ਹਾਈ ਕੋਲੈਸਟ੍ਰਾਲ ਇਕ ਗੰਭੀਰ ਮੈਡੀਕਲ ਕੰਡੀਸ਼ਨ ਹੈ ਜੋ ਦਿਲ ਨੂੰ ਕਮਜ਼ੋਰ ਕਰਨ ਤੇ ਸਟ੍ਰੋਕ ਦੇ ਜ਼ੋਖਮ ਨੂੰ ਵਧਾਉਣ ਦਾ ਕੰਮ ਕਰਦਾ ਹੈ। ਹਾਈ ਕੋਲੈਸਟ੍ਰੋਲ ਉਦੋਂ ਹੁੰਦਾ ਹੈ ਜਦੋਂ ਖੂਨ ਵਿਚ ਕੋਲੈਸਟ੍ਰਾਲ ਨਾਂ ਦਾ ਇਕ ਚਰਬੀ ਪਦਾਰਥ ਬਹੁਤ ਜ਼ਿਆਦਾ ਹੋ ਜਾਂਦਾ ਹੈ। ਇਹ ਮੁੱਖ ਤੌਰ ‘ਤੇ ਚਰਬੀ ਵਾਲੇ ਭੋਜਨ ਖਾਣ, ਲੋੜੀਂਦੀ ਕਸਰਤ ਨਾ ਕਰਨਾ, ਜ਼ਿਆਦਾ ਭਾਰ ਹੋਣ, ਸਿਗਰਟਨੋਸ਼ੀ ਅਤੇ ਸ਼ਰਾਬ ਪੀਣ ਕਾਰਨ ਹੁੰਦਾ ਹੈ।
ਹੁਣੇ ਜਿਹੇ HCL ਹੈਲਥਕੇਅਰ ਵੱਲੋਂ ਕੀਤੀ ਗਈ ਸਟੱਡੀ ਵਿਚ ਚਿੰਤਾਜਨਕ ਖੁਲਾਸਾ ਹੋਇਆ ਹੈ। ਇਸ ਮੁਤਾਬਕ ਆਈਟੀ ਖਤੇਰ ਵਿਚ ਕੰਮ ਕਰਨ ਵਾਲੇ 40 ਤੋਂ ਘੱਟ ਉਮਰ ਦੇ 61 ਫੀਸਦੀ ਆਈਟੀ ਪੇਸ਼ੇਵਰਾਂ ਵਿਚ ਹਾਈ ਕੋਲੈਕਟ੍ਰਾਲ ਦਾ ਪੱਧਰ ਪਾਇਆ ਗਿਆ। ਇਸ ਅਧਿਐਨ ਦਾ ਉਦੇਸ਼ ਭਾਰਤ ਦੇ ਕਾਰਪੋਰੇਟ ਖੇਤਰ ਵਿਚ ਨਿਵਾਰਕ ਦੇਖਭਾਲ ਦੀ ਵੱਧ ਰਹੀ ਲੋੜ ਨੂੰ ਉਜਾਗਰ ਕਰਨਾ ਸੀ।
ਹਾਈ ਕੋਲੈਸਟ੍ਰਾਲ ਹਾਰਟ ਡਿਜੀਜ਼ ਵਰਗੀਆਂ ਗੰਭੀਰ ਬੀਮਾਰੀਆਂ ਦਾ ਮੁੱਖ ਜੋਖਮ ਹੈ। ਆਈਟੀ ਮੁਲਾਜ਼ਮਾਂ ਵਿਚ ਇਸ ਦੇ ਵਧਦੇ ਮਾਮਲੇ ਦਾ ਕਾਰਨ ਲੰਬੇ ਸਮੇਂ ਤੱਕ ਬੈਠੇ ਰਹਿਣਾ, ਗਲਤ ਖਾਣ-ਪੀਣ ਦੀਆਂ ਆਦਤਾਂ ਤੇ ਕਸਰਤ ਦੀ ਕਮੀ ਹੋ ਸਕਦੀ ਹੈ। ਹਾਈ ਕੋਲੈਸਟ੍ਰਾਲ ਤੋਂ ਇਲਾਵਾ ਆਈਟੀ ਕੰਪਨੀ ਵਿਚ ਕੰਮ ਕਰਨ ਵਾਲੇ ਲੋਕਾਂ ਵਿਚ ਮੋਟਾਪਾ, ਪ੍ਰੀ-ਡਾਇਬਟੀਜ਼, ਹਾਈਪੋਥਾਇਰਾਇਡਿਜ਼ਮ ਅਤੇ ਅਨੀਮੀਆ, ਸ਼ੂਗਰ ਦੇ ਕੇਸ ਵੀ ਪਾਏ ਗਏ ਸਨ।
ਇਹ ਵੀ ਪੜ੍ਹੋ : ਪਠਾਨਕੋਟ ਪੁਲਿਸ ਨੇ ਬਾਈਕ ਚੋਰਾਂ ਦੇ ਗਿ.ਰੋਹ ਦਾ ਕੀਤਾ ਪਰਦਾ/ਫਾਸ਼, 12 ਮੋਟਰਸਾਇਕਲ ਸਣੇ ਤਿੰਨ ਕਾਬੂ
ਅਧਿਐਨ ਵਿਚ ਇਹ ਸਿੱਟਾ ਕੱਢਿਆ ਗਿਆ ਕਿ ਆਈਟੀ ਮੁਲਾਜ਼ਮਾਂ ਨੂੰ ਆਪਣੀ ਸਿਹਤ ‘ਤੇ ਧਿਆਨ ਦੇਣ ਦੀ ਲੋੜ ਹੈ। ਇਸ ਲਈ ਰੈਗੂਲਰ ਕਸਰਤ, ਸੰਤੁਲਿਤ ਭੋਜਨ ਤੇ ਲੋੜੀਂਦੀ ਨੀਂਦ ਲੈਣਾ ਜ਼ਰੂਰੀ ਹੈ। ਨਾਲ ਹੀ ਕੰਮ ਦੌਰਾਨ ਰੈਗੂਲਰ ਉਠਣ-ਬੈਠਣ ਤੇ ਥੋੜ੍ਹੀ-ਥੋੜ੍ਹੀ ਦੇਰ ਬਾਅਦ ਚੱਲਣ-ਫਿਰਨ ਦੀ ਆਦਤ ਪਾਉਣਾ ਵੀ ਜ਼ਰੂਰੀ ਹੈ।