ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਨੇ ਪਾਕਿਸਤਾਨੀ ਡ੍ਰੋਨ ਨੂੰ ਜ਼ਬਤ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਹ ਡ੍ਰੋਨ ਬਾਰਡਰ ਸਕਿਓਰਿਟੀ ਫੋਰਸ ਦੇ ਸਖਤ ਪਹਿਰੇ ਨੂੰ ਪਾਰ ਕਰਨ ਵਿਚ ਸਫਲ ਰਿਹਾ ਹੈ ਪਰ ਗਵਰਨਰ ਬਨਵਾਰੀ ਲਾਲ ਪੁਰੋਹਿਤ ਦੇ ਹੁਕਮਾਂ ‘ਤੇ ਬਣੀ ਵਿਲੇਜ ਡਿਫੈਂਸ ਕਮੇਟੀ ਦੇ ਸਹਿਯੋਗ ਨਾਲ ਇਸ ਨੂੰ ਜ਼ਬਤ ਕੀਤਾ ਗਿਆ।ਇਸ ਖੇਪ ਦੇ ਨਾਲ ਪੁਲਿਸ ਨੇ 400 ਗ੍ਰਾਮ ਹੈਰੋਇਨ ਵੀ ਜ਼ਬਤ ਕੀਤੀ ਹੈ।
ਪੰਜਾਬ ਪੁਲਿਸ ਮੁਤਾਬਕ ਇਹ ਡ੍ਰੋਨ ਅਟਾਰੀ ਬਾਰਡਰ ਦੇ ਬਿਲਕੁਲ ਨੇੜੇ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਧਨੋਆ ਖੁਰਦ ਪਿੰਡ ਤੋਂ ਮਿਲਿਆ ਹੈ। ਮਿਲੀ ਜਾਣਕਾਰੀ ਮੁਤਾਬਕ VDC ਕਮੇਟੀ ਨੂੰ ਡ੍ਰੋਨ ਸਪਾਟ ਹੋਇਆ ਸੀ ਜਿਸ ਦੇ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਡ੍ਰੋਨ ਨੂੰ ਖੇਤਾਂ ਤੋਂ ਜ਼ਬਤ ਕਰ ਲਿਆ।
ਇਹ ਵੀ ਪੜ੍ਹੋ : ਬੈਂਕ ਧੋਖਾਧੜੀ ਮਾਮਲੇ ‘ਚ ED ਦਾ ਐਕਸ਼ਨ, ਜੈੱਟ ਏਅਰਵੇਜ ਦੇ ਫਾਊਂਡਰ ਨਰੇਸ਼ ਗੋਇਲ ਗ੍ਰਿਫਤਾਰ
ਇਸ ਡ੍ਰੋਨ ਨਾਲ ਇਕ ਬੋਤਲ ਬੰਨ੍ਹੀ ਗਈ ਸੀ ਜਿਸ ਵਿਚ 400 ਗ੍ਰਾਮ ਹੈਰੋਇਨ ਸੀ। ਪੁਲਿਸ ਨੇ ਉਸ ਨੂੰ ਜ਼ਬਤ ਕਰਕੇ ਫੋਰੈਂਸਿੰਕ ਜਾਂਚ ਲਈ ਭੇਜ ਦਿੱਤਾ ਹੈ। ਤਰਨਤਾਰਨ ਪੁਲਿਸ ਵੱਲੋਂ ਤਸਕਰ ਤੋਂ ਰਿਕਵਰ ਕੀਤੇ ਗਏ ਡ੍ਰੋਨ ਦੀ ਤਰ੍ਹਾਂ ਹੀ ਇਹ ਡ੍ਰੋਨ ਵੀ ਮਿੰਨੀ DJI ਕਿਸਮ ਦਾ ਹੈ।
ਵੀਡੀਓ ਲਈ ਕਲਿੱਕ ਕਰੋ -: