ਦਿੱਲੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਤਹਿਤ ਹੁਣ 17 ਨਵੰਬਰ ਤੋਂ ਨਿੱਜੀ ਦੁਕਾਨਾਂ ਖੁੱਲ੍ਹਣ ਨਾਲ ਸ਼ਰਾਬ 8-9 ਫੀਸਦੀ ਮਹਿੰਗੀ ਹੋ ਸਕਦੀ ਹੈ। ਦਿੱਲੀ ਸਰਕਾਰ ਦੇ ਆਬਕਾਰੀ ਵਿਭਾਗ ਨੇ ਵੀਰਵਾਰ ਨੂੰ ਹੁਕਮ ਜਾਰੀ ਕਰਕੇ ਕਿਹਾ ਕਿ ਹਰ ਤਰ੍ਹਾਂ ਦੀ ਸ਼ਰਾਬ ਦੀਆਂ ਕੀਮਤਾਂ 8 ਤੋਂ 9 ਫੀਸਦੀ ਤੱਕ ਵਧਣ ਦੀ ਸੰਭਾਵਨਾ ਹੈ।
ਜਾਣੋ ਕਿੰਨੀਆਂ ਵਧਣਗੀਆਂ ਕੀਮਤਾਂ?
ਧਿਆਨ ਯੋਗ ਹੈ ਕਿ ਆਬਕਾਰੀ ਵਿਭਾਗ ਇਸ ਸਮੇਂ ਦਿੱਲੀ ਵਿੱਚ ਰਜਿਸਟਰ ਕੀਤੇ ਜਾਣ ਵਾਲੇ ਸ਼ਰਾਬ ਦੇ ਬ੍ਰਾਂਡਾਂ ਦੀ ਅਧਿਕਤਮ ਪ੍ਰਚੂਨ ਕੀਮਤ (ਐਮਆਰਪੀ) ਨਿਰਧਾਰਤ ਕਰਨ ‘ਤੇ ਕੰਮ ਕਰ ਰਿਹਾ ਹੈ। ਇਸ ਸਬੰਧੀ ਸ਼ਰਾਬ ਦੇ ਇੱਕ ਵਪਾਰੀ ਨੇ ਦੱਸਿਆ ਕਿ ਥੋਕ ਮੁੱਲ ਵਿੱਚ ਵਾਧੇ ਨਾਲ ਸ਼ਰਾਬ ਦੀਆਂ ਕੀਮਤਾਂ ਵਿੱਚ ਘੱਟੋ-ਘੱਟ 5 ਤੋਂ 10 ਫੀਸਦੀ ਤੱਕ ਦਾ ਵਾਧਾ ਹੋ ਸਕਦਾ ਹੈ। ਹਾਲਾਂਕਿ, ਕੀਮਤਾਂ ਵਿੱਚ ਕਿੰਨਾ ਵਾਧਾ ਹੋਵੇਗਾ, ਇਹ 2021-22 ਦੀ ਆਬਕਾਰੀ ਨੀਤੀ ਦੇ ਅਨੁਸਾਰ ਨਵੀਂ ਪ੍ਰਚੂਨ ਪ੍ਰਣਾਲੀ ਦੇ ਲਾਗੂ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਆਬਕਾਰੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਹੁਕਮਾਂ ਦੇ ਅਨੁਸਾਰ, ‘ਨਵੀਂ ਆਬਕਾਰੀ ਨੀਤੀ 2021-22 ਵਿੱਚ, ਆਬਕਾਰੀ ਡਿਊਟੀ ਅਤੇ ਵੈਲਯੂ ਐਡਿਡ ਟੈਕਸ (ਵੈਟ) ਨੂੰ ਲਾਇਸੈਂਸ ਫੀਸ ਵਿੱਚ ਜੋੜਿਆ ਗਿਆ ਹੈ। ਥੋਕ ਮੁੱਲ ‘ਤੇ ਇਕ-ਇਕ ਫੀਸਦੀ ਦੀ ਦਰ ਨਾਲ ਆਬਕਾਰੀ ਡਿਊਟੀ ਅਤੇ ਵੈਟ ਲਗਾਇਆ ਜਾਵੇਗਾ, ਜਿਸ ਦੇ ਆਧਾਰ ‘ਤੇ ਪ੍ਰਚੂਨ ਵਿਕਰੇਤਾਵਾਂ ਨੂੰ ਸ਼ਰਾਬ ਦੀ ਸਪਲਾਈ ਦੀ ਕੀਮਤ ਤੈਅ ਕੀਤੀ ਜਾਵੇਗੀ।