ਚੰਡੀਗੜ੍ਹ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਥੇ ਅਚਾਨਕ ਬੱਸ ਨੂੰ ਅੱਗ ਲੱਗ ਗਈ ਜਿਸ ਕਰਕੇ ਮੌਕੇ ‘ਤੇ ਭਾਜੜਾਂ ਪੈ ਗਈਆਂ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਮਿੰਟਾਂ ਵਿਚ ਸਾਰੀ ਬੱਸ ਅੱਗ ਦੀ ਚਪੇਟ ਵਿਚ ਆ ਗਈ।
ਪਰ ਚੰਗੀ ਗੱਲ ਇਹ ਰਹੀ ਕਿ ਕੰਡਕਟਰ ਤੇ ਡਰਾਈਵਰ ਨੇ ਸਮਝਦਾਰੀ ਦਿਖਾਉਂਦਿਆਂ ਸਮੇਂ ਸਿਰ ਯਾਤਰੀਆਂ ਨੂੰ ਬੱਸ ਵਿਚੋਂ ਬਾਹਰ ਕੱਢ ਦਿੱਤਾ ਜਿਸ ਕਰਕੇ ਵੱਡਾ ਹਾਦਸਾ ਹੋਣੋਂ ਟਲ ਗਿਆ, ਘਟਨਾ ‘ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ।
ਇਹ ਵੀ ਪੜ੍ਹੋ : ਸਮਾਣਾ ਵੈ.ਨ ਹਾ.ਦ.ਸੇ ‘ਤੇ CM ਮਾਨ ਦਾ ਵੱਡਾ ਐਕਸ਼ਨ, ਕੁਤਾਹੀ ਕਰਨ ਵਾਲਿਆਂ ਅਫਸਰਾਂ ਨੂੰ ਕੀਤਾ ਲਾਈਨ ਹਾਜ਼ਰ
ਜਿਵੇਂ ਹੀ ਡਰਾਈਵਰ ਤੇ ਕੰਡਕਟਰ ਨੂੰ ਪਤਾ ਲੱਗਿਆ ਤਾਂ ਸਵਾਰੀਆਂ ਨੂੰ ਬੱਸ ਵਿਚੋਂ ਹੇਠਾਂ ਉਤਾਰਿਆ ਤੇ ਜਾਨ ਬਚਾ ਲਈ। ਮੌਕੇ ਉਤੇ ਫਾਇਰ ਬ੍ਰਿਗੇਡ ਪਹੁੰਚੀ ਤੇ ਬਹੁਤ ਮੁਸ਼ਕਲ ਨਾਲ ਅੱਗ ਉਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























