ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਅੰਮ੍ਰਿਤਸਰ ‘ਚ ਸਥਿਤ ਪਿੰਡ ਨੇਸਟਾ ਦੇ ਖੇਤਾਂ ‘ਚੋਂ ਬੀਐੱਸਐੱਫ ਨੇ ਡਰੋਨ ਬਰਾਮਦ ਕੀਤਾ ਹੈ। ਸਰਹੱਦੀ ਵਾੜ ਦੇ ਅੱਗੇ ਗਸ਼ਤ ਕਰ ਰਹੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਇੱਕ ਸ਼ੱਕੀ ਚੀਜ਼ ਦੇਖੀ। ਇਸ ਤੋਂ ਬਾਅਦ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਗਈ। ਤਲਾਸ਼ੀ ਦੌਰਾਨ ਖੇਤ ‘ਚੋਂ 01 ਡਰੋਨ ਸਮੇਤ 1 ਪੈਕਟ ਨਸ਼ੀਲੇ ਪਦਾਰਥ ਬਰਾਮਦ ਹੋਏ।
ਪੈਕੇਟ ਵਿੱਚ 500 ਗ੍ਰਾਮ ਹੈਰੋਇਨ ਹੋਣ ਦਾ ਸ਼ੱਕ ਹੈ। ਪੈਕੇਟ ਪੀਲੀ ਚਿਪਕਣ ਵਾਲੀ ਟੇਪ ਵਿੱਚ ਲਪੇਟਿਆ ਹੋਇਆ ਸੀ। ਇਸ ਦੇ ਨਾਲ ਰੱਸੀ ਦੀ ਬਣੀ ਹੁੱਕ ਵੀ ਸੀ। ਸਰਹੱਦੀ ਵਾੜ ਦੇ ਅੱਗੇ ਸੀਮਾ ਸੁਰੱਖਿਆ ਬਲਾਂ ਦੁਆਰਾ ਬਰਾਮਦ ਕੀਤਾ ਗਿਆ ਡਰੋਨ ਇੱਕ ਕਵਾਡਕਾਪਟਰ ਹੈ (ਮਾਡਲ – DJI Mavic 3 ਕਲਾਸਿਕ, ਮੇਡ ਇਨ ਚਾਈਨਾ) ਹੈ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਬੀਐਸਐਫ ਅਤੇ ਪੁਲਿਸ ਵੱਲੋਂ ਸ਼ਨੀਵਾਰ ਦੇਰ ਰਾਤ ਸਾਂਝੇ ਆਪਰੇਸ਼ਨ ਦੌਰਾਨ ਪਾਕਿਸਤਾਨ ਤੋਂ 520 ਗ੍ਰਾਮ ਹੈਰੋਇਨ ਭੇਜੀ ਗਈ ਸੀ। ਪਾਕਿਸਤਾਨੀ ਤਸਕਰਾਂ ਨੇ ਇੱਥੇ ਇੱਕ ਡੱਬੇ ਨੂੰ ਡਰੋਨ ਨਾਲ ਬੰਨ੍ਹ ਕੇ ਭੇਜਿਆ ਸੀ।
ਇਹ ਵੀ ਪੜ੍ਹੋ : CM ਮਾਨ ਦੀ ਗੈਂ.ਗ/ਸਟਰਾਂ-ਸਨੈਚਰਾਂ ਨੂੰ Warning- ‘ਜੁਰਮ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ… ‘
ਪਾਕਿਸਤਾਨੀ ਸਮੱਗਲਰਾਂ ਨੇ ਇਸ ਖੇਪ ਨੂੰ ਬਾਕਸ ਦੇ ਅੰਦਰ ਛੁਪਾ ਲਿਆ ਸੀ। ਨਾਲ ਹੀ ਕਵਾਡਕਾਪਟਰ ਡਰੋਨ ਦੇ ਨਾਲ ਸਾਮਾਨ ਨੂੰ ਸੁਰੱਖਿਅਤ ਰੂਪ ਨਾਲ ਕਾਲੇ ਚਿਪਕਣ ਵਾਲੀ ਟੇਪ ਨਾਲ ਬੰਨ੍ਹਿਆ ਗਿਆ ਸੀ ਅਤੇ ਲਟਕਾਉਣ ਲਈ ਇੱਕ ਲੋਹੇ ਦੀ ਰਿੰਗ ਨਾਲ ਚਿਪਕਾਇਆ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ : –