ਨੋਟਬੰਦੀ ਦੇ ਬਾਅਦ ਜਦੋਂ ਦੇਸ਼ ਵਿਚ 1000 ਦੇ ਨੋਟ ਬੰਦ ਹੋਏ ਤਾਂ ਉਸ ਦੇ ਬਾਅਦ 2000 ਦੇ ਨੋਟ ਜਾਰੀ ਕੀਤੇ ਗਏ। ਹਾਲਾਂਕਿ ਕੁਝ ਹੀ ਸਮੇਂ ਵਿਚ ਇਸ ਨੋਟ ਨੂੰ ਬੰਦ ਕਰ ਦਿੱਤਾ ਗਿਆ ਪਰ ਹੁਣ ਸੋਸ਼ਲ ਮੀਡੀਆ ‘ਤੇ ਇਕ ਖਬਰ ਵਾਇਰਲ ਹੋ ਰਹੀ ਹੈ ਕਿ ਭਾਰਤੀ ਰਿਜ਼ਰਵ ਬੈਂਕ ਜਲਦ ਹੀ 5000 ਦਾ ਨੋਟ ਜਾਰੀ ਕਰਨ ਵਾਲਾ ਹੈ। ਸਭ ਤੋਂ ਵੱਡੀ ਗੱਲ ਕਿ ਇਸ ਨੋਟ ਦੀ ਜਾਣਕਾਰੀ ਦੇ ਨਾਲ ਇਸ ਦੀ ਤਸਵੀਰ ਵੀ ਵਾਇਰਲ ਹੋ ਰਹੀ ਹੈ। ਜਾਣਦੇ ਹਾਂ ਇਸ ਵਾਇਰਲ ਪੋਸਟ ਦੀ ਸੱਚਾਈ ਕੀ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਸ ਮੈਸੇਜ ‘ਤੇ ਹੁਣ ਪੀਆਈਬੀ ਦੀ ਫੈਕਟ ਚੈੱਕ ਯੂਨਿਟ ਦਾ ਜਵਾਬ ਆਇਆ ਹੈ। ਪੀਆਈਬੀ ਨੇ ਆਪਣੇ ਪੋਸਟ ਵਿਚ ਸਾਫ ਕੀਤਾ ਹੈ ਕਿ ਆਰਬੀਆਈ ਅਜਿਹਾ ਕੋਈ ਨੋਟ ਜਾਰੀ ਨਹੀਂ ਕਰਨ ਜਾ ਰਿਹਾ ਹੈ। ਇਹ ਖਬਰ ਪੂਰੀ ਤਰ੍ਹਾਂ ਗਲਤ ਹੈ। ਦੇਸ਼ ਵਿਚ ਇਸ ਸਮੇਂ 10, 20, 50, 100, 500 ਤੇ 2000 ਦੇ ਨੋਟ ਹੀ ਲੀਗਲ ਟੈਂਡਰ ਯਾਨੀ ਵੈਧ ਹਨ। ਹਾਲਾਂਕਿ ਸਾਲ 2023 ਵਿਚ ਆਰਬੀਆਈ ਨੇ 20000 ਦੇ ਨੋਟ ਛਾਪਣੇ ਬੰਦ ਕਰ ਦਿੱਤੇ ਹਨ ਅਤੇ ਲੋਕਾਂ ਨੂੰ ਅਪੀਲ ਕੀਤੀ ਕੀ ਜੇਕਰ ਉਨ੍ਹਾਂ ਕੋਲ 2000 ਦੇ ਨੋਟ ਹਨ ਤਾਂ ਉਸ ਨੂੰ ਬੈਂਕ ਵਿਚ ਜਮ੍ਹਾ ਕਰਾ ਦਿਓ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਭਲਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਛੁੱਟੀ ਦਾ ਐਲਾਨ
ਹਾਲਾਂਕਿ ਇਸ ਪੋਸਟ ਦਾ ਖੰਡਨ ਕਰਦੇ ਹੋਏ ਪੀਆਈਬੀ ਦੀ ਫੈਕਟ ਚੈੱਕ ਟੀਮ ਨੇ ਐਕਸ ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਹ ਜਾਣਕਾਰੀ ਦਿੱਤੀ ਹੈ ਕਿ ਇਹ ਖਬਰ ਪੂਰੀ ਤਰ੍ਹਾਂ ਤੋਂ ਫੇਕ ਹੈ ਤੇ ਆਰਬੀਆਈ ਅਜਿਹਾ ਕੋਈ ਨੋਟ ਜਾਰੀ ਨਹੀਂ ਕਰਨ ਜਾ ਰਿਹਾ ਹੈ।
ਅਜਿਹਾ ਨਹੀਂ ਹੈ ਕਿ ਭਾਰਤ ਵਿਚ ਕਦੇ ਵੀ 5000 ਦੇ ਨੋਟ ਨਹੀਂ ਰਹੇ ਹਨ। ਦੇਸ਼ਵਿਚ ਸਾਲ 1938 ਵਿਚ ਪਹਿਲੀ ਵਾਰ 5000 ਰੁਪਏ ਦੇ ਨੋਟ ਛਪੇ ਸਨ। ਉਸ ਸਮੇਂ ਅੰਗਰੇਜ਼ਾਂ ਦਾ ਰਾਜ ਸੀ। ਬਾਅਦ ਵਿਚ ਇਸ ਨੂੰ 1946 ਵਿਚ ਬੰਦ ਕਰ ਦਿੱਤਾ ਗਿਆ ਸੀ। ਹਾਲਾਂਕਿ ਆਜ਼ਾਦੀ ਦੇ ਬਾਅਦ 1954ਵਿਚ ਇਕ ਵਾਰ ਫਿਰ ਦੇਸ਼ ਵਿਚ 5000 ਦੇ ਨੋਟ ਛਪੇ ਤੇ ਇਸ ਨੂੰ ਆਜ਼ਾਦ ਭਾਰਤ ਦੀ ਸਰਕਾਰ ਨੇ ਛਾਪਿਆ ਸੀ ਪਰ 1978 ਵਿਚ 5000, 1000 ਤੇ 10000 ਦੇ ਨੋਟ ਨੂੰ ਵਾਪਸ ਲੈ ਲਿਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: