ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਹੁਣ ਫਿਰ ਤਾਜ਼ਾ ਖਬਰ ਸਾਹਮਣੇ ਆਈ ਹੈ ਕਿ ਬੀ.ਐੱਸ.ਐੱਫ. ਅੰਮ੍ਰਿਤਸਰ ਦੀ ਟੀਮ ਨੇ ਚੱਕ ਅੱਲ੍ਹਾ ਬਖਸ਼ ਚੌਕੀ ਦੇ ਖੇਤਾਂ ਵਿੱਚ ਪਾਕਿਸਤਾਨੀ ਡਰੋਨ ਰਾਹੀਂ ਸੁੱਟੀ ਗਈ 27 ਕਰੋੜ ਰੁਪਏ ਦੀ ਹੈਰੋਇਨ, ਦੋ ਮੈਗਜ਼ੀਨ, ਇੱਕ ਪਿਸਤੌਲ ਅਤੇ 20 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਜਾਣਕਾਰੀ ਮੁਤਾਤਬਕ ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਦੀ ਸਾਂਝੀ ਕਾਰਵਾਈ ਕੀਤੀ ਗਈ। ਇਸ ਦੌਰਾਨ ਉਸ ਨੇ ਇਹ ਵੱਡੀ ਕਾਮਯਾਬੀ ਹਾਸਲ ਕੀਤੀ ਹੈ।
ਬੀਐਸਐਫ ਵੱਲੋਂ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਖੇਤਾਂ ਵਿੱਚ ਪਿਆ ਇੱਕ ਵੱਡਾ ਪੈਕਟ ਬਰਾਮਦ ਹੋਇਆ। ਜਦੋਂ ਇਸ ਨੂੰ ਖੋਲ੍ਹਿਆ ਗਿਆ ਤਾਂ ਪੰਜ ਛੋਟੇ ਪੈਕੇਟ ਨਿਕਲੇ। ਇਨ੍ਹਾਂ ਛੋਟੇ ਪੈਕਟਾਂ ਵਿਚ 5 ਕਿਲੋ 240 ਗ੍ਰਾਮ ਹੈਰੋਇਨ ਦੇ ਨਾਲ-ਨਾਲ ਇਕ ਇਟਾਲੀਅਨ ਪਿਸਤੌਲ, ਦੋ ਮੈਗਜ਼ੀਨ ਅਤੇ 20 ਰਾਊਂਡ ਨਿਕਲੇ।
ਇਹ ਵੀ ਪੜ੍ਹੋ : PM ਸੁਰੱਖਿਆ ਚੂਕ ਮਾਮਲੇ CM ਮਾਨ ਦਾ ਵੱਡਾ ਐਕਸ਼ਨ, DSP ਸਣੇ 6 ਹੋਰ ਮੁਲਾਜ਼ਮਾਂ ‘ਤੇ ਕਾਰਵਾਈ
ਬੀਐਸਐਫ ਨੇ ਦੋ ਦਿਨ ਪਹਿਲਾਂ ਹੀ ਅੰਮ੍ਰਿਤਸਰ ਸੈਕਟਰ ਵਿੱਚ ਪੰਜ ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਇਧਰ ਪੰਜਾਬ ਪੁਲਿਸ ਸਥਾਨਕ ਤਸਕਰਾਂ ਦੀ ਭਾਲ ਕਰ ਰਹੀ ਹੈ। ਪਿਛਲੇ ਹਫ਼ਤੇ ਇੱਕ ਸਥਾਨਕ ਤਸਕਰ ਵੀ ਫੜਿਆ ਗਿਆ ਸੀ। ਜਾਂਚ ਕੀਤੀ ਜਾ ਰਹੀ ਹੈ ਕਿ ਪੰਜ ਕਿੱਲੋ ਹੈਰੋਇਨ ਅਤੇ ਪਿਸਤੌਲ ਕਿਸ ਨੇ ਮੰਗਵਾਇਆ ਸੀ।
ਵੀਡੀਓ ਲਈ ਕਲਿੱਕ ਕਰੋ : –