ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਵੀਰਵਾਰ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਰਸੂਲਪੁਰ ਤੋਂ ਇਕ ਪਾਕਿਸਤਾਨੀ ਡ੍ਰੋਨ ਬਰਾਮਦ ਕੀਤਾ ਹੈ। ਬੀਐੱਸਐੱਫ ਅਧਿਕਾਰੀਆਂ ਨੇ ਜਾਂਚ ਦੇ ਬਾਅਦ ਡ੍ਰੋਨ ਸਥਾਨਕ ਪੁਲਿਸ ਨੂੰ ਸੌਂਪ ਦਿੱਤਾ ਹੈ। ਬੀਐੱਸਐੱਫ ਬੁਲਾਰੇ ਮੁਤਾਬਕ BSF ਦੀ ਇਕ ਟੁਕੜੀ ਵੀਰਵਾਰ ਦੀ ਦੁਪਹਿਰ ਤਰਨਤਾਰਨ ਦੇ ਸਰਹੱਦੀ ਪਿੰਡ ਰਸੂਲਪੁਰ ਕੋਲ ਗਸ਼ਤ ਕਰ ਰਹੀ ਸੀ। ਇਸ ਦੌਰਾਨ ਟੁਕੜੀ ਦੀ ਅਗਵਾਈ ਕਰ ਰਹੇ ਅਧਿਕਾਰੀ ਨੂੰ ਪਿੰਡ ਕੋਲ ਇਕ ਪਾਕਿਸਤਾਨੀ ਡ੍ਰੋਨ ਹੋਣ ਦੀ ਖਬਰ ਮਿਲੀ। ਇਸ ਦੇ ਤੁਰੰਤ ਬਾਅਦ ਜਵਾਨਾਂ ਨੇ ਰਸੂਲਪੁਰ ਪਿੰਡ ਦੇ ਕੋਲ ਸਰਚ ਮੁਹਿੰਮ ਸ਼ੁਰੂ ਕਰ ਦਿੱਤੀ। ਲਗਭਗ ਇਕ ਘੰਟੇ ਦੀ ਸਰਚ ਦੇ ਬਾਅਦ ਜਵਾਨ ਪਿੰਡ ਕੋਲ ਨਹਿਰ ਨੇੜੇ ਪਹੁੰਚੇ। ਇਥੇ ਜਵਾਨਾਂ ਨੇ ਝੋਨੇ ਦੇ ਖੇਤ ਤੋਂ ਚੀਨ ਵਿਚ ਬਣਿਆ ਡ੍ਰੋਨ ਨੁਕਸਾਨੀ ਹਾਲਤ ਵਿਚ ਬਰਾਮਦ ਕੀਤਾ।
ਇਹ ਵੀ ਪੜ੍ਹੋ : ਨਵਾਂ ਲੈਪਟਾਪ ਖਰੀਦਣ ਤੋਂ ਪਹਿਲਾਂ ਨੋਟ ਕਰ ਲਓ ਇਹ ਗੱਲਾਂ, ਨਹੀਂ ਤਾਂ ਪੈਸਾ ਹੋ ਜਾਵੇਗਾ ਬਰਬਾਦ!
ਦੂਜੇ ਪਾਸੇ ਬੀਐੱਸਐੱਫ ਜਵਾਨ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਦਾਓਕੇ ਤੋਂ ਇਕ ਪੈਕੇਟ ਵਿਚ 560 ਗ੍ਰਾਮ ਹੈਰੋਇਨ ਬਰਾਮਦ ਕੀਤੀ। ਬੀਐੱਸਐੱਫ ਨੇ ਦੱਸਿਆ ਕਿ ਜਵਾਨ ਦੁਪਹਿਰ ਲਗਭਗ 12.30 ਵਜੇ ਦਾਓਕੇ ਪਿੰਡ ਕੋਲ ਗਸ਼ਤ ਕਰ ਰਹੇ ਸਨ। ਜਵਾਨਾਂ ਨੂੰ ਪਿੰਡ ਦੇ ਬਾਹਰ ਸਥਿਤ ਝੋਨੇ ਦੇ ਇਕ ਖੇਤ ਵਿਚ ਪੀਲੇ ਰੰਗ ਦਾ ਪੈਕੇਟ ਪਿਆ ਹੋਣ ਦੀ ਸੂਚਨਾ ਮਿਲੀ। ਜਵਾਨਾਂ ਨੇ ਪਿੰਡ ਵਿਚ ਸਰਚ ਮੁਹਿੰਮ ਸ਼ੁਰੂ ਕੀਤੀ। ਜਵਾਨਾਂ ਨੇ ਝੋਨੇ ਦੇ ਇਕ ਖੇਤ ਤੋਂ ਪੀਲੇ ਰੰਗੇ ਦੀ ਸੇਲੋ ਟੇਪ ਵਾਲਾ ਪੈਕੇਟ ਬਰਾਮਦ ਕੀਤਾ। ਖੋਲ੍ਹਣ ‘ਤੇ 560 ਗ੍ਰਾਮ ਹੈਰੋਇਨ ਮਿਲੀ। ਬੀਐੱਸਐੱਫ ਨੇ ਇਸ ਨੂੰ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ।