ਇੰਟਰ ਗਲੋਬ ਇੰਟਰਪ੍ਰਾਈਜ਼ਿਜ਼ ਤੇ Archer Aviation ਨੇ ਭਾਰਤ ਵਿਚ ਏਅਰ ਟੈਕਸੀ ਸ਼ੁਰੂ ਕਰਨ ਦੇ ਲਈ ਹੱਥ ਮਿਲਾਇਆ ਹੈ। ਅਜਿਹੇ ਵਿਚ ਕਿਹਾ ਜਾ ਸਕਦਾ ਹੈ ਕਿ ਇਲੈਕਟ੍ਰਿਕ ਏਅਰ ਟੈਕਸੀ ਜਲਦ ਹੀ ਭਾਰਤ ਵਿਚ ਇਕ ਅਸਲੀਅਤ ਹੋਵੇਗੀ। ਦੋਵੇਂ ਕੰਪਨੀਆਂ ਵੱਲੋਂ ਡਿਵੈਲਪ ਕੀਤੀ ਜਾਣ ਵਾਲੀ Midnight ਨਾਂ ਹੀ ਇਹ ਏਅਰ ਟੈਕਸੀ 4 ਯਾਤਰੀਆਂ ਦੀ ਵਾਹਨ ਸਮਰੱਥਾ ਵਾਲੇ ਈਵੀਟੀਓਐੱਲ ਜਹਾਜ਼ ਦਾ ਇਸਤੇਮਾਲ ਕਰੇਗੀ।
Midnight Air Taxi ਮੂਲ ਤੌਰ ਤੋਂ ਇਕ ਇਲੈਕਟ੍ਰਿਕ ਵਰਟੀਕਲ ਟੇਕ ਆਫ ਅਤੇ ਲੈਂਡਿੰਗ ਜਹਾਜ਼ ਹੈ। ਇਹ 161 ਕਿਲੋਮੀਟਰ ਤੱਕ ਦੀ ਦਾਅਵਾ ਕੀਤੀ ਗਈ ਰੇਂਜ ਪ੍ਰਦਾਨ ਕਰੇਗੀ ਅਤੇ ਇਸ ਵਿਚ ਇਕ ਪਾਇਲਟ ਸਣੇ 5 ਵਿਅਕਤੀਆਂ ਤੱਕ ਦੇ ਬੈਠਣ ਦੀ ਸਮਰੱਥਾ ਹੈ।
ਸ਼ੁਰੂਆਤ ਵਿਚ ਇਸ ਸੇਵਾ ਲਈ ਕੁੱਲ 200 ਮਿਡਨਾਈਟ ਜਹਾਜ਼ ਪੇਸ਼ ਕੀਤੇ ਜਾਣਗੇ। ਭਾਰਤ ਵਿਚ ਦਿੱਲੀ, ਮੁੰਬਈ ਤੇ ਬੇਂਗਲੁਰੂ ਵਰਗੇ ਭੀੜ-ਭੜੱਕੇ ਵਾਲੇ ਸ਼ਹਿਰਾਂ ਵਿਚ ਇਸ ਇਲੈਕਟ੍ਰਿਕ ਟੈਕਸੀ ਨੂੰ ਸ਼ੁਰੂ ਕੀਤਾ ਜਾਵੇਗਾ। ਇਸਸੇਵਾ ਦੇ ਜ਼ਿਆਦਾਤਰ ਰਸਤੇ ਸ਼ਹਿਰ ਦੀ ਸਰਹੱਦ ਤੱਕ ਹੀ ਸੀਮਤ ਰਹਿਣਗੇ ਤੇ ਕੰਪਨੀ ਕਾਰ ਯਾਤਰਾ ਦੇ 60-90 ਮਿੰਟ ਦੇ ਸਮੇਂ ਨੂੰ ਘਟਾ ਕੇ ਸਿਰਫ 7 ਮਿੰਟ ਦੀ ਹਵਾਈ ਟੈਕਸੀ ਉਡਾਣ ਤੱਕ ਸੀਮਤ ਕਰਨ ਦਾ ਟੀਚਾ ਬਣਾ ਰਹੀ ਹੈ। ਹਾਲਾਂਕਿ ਇਹ ਸੇਵਾ ਸ਼ੁਰੂ ਵਿਚ ਪੇਸੈਂਜਰ ਯਾਤਰਾ ਲਈ ਹੋਵੇਗੀ।
ਇਹ ਵੀ ਪੜ੍ਹੋ : ਬਰਨਾਲਾ ‘ਚ ਭਿਆਨਕ ਸੜਕ ਹਾ.ਦਸਾ, ਟਿਊਸ਼ਨ ਤੋਂ ਪਰਤ ਰਹੇ 3 ਵਿਦਿਆਰਥੀਆਂ ਦੀ ਮੌ.ਤ, ਇੱਕ ਜ਼ਖਮੀ
ਬਾਅਦ ਵਿਚ ਇਸ ਨੂੰ ਪੜਾਅਬੱਧ ਤਰੀਕੇ ਨਾਲ ਲਾਜਿਸਟਿਕਸ ਤੇ ਐਮਰਜੈਂਸੀ ਚਕਿਤਸਾ ਸੇਵਾਵਾਂ ਤੱਕ ਵਧਾਇਆ ਜਾਵੇਗਾ। ਇਸ ਤੋਂ ਇਲਾਵਾ ਨਿੱਜੀ ਚਾਰਟਰ ਵੀ ਯੋਜਨਾ ਦਾ ਇਕ ਹਿੱਸਾ ਹੈ।ਅਜਿਹੇ ਵਿਚ ਸ਼ਹਿਰੀ ਗਤੀਸ਼ੀਲਤਾ ਵਿਚ ਇਹ ਇਨੋਵੇਸ਼ਨ ਗੇਮ ਚੇਂਜਰ ਹੋ ਸਕਦੀ ਹੈ। ਇਲੈਕਟ੍ਰਿਕ ਏਅਰ ਟੈਕਸੀ ਸੇਵਾ ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ, ਇੰਟਰਗਲੋਬ ਇੰਟਰਪ੍ਰਾਈਜਿਜ਼ ਤੇ ਯੂਐੱਸਆਧਾਰਿਤ ਆਰਚਰ ਏਵੀਏਸ਼ਨ ਦੇ ਵਿਚ ਸਾਂਝੇਦਾਰੀ ਨਾਲ ਸ਼ੁਰੂ ਕੀਤੀ ਜਾਵੇਗੀ। ਦੱਸ ਦੇਈਏ ਕਿ ਇੰਟਰਗਲੋਬ ਇੰਟਰਪ੍ਰਾਈਜ਼ਿਜ਼ ਕੋਲ ਇੰਟਰਗਲੋਬ ਏਵੀਏਸ਼ਨ ਵਿਚ ਲਗਭਗ 38 ਫੀਸਦੀ ਹਿੱਸੇਦਾਰੀ ਹੈ ਜੋ ਇੰਡੀਗੋ ਏਅਰਲਾਈਨ ਦੀ ਮੂਲ ਕੰਪਨੀ ਹੈ।