2000 ਰੁਪਏ ਦੇ ਨੋਟ ਜਮ੍ਹਾ ਕਰਨ ਤੇ ਬਦਲਣ ਦੀ ਆਖਰੀ ਤਰੀਕ ਦੇ ਦੋ ਮਹੀਨੇ ਬਾਅਦ ਬਾਜ਼ਾਰ ਵਿਚ ਅਜੇ ਵੀ 2.7 ਫੀਸਦੀ ਨੋਟ ਬਚੇ ਹਨ। ਇਸ ਦਾ ਮਤਲਬ ਆਰਬੀਆਈ ਵੱਲੋਂ 2000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣ ਦੇ ਐਲਾਨ ਦੇ ਬਾਅਦ ਹੁਣ ਤੱਕ ਲਗਭਗ 97.26ਫੀਸਦੀ ਨੋਟ ਬੈਂਕਿੰਗ ਸਿਸਟਮ ਵਿਚ ਵਾਪਸ ਆ ਗਏ ਹਨ। ਬੈਂਕਾਂ ਵਿਚ 2000 ਰੁਪਏ ਦੇ ਨੋਟ ਜਮ੍ਹਾ ਕਰਨ ਜਾਂ ਬਦਲਣ ਦੀ ਆਖਰੀ ਤਰੀਕ ਅਕਤੂਬਰ 7 ਸੀ।
RBI ਨੇ ਅੱਜ ਦੱਸਿਆ ਕਿ 19 ਮਈ 2023 ਨੂੰ 2000 ਰੁਪਏ ਦੇ ਜਿੰਨੇ ਨੋਟ ਸਰਕੁਲੇਸ਼ਨ ਵਿਚ ਸਨ,ਉਨ੍ਹਾਂ ਵਿਚੋਂ 97.26 ਫੀਸਦੀ ਨੋਟ ਬੈਂਕਿੰਗ ਸਿਸਟਮ ਵਿਚ ਵਾਪਸ ਆ ਚੁੱਕੇ ਹਨ। ਇਸ ਦੇ ਨਾਲ ਹੀ ਸੈਂਟਰਲ ਬੈਂਕ ਨੇ ਦੱਸਿਆ ਕਿ 2000 ਰੁਪਏ ਦੇ ਨੋਟ ਲੀਗਲ ਟੈਂਡਰ ਬਣੇ ਹੋਏ ਹਨ ਤੇ ਅੱਗੇ ਵੀ ਲੀਗਲ ਟੈਂਡਰ ਬਣੇ ਰਹਿਣਗੇ।
ਆਰਬੀਆਈ ਦੇ ਅੰਕੜਿਆਂ ਮੁਤਾਬਕ ਜਿਸ ਦਿਨ 2000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣ ਦਾ ਫੈਸਲਾ ਲਿਆ ਗਿਆ ਯਾਨੀ 19 ਮਈ 2023 ਨੂੰ ਰੁਝਾਨ ਵਿਚ 3.56 ਲੱਖ ਕਰੋੜ ਰੁਪਏ ਦੇ 2000 ਦੇ ਨੋਟ ਮੌਜੂਦ ਸਨ। ਦੂਜੇ ਪਾਸੇ 30 ਨਵੰਬਰ ਦੇ ਦਿਨ ਬਾਜ਼ਾਰ ਵਿਚ ਲਗਭਗ 9760 ਕਰੋੜ ਰੁਪਏ ਦੇ ਨੋਟ ਬਾਕੀ ਰਹਿ ਗਏ।
ਦੱਸ ਦੇਈਏ ਕਿ 2000 ਰੁਪਏ ਦੇ ਨੋਟਾਂ ਨੂੰ ਜਮ੍ਹਾ ਕਰਨ ਜਾਂ ਬਦਲਣ ਦੀ ਆਖਰੀ ਤਰੀਕ ਖਤਮ ਹੋਣ ਦੇ ਬਾਅਦ ਵੀ ਆਬੀਆਈ ਦੇ 19 ਇਸ਼ੂ ਦਫਤਰ ਤੋਂ ਬਦਲਿਆ ਜਾਂ ਆਪਣੇ ਖਾਤੇ ਵਿਚ ਜਮ੍ਹਾ ਕੀਤਾ ਜਾ ਸਕਦਾ ਹੈ। ਇਕ ਵਾਰ ਵਿਚ ਤੁਸੀਂ 2000 ਰੁਪਏ ਦੇ 10 ਨੋਟ ਬਦਲਵਾ ਸਕਦੇ ਹੋ।
ਇਹ ਵੀ ਪੜ੍ਹੋ : ਪੰਜਾਬ ‘ਚ ਮਹਿੰਗਾ ਹੋਵੇਗਾ ਹੋਮ ਤੇ ਵਾਹਨ ਲੋਨ, ਦੇਣੀ ਪਵੇਗੀ 0.25 ਫੀਸਦੀ ਰਜਿਸਟ੍ਰੇਸ਼ਨ ਫੀਸ
ਆਰਬੀਆਈ ਦੇ ਇਹ ਇਸ਼ੂ ਆਫਿਸ ਅਹਿਮਦਾਬਾਦ, ਬੰਗਲੁਰੂ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਚੇਨਈ, ਗੁਹਾਟੀ, ਹੈਦਰਾਬਾਦ, ਜੈਪੁਰ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਪਟਨਾ ਤੇ ਤਿਰੁਵੰਤਪੁਰਮ ਹਨ। ਆਮ ਲੋਕ 2000 ਰੁਪਏ ਦੇ ਨੋਟ ਇੰਡੀਆ ਪੋਸਟ ਜ਼ਰੀਏ ਵੀ ਆਰਬੀਆਈ ਦੇ ਇਸ਼ੂ ਦਫਤਰ ਨੂੰ ਭੇਜ ਕੇ ਆਪਣੇ ਖਾਤੇ ਵਿਚ ਜਮ੍ਹਾ ਕਰਵਾ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ : –