ATF price increased: ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਤੋਂ ਬਾਅਦ ਅੱਜ ਯਾਨੀ ਕਿ ਮੰਗਲਵਾਰ ਨੂੰ ਤੇਲ ਕੰਪਨੀਆਂ ਨੇ ਏਵੀਏਸ਼ਨ ਟਰਬਾਈਨ ਫਿਊਲ (ATF) ਯਾਨੀ ਹਵਾਈ ਜਹਾਜ਼ ਦੇ ਤੇਲ ਦੇ ਮੁੱਲ 16 ਦਿਨਾਂ ਵਿੱਚ ਲਗਾਤਾਰ ਦੂਜੀ ਵਾਰ ਵਾਧਾ ਕੀਤਾ ਹੈ । ਜਿਸ ਕਾਰਨ ਹਵਾਈ ਯਾਤਰੀਆਂ ਨੂੰ ਕਿਰਾਏ ਵਿੱਚ ਵਾਧੇ ਦੀ ਮਾਰ ਝੇਲਣੀ ਪੈ ਸਕਦੀ ਹੈ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਅੱਜ ਤੋਂ ਇਨ੍ਹਾਂ ਦੀ ਕੀਮਤ 14 ਤੋਂ 17 ਫ਼ੀਸਦੀ ਤੱਕ ਵਧਾਈ ਗਈ ਹੈ।
ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਮੰਗਲਵਾਰ ਤੋਂ ਜਹਾਜ਼ ਦੇ ਤੇਲ ਦੀ ਕੀਮਤ 5,494.50 ਰੁਪਏ ਯਾਨੀ 16.36 ਫ਼ੀਸਦੀ ਵਧਾ ਕੇ 39,069.87 ਰੁਪਏ ਪ੍ਰਤੀ ਕਿਲੋਲੀਟਰ ਕਰ ਦਿੱਤੀ ਗਈ ਹੈ । ਇਸ ਤੋਂ ਪਹਿਲਾਂ 1 ਜੂਨ ਨੂੰ ATF ਦੀਆਂ ਕੀਮਤਾਂ ਵਿੱਚ ਰਿਕਾਰਡ 56.5 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਇੱਥੇ ਇਸ ਦੀ ਕੀਮਤ 33,575.37 ਰੁਪਏ ਪ੍ਰਤੀ ਕਿਲੋਲੀਟਰ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਹਵਾਈ ਟਿਕਟਾਂ ਹੋਰ ਵੀ ਮਹਿੰਗੀਆਂ ਹੋ ਸਕਦੀਆਂ ਹਨ।
ਦਰਅਸਲ, ਇਸ ਮਹੀਨੇ 2 ਵਾਰ ਜਹਾਜ਼ ਦਾ ਤੇਲ 82 ਫ਼ੀਸਦੀ ਤੋਂ ਜ਼ਿਆਦਾ ਮਹਿੰਗਾ ਹੋ ਚੁੱਕਾ ਹੈ । ਤੇਲ ਦਾ ਮੁੱਲ ਵਧਣ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ । ਜਿਸ ਤੋਂ ਬਾਅਦ ਕੋਲਕਾਤਾ ਵਿੱਚ ਅੱਜ ਤੋਂ ਜਹਾਜ਼ ਦੇ ਤੇਲ ਦੀ ਕੀਮਤ 14.22 ਫ਼ੀਸਦੀ ਵੱਧ ਕੇ 44,024.10 ਰੁਪਏ, ਮੁੰਬਈ ਵਿੱਚ 16.61 ਫ਼ੀਸਦੀ ਵੱਧ ਕੇ 38,565.06 ਰੁਪਏ ਅਤੇ ਚੇਨੱਈ ਵਿੱਚ 16.40 ਫ਼ੀਸਦੀ ਵੱਧ ਕੇ 40,239.63 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ ।
ਗੌਰਤਲਬ ਹੈ ਕਿ ਕੋਰੋਨਾ ਕਾਰਨ ਅੰਤਰਰਾਸ਼ਟਰੀ ਉਡਾਣਾਂ ਬੰਦ ਹੋ ਗਈਆਂ ਹਨ ਅਤੇ ਘਰੇਲੂ ਉਡਾਣਾਂ ਚੱਲ ਰਹੀਆਂ ਹਨ। ਇਨ੍ਹਾਂ ਉਡਾਣਾਂ ਰਾਹੀਂ ਉਹੀ ਲੋਕ ਜਾ ਰਹੇ ਹਨ ਜੋਕਿਤੇ ਫਸੇ ਹੋਏ ਹਨ ਜਾਂ ਜਿਨ੍ਹਾਂ ਦੀ ਆਵਾਜਾਈ ਬਹੁਤ ਜਰੂਰੀ ਹੈ। ਦੂਜੇ ਪਾਸੇ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵੀ ਨਰਮ ਹਨ । ਅਜਿਹੀ ਸਥਿਤੀ ਵਿੱਚ ਇਹ ਸਮਝ ਤੋਂ ਪਰੇ ਹੈ ਕਿ ਤੇਲ ਕੰਪਨੀਆਂ ਇਸ ਤਰੀਕੇ ਨਾਲ ਕੀਮਤਾਂ ਵਿੱਚ ਵਾਧਾ ਕਿਉਂ ਕਰ ਰਹੀਆਂ ਹਨ ਅਤੇ ਹਵਾਈ ਕਿਰਾਏ ਨੂੰ ਵਧਾਉਣ ਲਈ ਮਜਬੂਰ ਕਿਉਂ ਕਰ ਰਹੀਆਂ ਹਨ।
ਦੱਸ ਦੇਈਏ ਕਿ ਮਹੱਤਵਪੂਰਣ ਗੱਲ ਇਹ ਹੈ ਕਿ ਕੋਰੋਨਾ ਕਾਰਨ ਅੰਤਰਰਾਸ਼ਟਰੀ ਉਡਾਣਾਂ ਬੰਦ ਹੋ ਗਈਆਂ ਹਨ ਅਤੇ ਘਰੇਲੂ ਉਡਾਣਾਂ ਚੱਲ ਰਹੀਆਂ ਹਨ। ਉਹੀ ਲੋਕ ਜੋ ਇਨ੍ਹਾਂ ਉਡਾਣਾਂ ‘ਤੇ ਫਸੇ ਹੋਏ ਹਨ ਫਸੇ ਹੋਏ ਹਨ ਜਾਂ ਜਿਨ੍ਹਾਂ ਦੀ ਆਵਾਜਾਈ ਬਹੁਤ ਮਹੱਤਵਪੂਰਨ ਹੈ। ਦੂਜੇ ਪਾਸੇ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵੀ ਨਰਮ ਹਨ। ਅਜਿਹੀ ਸਥਿਤੀ ਵਿਚ, ਇਹ ਸਮਝ ਤੋਂ ਪਰੇ ਹੈ ਕਿ ਤੇਲ ਕੰਪਨੀਆਂ ਇਸ ਤਰੀਕੇ ਨਾਲ ਕੀਮਤਾਂ ਵਿਚ ਵਾਧਾ ਕਿਉਂ ਕਰ ਰਹੀਆਂ ਹਨ ਅਤੇ ਹਵਾਈ ਕਿਰਾਏ ਨੂੰ ਵਧਾਉਣ ਲਈ ਮਜਬੂਰ ਕਰ ਰਹੀਆਂ ਹਨ।