ਸੀਮਾ ਸੁਰੱਖਿਆ ਬਲ (BSF) ਦੇ ਜਵਾਨ ਦੀ ਡਿਊਟੀ ਦੌਰਾਨ ਸ਼ੱਕੀ ਹਾਲਤ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ। ਗੋਲੀ ਉਸ ਦੀ ਛਾਤੀ ਵਿੱਚ ਲੱਗੀ ਹੈ। ਥਾਣਾ ਸਦਰ ਪੁਲਿਸ ਨੇ ਮਾਮਲਾ ਦਰਜ ਕਰਕੇ ਜਵਾਨ ਦਾ ਮੋਬਾਈਲ ਜਾਂਚ ਲਈ ਲੈਬ ਭੇਜ ਦਿੱਤਾ ਹੈ। ਪੁਲਿਸ ਨੇ ਪੋਸਟਮਾਰਟਮ ਕਰਵਰਾਉਣ ਤੋਂ ਬਾਅਦ ਲਾਸ਼ ਪਰਿਵਾਰ ਵਾਵਲਿਆਂ ਨੂੰ ਸੌਂਪ ਦਿੱਤਾ ਹੈ।
ਪੁਲਿਸ ਮੁਤਾਬਕ ਬੀਐਸਐਫ ਜਵਾਨ ਮੰਗੀ ਲਾਲ ਵਾਸੀ ਝੁੰਝੁਨੂੰ (ਰਾਜਸਥਾਨ) ਜੇਸੀਪੀ ਬੈਰੀਅਰ ਹੁਸੈਨੀਵਾਲਾ ਵਿਖੇ ਤਾਇਨਾਤ ਸੀ। ਨੌਜਵਾਨ ਸਵੇਰੇ ਚਾਰ ਵਜੇ ਉੱਠ ਕੇ ਤਿਆਰ ਹੋ ਗਿਆ। ਨਾਸ਼ਤਾ ਕਰਕੇ ਡਿਊਟੀ ਲਈ ਚਲਾ ਗਿਆ। ਚੌਕੀ ‘ਤੇ ਕਮਰੇ ‘ਚ ਉਸ ਦੀ ਆਪਣੀ ਰਾਈਫਲ ਤੋਂ ਗੋਲੀ ਚੱਲੀ, ਜੋ ਉਸ ਦੀ ਛਾਤੀ ‘ਚ ਜਾ ਲੱਗੀ। ਸਿਪਾਹੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਬਠਿੰਡਾ : ਛੇਤੀ ਅਮੀਰ ਬਣਨ ਦੇ ਚੱਕਰ ‘ਚ ATM ਤੋੜਨ ਦੀ ਕੋਸ਼ਿਸ਼, ਚੜ੍ਹੇ ਪੁਲਿਸ ਦੇ ਹੱਥੇ
ਜਵਾਨ ਨੇ ਖੁਦ ਨੂੰ ਗੋਲੀ ਮਾਰੀ ਜਾਂ ਰਾਈਫਲ ਨੇ ਅਚਾਨਕ ਗੋਲੀ ਚਲਾਈ… ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਗੋਲੀ ਸਿੱਧੀ ਛਾਤੀ ਵਿੱਚ ਲੱਗੀ। ਗੋਲੀ ਦੀ ਆਵਾਜ਼ ਸੁਣਦੇ ਹੀ ਬਾਕੀ ਫੌਜੀਆਂ ਵਿੱਚ ਭਾਜੜਾਂ ਮੱਚ ਗਈਆਂ। ਪੁਲਿਸ ਮੁਤਾਬਕ ਜਵਾਨ ਦੇ ਮੋਬਾਈਲ ਨੂੰ ਜਾਂਚ ਲਈ ਲੈਬ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”