ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਨਹੀਂ ਬਾਜ ਰਿਹਾ ਹੈ। ਉਹ ਡਰੋਨ ਰਾਹੀਂ ਲਗਾਤਾਰ ਭਾਰਤੀ ਸਰਹੱਦ ‘ਤੇ ਨਸ਼ੀਲੇ ਪਦਾਰਥਾਂ ਦੀ ਖੇਪ ਭੇਜ ਰਿਹਾ ਹੈ। ਵੀਰਵਾਰ ਨੂੰ ਸੀਮਾ ਸੁਰੱਖਿਆ ਬਲ (BSF) ਅਤੇ ਪੰਜਾਬ ਪੁਲਿਸ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਸਰਹੱਦੀ ਪਿੰਡ ਭੈਰੋਪਾਲ ਤੋਂ ਇੱਕ ਡਰੋਨ ਬਰਾਮਦ ਕੀਤਾ। ਇਸ ਤੋਂ ਪਹਿਲਾਂ ਬੀ.ਐੱਸ.ਐੱਫ. ਦੀ ਟੀਮ ਨੇ ਵੀਰਵਾਰ ਸਵੇਰੇ ਸੀਮਾਂਤ ਪਿੰਡ ਦਾਓਕੇ ਵਿੱਚ ਸੂਚਨਾ ਤੋਂ ਬਾਅਦ 360 ਗ੍ਰਾਮ ਹੈਰੋਇਨ ਬਰਾਮਦ ਕੀਤੀ। ਦੋਵਾਂ ਮਾਮਲਿਆਂ ਵਿੱਚ ਬੀਐੱਸਐਫ ਨੇ ਡਰੋਨ ਅਤੇ ਹੈਰੋਇਨ ਸਥਾਨਕ ਪੁਲਿਸ ਨੂੰ ਸੌਂਪ ਦਿੱਤੀ ਹੈ।
ਬੀਐਸਐਫ ਦੇ ਬੁਲਾਰੇ ਮੁਤਾਬਕ ਵੀਰਵਾਰ ਨੂੰ ਬੀਐਸਐਫ ਦੀ ਇੱਕ ਟੁਕੜੀ ਸਰਹੱਦੀ ਪਿੰਡ ਭੈਰੋਪਾਲ ਵਿੱਚ ਪੁਲਿਸ ਨਾਲ ਸਾਂਝੇ ਤੌਰ ’ਤੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਪਿੰਡ ਦੇ ਬਾਹਰ ਪਾਕਿਸਤਾਨੀ ਡਰੋਨ ਡਿੱਗੇ ਹੋਣ ਦੀ ਸੂਚਨਾ ਮਿਲੀ। ਇਸ ਤੋਂ ਤੁਰੰਤ ਬਾਅਦ ਫੋਰਸ ਦੇ ਜਵਾਨਾਂ ਨੇ ਪੁਲਿਸ ਨਾਲ ਮਿਲ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਦੌਰਾਨ ਦੁਪਹਿਰ 3 ਵਜੇ ਦੇ ਕਰੀਬ ਜਵਾਨਾਂ ਨੇ ਝੋਨੇ ਦੇ ਖੇਤ ਵਿੱਚ ਚੀਨ ਦਾ ਬਣਿਆ ਕਵਾਡਕਾਪਟਰ (ਮਾਡਲ ਡੀਜੇਆਈ ਮੈਵਿਕ-3 ਕਲਾਸਿਕ) ਡਰੋਨ ਬਰਾਮਦ ਕੀਤਾ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਦਾ ਐਕਸ਼ਨ, ਅੰਮ੍ਰਿਤਸਰ ‘ਚ 10 ਨਸ਼ਾ ਤਸਕਰਾਂ ਦੀ ਪੌਣੇ 7 ਕਰੋੜ ਤੋਂ ਵੱਧ ਪ੍ਰਾਪਰਟੀ ਜ਼ਬਤ
ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀਰਵਾਰ ਸਵੇਰੇ ਫੋਰਸ ਦੀ ਇੱਕ ਟੁਕੜੀ ਨੇ ਸਰਹੱਦੀ ਪਿੰਡ ਦਾਉਕੇ ਤੋਂ ਇੱਕ ਬੋਤਲ ਵਿੱਚ 360 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪਿੰਡ ਵਿੱਚ ਗਸ਼ਤ ਕਰ ਰਹੇ ਜਵਾਨਾਂ ਨੂੰ ਇੱਕ ਖੇਤ ਵਿੱਚ ਹੈਰੋਇਨ ਹੋਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: