਦੇ ਬੀਓਪੀ ਟਾਹਲੀਵਾਲਾ ਦੇ ਹਿਟ ਨੰਬਰ 5 ‘ਤੇ ਕਾਂਸਟੇਬਲ ਨੇ ਪਾਕਿਸਤਾਨ ਵੱਲੋਂ ਭਾਰਤ ਵੱਲ ਆ ਰਹੇ ਡ੍ਰੋਨ ਦੀ ਆਵਾਜ਼ ਸੁਣੀ।
ਜਿਵੇਂ ਹੀ ਕਾਂਸਟੇਬਲ ਨੇ ਆਪਣਾ ਹਥਿਆਰ ਚੁੱਕ ਕੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਡ੍ਰੋਨ ਦੀ ਉਚਾਈ ਬਹੁਤ ਘੱਟ ਹੋਣ ਕਾਰਨ ਕਿਸੇ ਤਕਨੀਕੀ ਖਰਾਬੀ ਜਾਂ ਕੋਲੋਂ ਲੰਘਣ ਵਾਲੇ ਬਿਜਲੀ ਦੀਆਂ ਤਾਰਾਂ ਵਿਚ ਉਲਝਣ ਕਾਰਨ ਹੇਠਾਂ ਡਿੱਗ ਗਿਆ। ਜਿਸ ਦੇ ਬਾਅਦ ਕੰਪਨੀ ਕਮਾਂਡਰ ਕਮਾਂਡੈਂਟ ਸ੍ਰੀ ਮਹੇਸ਼ਵਰ ਪ੍ਰਸਾਦ ਮੌਕੇ ‘ਤੇ ਪਹੁੰਚੇ ਤੇ ਤਲਾਸ਼ੀ ਦੌਰਾਨ ਡ੍ਰੋਨ ਨੂੰ ਬਰਾਮਦ ਕੀਤਾ ਜਿਸ ਦੇ ਬਾਅਦ ਦੇਖਿਆ ਕਿ ਡ੍ਰੋਨ ਦੀ ਹਾਲਤ ਟੁੱਟੀ ਹੋਈ ਸੀ. ਦੱਸਿਆ ਜਾ ਰਿਹਾ ਹੈ ਕਿ ਇਹ ਡ੍ਰੋਨ ਕਵਾਡਕਾਪਟਰ ਹੈ।
ਇਸ ਦੇ ਬਾਅਦ ਕੀਤੀ ਗਈ ਤਲਾਸ਼ੀ ਦੌਰਾਨ ਪੀਲੇ ਰੰਗ ਦੀ ਟੇਪ ਨਾਲ ਲਿਪਟਿਆ ਇਕ ਪੈਕੇਟ ਡ੍ਰੋਨ ਡਿਗਣ ਵਾਲੀ ਜਗ੍ਹਾ ਤੋਂ ਲਗਭਗ 40 ਮੀਟਰ ਦੂਰ ਬਰਾਮਦ ਕੀਤਾ ਗਿਆ। ਇਸ ਪੈਕੇਟ ਦਾ ਕੁੱਲ ਭਾਰ 2.7 ਕਿਲੋਗ੍ਰਾਮ ਸੀ। ਪੈਕੇਟ ‘ਤੇ ਰੌਸ਼ਨੀ ਦੇਣ ਵਾਲੀਆਂ ਪੱਟੀਆਂ ਚਿਪਕੀਆਂ ਹੋਈਆਂ ਸਨ। ਪੈਕੇਟ ਖੋਲ੍ਹਣ ‘ਤੇ ਅੰਦਰ 3 ਪੈਕੇਟ ਮਿਲੇ ਜਿਨ੍ਹਾਂ ਦਾ ਭਾਰ 1.050, 1.040 ਤੇ 0.490 ਕਿਲੋਗ੍ਰਾਮ ਸੀ ਜਿਸ ਦਾ ਕੁੱਲ ਭਾਰ 2.580 ਕਿਲੋਗ੍ਰਾਮ ਸੀ। ਇਸ ਦੇ ਬਾਅਦ ਡਿਟੇਕਸ਼ਨ ਕਿਟ ਤੋਂ ਪਤਾ ਲਗਾਉਣ ‘ਤੇ ਇਹ ਸ਼ੱਕੀ ਤੌਰ ਤੋਂ ਹੈਰੋਇਨ ਸੀ। ਇਸ ਸਰਚ ਵਿਚ ਲੋਕਲ ਪੁਲਿਸ ਵੀ ਸ਼ਾਮਲ ਸੀ। ਫੜੇ ਗਏ ਡ੍ਰੋਨ ਤੇ ਹੈਰੋਇਨ ਦੀ ਪੁਲਿਸ ਨੂੰ ਦੇਣ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: