ਓਡੀਸ਼ਾ ਵਿੱਚ ਇੱਕ ਬੱਸ ਡਰਾਈਵਰ ਨੂੰ ਬੱਸ ਚਲਾਉਂਦੇ ਸਮੇਂ ਦਿਲ ਦਾ ਦੌਰਾ ਪਿਆ। ਉਹ ਖੁਦ ਇਸ ਦਿਲ ਦੇ ਦੌਰੇ ਤੋਂ ਬਚ ਨਾ ਸਕਿਆ ਪਰ ਆਪਣੀ ਸਿਆਣਪ ਨਾਲ 48 ਲੋਕਾਂ ਦੀ ਜਾਨ ਬਚਾਈ। ਇਹ ਘਟਨਾ ਕੰਧਮਾਲ ਦੇ ਪਬੂਰੀਆ ਪਿੰਡ ‘ਚ ਸ਼ੁੱਕਰਵਾਰ (27 ਅਕਤੂਬਰ) ਨੂੰ ਵਾਪਰੀ।
ਰਿਪੋਰਟ ਮੁਤਾਬਕ ਬੱਸ ਡਰਾਈਵਰ ਸਨਾ ਪ੍ਰਧਾਨ ਨੂੰ ਅਚਾਨਕ ਛਾਤੀ ਵਿੱਚ ਦਰਦ ਹੋਣ ਲੱਗਾ, ਜਿਸ ਕਾਰਨ ਉਹ ਸਟੇਅਰਿੰਗ ਤੋਂ ਕੰਟਰੋਲ ਗੁਆ ਬੈਠਾ। ਅਜਿਹੇ ‘ਚ ਹਾਦਸਾ ਹੋਣ ਦਾ ਖਦਸ਼ਾ ਸੀ। ਦਰਦ ਦੇ ਬਾਵਜੂਦ ਡਰਾਈਵਰ ਨੇ ਸਿਆਣਪ ਦਿਖਾਈ ਅਤੇ ਸਟੀਅਰਿੰਗ ਵੀਲ ਨੂੰ ਕੰਧ ਵੱਲ ਮੋੜ ਦਿੱਤਾ।
ਇਸ ਕਾਰਨ ਬੱਸ ਕੰਧ ਨਾਲ ਟਕਰਾ ਕੇ ਰੁਕ ਗਈ ਅਤੇ ਵੱਡਾ ਹਾਦਸਾ ਹੋਣੋਂ ਟਲ ਗਿਆ। ਇਸ ਤੋਂ ਬਾਅਦ ਬੱਸ ਡਰਾਈਵਰ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਰਾਈਵਰ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਹਨੀ ਟ੍ਰੈਪ ‘ਚ ਫਸਾਇਆ ਰਿਟਾ. ਮਾਸਟਰ, ਬੇਹੋਸ਼ ਕਰ ਬਣਾਈ ਅਸ਼ਲੀਲ ਵੀਡੀਓ, ਵਸੂਲੇ 3 ਲੱਖ ਰੁ.
ਪੁਲਿਸ ਨੇ ਦੱਸਿਆ ਕਿ ਸਨਾ ਪ੍ਰਧਾਨ ਮਾਂ ਲਕਸ਼ਮੀ ਨਾਂ ਦੀ ਨਿੱਜੀ ਬੱਸ ਦਾ ਡਰਾਈਵਰ ਸੀ। ਇਹ ਬੱਸ ਹਰ ਰਾਤ ਯਾਤਰੀਆਂ ਨੂੰ ਲੈ ਕੇ ਕੰਧਮਾਲ ਤੋਂ ਭੁਵਨੇਸ਼ਵਰ ਜਾਂਦੀ ਹੈ। ਘਟਨਾ ਤੋਂ ਬਾਅਦ ਇਕ ਹੋਰ ਡਰਾਈਵਰ ਬੱਸ ਯਾਤਰੀਆਂ ਨੂੰ ਭੁਵਨੇਸ਼ਵਰ ਲੈ ਗਿਆ। ਸਨਾ ਪ੍ਰਧਾਨ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਗਈ।
ਵੀਡੀਓ ਲਈ ਕਲਿੱਕ ਕਰੋ -: