ਭਾਰਤੀ ਰਿਜ਼ਰਵ ਬੈਂਕ ਨੇ 2000 ਰੁਪਏ ਦੇ ਨੋਟ ਨੂੰ ਲੈ ਕੇ ਵੱਡੀ ਜਾਣਕਾਰੀ ਦਿੱਤੀ ਹੈ। ਆਰਬੀਆਈ ਨੇ ਦੱਸਿਆ ਕਿ 31 ਅਕਤੂਬਰ 2023 ਤੱਕ ਬਾਜ਼ਾਰ ਤੋਂ 2000 ਰੁਪਏ ਦੇ 97 ਫੀਸਦੀ ਨੋਟ ਬੈਂਕਿੰਗ ਸਿਸਟਮ ਵਿਚ ਵਾਪਸ ਜਮ੍ਹਾ ਹੋ ਚੁੱਕੇ ਹਨ। ਆਰਬੀਆਈ ਨੇ ਮਈ 2023 ਵਿਚ ਦੋ ਹਜ਼ਾਰ ਦੋ ਨੋਟ ਵਾਪਸ ਲੈਣ ਦਾ ਫੈਸਲਾ ਲਿਆ ਸੀ ਜਿਸ ਦੇ ਬਾਅਦ ਤੋਂ ਲੋਕ ਨੋਟਾਂ ਨੂੰ ਬੈਂਕਿੰਗ ਸਿਸਟਮ ਤੋਂ ਵਾਪਸ ਕਰ ਰਹੀ ਸੀ। ਕੇਂਦਰੀ ਬੈਂਕ ਨੇ ਕਿਹਾ ਕਿ ਉਸ ਦੇ 19 ਦਫਤਰਾਂ ਵਿਚ 2000 ਦੇ ਨੋਟਾਂ ਨੂੰ ਜਮ੍ਹਾ ਜਾਂ ਫਿਰ ਐਕਸਚੇਂਜ ਕਰਨ ਦੀ ਸਹੂਲਤ ਮਿਲ ਰਹੀ ਹੈ।
ਆਰਬੀਆਈ ਨੇ ਦੇਸ਼ ਦੀ ਆਮ ਜਨਤਾ ਨੂੰ ਰਾਹਤ ਦਿੱਤੀ ਹੈ। ਆਰਬੀਆਈ ਨੇ ਕਿਹਾ ਕਿ ਹੁਣ ਆਮ ਲੋਕ ਪੋਸਟ ਆਫਿਸ ਜ਼ਰੀਏ 2000 ਰੁਪਏ ਦੇ ਨੋਟ ਜਮ੍ਹਾ ਕਰ ਸਕਦੇ ਹਨ। ਦੱਸ ਦੇਈਏ ਕਿ ਇਸ ਤਹਿਤ ਤੁਹਾਨੂੰ 2 ਹਜ਼ਾਰ ਦੇ ਨੋਟ ਬਦਲਣ ਜਾਂ ਜਮ੍ਹਾ ਕਰਨ ਲਈ ਆਰਬੀਆਈ ਦੇ ਦਫਤਰ ਨਹੀਂ ਜਾਣਾ ਪਵੇਗਾ। ਬੈਂਕ ਨੇ 19 ਮਈ 2023 ਨੂੰ 2000 ਰੁਪਏ ਦੇ ਨੋਟ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ।ਉਦੋਂ 3.56 ਲੱਖ ਕਰੋੜ ਦੇ 2000 ਦੇ ਨੋਟ ਸਰਕੂਲਰ ਵਿਚ ਸਨ ਜੋ ਕਿ 31 ਅਕਤੂਬਰ ਤੱਕ ਸਿਰਫ ਘੱਟ ਹੋ ਕੇ 0.10 ਲੱਖ ਕਰੋੜ ਰੁਪਏ ਰਹਿ ਗਏ।
ਇਹ ਵੀ ਪੜ੍ਹੋ : ਪੰਚਕੂਲਾ ‘ਚ ਕੰਪਨੀ ਦੀ ਦਰਿਆਦਿਲੀ, ਮੁਲਾਜ਼ਮਾਂ ਦੇ ਕੰਮ ਤੋਂ ਖੁਸ਼ ਹੋ ਕੇ ਗਿਫਟ ਕੀਤੀਆਂ 12 ਕਾਰਾਂ
ਆਰਬੀਆਈ ਨੇ 2000 ਦੇ ਨੋਟਾਂ ਨੂੰ ਬੈਂਕਾਂ ਵਿਚ ਜਮ੍ਹਾ ਕਰਨ ਦੀ ਡੈੱਡਲਾਈਨ ਪਹਿਲਾਂ 20 ਸਤੰਬਰ ਰੱਖੀ ਸੀ, ਫਿਰ ਇਸ ਨੂੰ ਵਧਾ ਕੇ 7 ਅਕਤੂਬਰ ਲਈ ਐਕਸਟੈਂਡ ਕਰ ਦਿੱਤਾ ਸੀ। ਇਸ ਦੇ ਬਾਅਦ ਆਰਬੀਆਈ ਨੇ 9 ਅਕਤੂਬਰ 2023 ਤੋਂ ਆਰਬੀਆਈ ਦੇ ਖੇਤਰੀ ਦਫਤਰ ਵਿਚ 2000 ਦੇ ਨੋਟਾਂ ਨੂੰ ਜਮ੍ਹਾ ਤੇ ਐਕਸਚੇਂਜ ਕਰਨ ਦੀ ਸਹੂਲਤ ਸ਼ੁਰੂ ਕੀਤੀ ਸੀ। ਨਾਲ ਹੀ ਤੁਸੀਂ ਪੋਸਟਲ ਜ਼ਰੀਏ ਵੀ ਨੋਟ ਬਦਲ ਤੇ ਜਮ੍ਹਾ ਕਰ ਸਕਦੇ ਹੋ।