ਟੈੱਕ ਦਿੱਗਜ Apple ਨੇ 12 ਸਤੰਬਰ ਨੂੰ iPhone 15 ਸੀਰੀਜ਼ ਲਾਂਚ ਕੀਤੀ ਸੀ। ਇਸ ਸੀਰੀਜ਼ ਵਿੱਚ ਕੰਪਨੀ ਨੇ ਚਾਰ ਨਵੇਂ ਆਈਫੋਨ ਪੇਸ਼ ਕੀਤੇ ਸਨ। ਕੰਪਨੀ ਨੇ ਇਸ ਸੀਰੀਜ਼ ਲਈ 15 ਅਪ੍ਰੈਲ ਤੋਂ ਪ੍ਰੀ-ਬੁਕਿੰਗ ਸ਼ੁਰੂ ਕੀਤੀ ਸੀ ਪਰ ਹੁਣ ਤੁਸੀਂ ਇਸਨੂੰ ਆਨਲਾਈਨ ਦੇ ਨਾਲ-ਨਾਲ ਆਫਲਾਈਨ ਸਟੋਰਾਂ ਤੋਂ ਵੀ ਖਰੀਦ ਸਕਦੇ ਹੋ । 22 ਸਤੰਬਰ ਯਾਨੀ ਅੱਜ ਤੋਂ ਇਹ ਫੋਨ ਸਟੋਰ ‘ਤੇ ਵੀ ਵਿਕਰੀ ਲਈ ਉਪਲੱਬਧ ਹੋ ਗਿਆ ਹੈ । ਦੱਸ ਦੇਈਏ ਕਿ Apple ਨੇ ਇਸ ਵਾਰ iPhone 15 ਸੀਰੀਜ਼ ਨੂੰ ਕਈ ਵੱਡੇ ਬਦਲਾਵਾਂ ਦੇ ਨਾਲ ਪੇਸ਼ ਕੀਤਾ ਹੈ।

Apple iPhone 15 sale begins
ਦੱਸ ਦੇਈਏ ਕਿ Apple ਨੇ iPhone 15 ਸੀਰੀਜ਼ ਵਿੱਚ ਪਹਿਲੀ ਵਾਰ USB Type C ਚਾਰਜਿੰਗ ਪੋਰਟ ਦਿੱਤਾ ਗਿਆ ਹੈ । ਇਹ ਮੰਗ ਆਈਫੋਨ ਯੂਜ਼ਰਜ਼ ਪਿਛਲੇ ਕਈ ਸਾਲਾਂ ਤੋਂ ਕਰ ਰਹੇ ਸਨ। ਜੇਕਰ ਤੁਸੀਂ ਦਿੱਲੀ ਅਤੇ ਮੁੰਬਈ ਵਿੱਚ ਰਹਿੰਦੇ ਹੋ ਤਾਂ ਇੱਥੇ Apple ਦੇ ਅਧਿਕਾਰਤ ਸਟੋਰ ਤੋਂ ਵੀ iPhone 15 ਸੀਰੀਜ਼ ਨੂੰ ਖਰੀਦ ਸਕਦੇ ਹੋ।
ਇਹ ਵੀ ਪੜ੍ਹੋ: ਸਾਈਬਰ ਠੱਗੀ ਤੋਂ ਬਚਾਉਣਗੇ ਬੋਲਣ ਵਾਲੇ ‘ਗਣਪਤੀ ਬੱਪਾ’! ਪ੍ਰਸ਼ਾਦ ‘ਚ ਮਿਲਣਗੇ ਤੋਂ ਬਚਾਅ ਦੇ ਟਿਪਸ
ਜੇਕਰ ਤੁਸੀਂ iPhone 15 ਸੀਰੀਜ਼ ਵਿੱਚ iPhone 15 ਅਤੇ 15 ਪਲੱਸ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਖਰੀਦਦੇ ਹੋ ਤਾਂ ਤੁਹਾਨੂੰ ਟ੍ਰੇਡ-ਇਨ ਆਫਰ ਦਾ ਵੀ ਲਾਭ ਮਿਲੇਗਾ। ਇਸ ਆਫਰ ਵਿੱਚ ਤੁਸੀਂ ਪੁਰਾਣੇ ਫੋਨ ਨੂੰ ਐਕਸਚੇਂਜ ਕਰਵਾ ਕੇ 2,000 ਰੁਪਏ ਤੋਂ ਲੈ ਕੇ 67,800 ਰੁਪਏ ਤੱਕ ਦਾ ਭਾਰੀ ਡਿਸਕਾਊਂਟ ਪਾ ਸਕਦੇ ਹੋ । ਤੁਹਾਨੂੰ ਧਿਆਨ ਰੱਖਣਾ ਹੋਵੇਗਾ ਕਿ ਟ੍ਰੇਡ-ਇਨ ਵੈਲਿਊ ਤੁਹਾਡੇ ਪੁਰਾਣੇ ਫੋਨ ਦੀ ਕੰਡੀਸ਼ਨ ‘ਤੇ ਨਿਰਭਰ ਕਰੇਗੀ ।

Apple iPhone 15 sale begins
ਦੱਸ ਦੇਈਏ ਕਿ Apple ਨੇ iPhone 15 ਮਾਡਲ ਨੂੰ 79,900 ਰੁਪਏ ਵਿੱਚ, iPhone 15 ਪਲੱਸ ਨੂੰ 89,900 ਰੁਪਏ ਵਿੱਚ, iPhone 15 pro ਨੂੰ 1,34,900 ਰੁਪਏ ਵਿੱਚ ਤੇ iPhone 15 Pro Max ਨੂੰ 1,59,900 ਰੁਪਏ ਵਿੱਚ ਲਾਂਚ ਕੀਤਾ ਹੈ। ਸਾਰੇ ਮਾਡਲ ਵਿੱਚ ਤੁਹਾਨੂੰ USB ਟਾਈਪ ਸੀ ਚਾਰਜਿੰਗ ਪੋਰਟ ਦਾ ਫ਼ੀਚਰ ਮਿਲੇਗਾ। ਇੰਨਾ ਹੀ ਨਹੀਂ ਇਸ ਵਾਰ ਸਾਰੇ ਮਾਡਲ ਵਿੱਚ ਇੱਕ ਤਰ੍ਹਾਂ ਦਾ ਕੈਮਰਾ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish