Atlas Cycles Factory Locked: ਵਿਸ਼ਵ ਸਾਈਕਲ ਦਿਵਸ ‘ਤੇ ਇੱਕ ਸਭ ਤੋਂ ਪ੍ਰਸਿੱਧ ਭਾਰਤੀ ਸਾਈਕਲ ਬ੍ਰਾਂਡ ‘ਐਟਲਸ ਸਾਈਕਲ’ਨੇ ਬੁੱਧਵਾਰ ਨੂੰ ਬੰਦ ਹੋ ਗਿਆ। ਇਸ ਸਬੰਧੀ ਇਕ ਬਿਆਨ ਜਾਰੀ ਕਰਦਿਆਂ, ਕੰਪਨੀ ਨੇ ਕਿਹਾ ਕਿ ਵਿੱਤੀ ਰੁਕਾਵਟਾਂ ਕਾਰਨ ਨਿਰਮਾਣ ਕਾਰਜ ਮੁੜ ਸ਼ੁਰੂ ਕਰਨ ਦੀ ਸਥਿਤੀ ‘ਚ ਨਹੀਂ ਹੈ ਅਤੇ ਇਸੇ ਕਾਰਨ ਉਸਨੇ ਆਪਣੀ ਸਾਹਿਬਾਬਾਦ ਫੈਕਟਰੀ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।
ਹਰਿਆਣਵੀ ਕੰਪਨੀ, ਜਿਸ ਨੇ 1951 ‘ਚ ਸਾਈਕਲਾਂ ਦਾ ਨਿਰਮਾਣ ਸ਼ੁਰੂ ਕੀਤਾ ਸੀ, ਨੇ 2014 ਅਤੇ 2018 ‘ਚ ਪਹਿਲਾਂ ਹੀ ਦੋ ਫੈਕਟਰੀਆਂ ਨੂੰ ਬੰਦ ਕਰ ਦਿੱਤਾ ਸੀ। ਦਸੰਬਰ 2014 ‘ਚ, ਮੱਧ ਪ੍ਰਦੇਸ਼ ‘ਚ ਮਲਾਨਪੁਰ ਫੈਕਟਰੀ ਨੂੰ ਬੰਦ ਕਰ ਦਿੱਤਾ ਗਿਆ ਸੀ, ਸੋਨੀਪਤ ਯੂਨਿਟ ‘ਚ ਵੀ ਸਾਲ 2018 ‘ਚ ਨਿਰਮਾਣ ਨੂੰ ਰੋਕ ਦਿੱਤਾ ਗਿਆ ਸੀ।ਮਾਲਾਨਪੁਰ ਯੂਨਿਟ ਦੇ ਬੰਦ ਹੋਣ ਤੋਂ ਬਾਅਦ, ਕੰਪਨੀ ਦੀਆਂ ਸਿਰਫ ਦੋ ਕਾਰਜਸ਼ੀਲ ਫੈਕਟਰੀਆਂ ਸਨ , ਹਰਿਆਣਾ ਦੇ ਸੋਨੀਪਤ ਅਤੇ ਉੱਤਰ ਪ੍ਰਦੇਸ਼ ਦੇ ਸਾਹਿਬਾਬਾਦ ‘ਚ ਸਨ ਉਹ ਵੀ ਬੰਦ ਕਰ ਦਿੱਤੀਆਂ ਗਈਆਂ ਸਨ।
1 ਜੂਨ, 2020 ਤੋਂ ਲੋਕਡਾਊਨ ਮਗਰੋਂ ਕੰਪਨੀ ਦੀ ਸਾਹਿਬਾਬਾਦ ਯੂਨਿਟ ‘ਚ ਵਿੱਤੀ ਰੁਕਾਵਟਾਂ ਦੇ ਕਾਰਨ ਨਿਰਮਾਣ ਕਾਰਜ ਦੀ ਸਥਿਤੀ ਵਿੱਚ ਸਾਰਾ ਕੁੱਝ ਰੋਕ ਦਿੱਤਾ। ਕੰਪਨੀ ਕੋਲ ਕੱਚਾ ਮਾਲ ਖਰੀਦਣ ਲਈ ਵੀ ਪੈਸਾ ਨਾ ਹੋਣ ਕਾਰਨ ਅਤੇ ਲੋਕ ਡਾਊਨ ਘਾਟਾ ਹੋਣ ਕਾਰਨ ਅਜਿਹਾ ਕਦਮ ਚੁੱਕਿਆ ਗਿਆ। ਇਕ ਅੰਦਾਜ਼ੇ ਅਨੁਸਾਰ ਇਸ ਬੰਦ ਕਾਰਨ 700 ਵਿਅਕਤੀ ਪ੍ਰਭਾਵਿਤ ਹੋਣਗੇ ਕਿਉਂਕਿ ਤਕਰੀਬਨ 400 ਕਾਮੇ ਸਿੱਧੇ ਤੌਰ ‘ਤੇ ਕੰਪਨੀ ਦੇ ਕੰਮਕਾਜ ‘ਤੇ ਨਿਰਭਰ ਸਨ ਜਦਕਿ 300 ਹੋਰ ਅਸਿੱਧੇ ਤੌਰ ‘ਤੇ ਇਸ ਤੋਂ ਲਾਭ ਲੈ ਰਹੇ ਸਨ।