Attention IndiGo GoAir flyers: ਨਵੀਂ ਦਿੱਲੀ: ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGIA) ‘ਤੇ ਕਿਫਾਇਤੀ ਏਅਰਲਾਇੰਸ Indigo ਅਤੇ GoAir ਆਪਣੇ ਆਪਰੇਸ਼ਨ ਨੂੰ ਟਰਮੀਨਲ 2 (T2) ਤੇ ਸ਼ਿਫਟ ਕਰ ਰਹੀਆਂ ਹਨ । ਇਹ ਬਦਲਾਅ 1 ਅਕਤੂਬਰ ਤੋਂ ਹੋਵੇਗਾ । ਇਸ ਸਬੰਧੀ Indigo ਅਤੇ GoAir ਨੇ ਟਵੀਟ ਕਰ ਜਾਣਕਾਰੀ ਦਿੱਤੀ । ਬਾਜ਼ਾਰ ਹਿੱਸੇਦਾਰੀ ਦੇ ਮਾਮਲੇ ਵਿੱਚ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ Indigo ਆਪਣੇ ਆਪਰੇਸ਼ਨ ਦਾ ਕੁਝ ਹਿੱਸਾ T2 ‘ਤੇ ਸ਼ਿਫਟ ਕਰੇਗੀ। ਉੱਥੇ ਹੀ GoAir ਹੁਣ ਆਪਣੇ ਸਾਰੇ ਜਹਾਜ਼ T2 ਤੋਂ ਹੀ ਸੰਚਾਲਿਤ ਕਰੇਗੀ।
Indigo ਨੇ ਇਸ ਸਬੰਧ ਵਿੱਚ ਇੱਕ ਟਵੀਟ ਕਰਦਿਆਂ ਲਿਖਿਆ,”ਫਲਾਈਟ ਨੰਬਰ 6E 2000 ਤੋਂ 6E 2999 ਤੱਕ ਦਾ ਸੰਚਾਲਨ ਦਿੱਲੀ ਵਿੱਚ ਟਰਮੀਨਲ 2 ਤੋਂ ਹੋਵੇਗਾ । ਇਹ ਸੰਚਾਲਨ 1 ਅਕਤੂਬਰ ਤੋਂ ਸ਼ੁਰੂ ਹੋ ਜਾਵੇਗਾ । ਕਿਰਪਾ ਕਰਕੇ ਹਵਾਈ ਅੱਡੇ ਲਈ ਰਵਾਨਾ ਹੋਣ ਤੋਂ ਪਹਿਲਾਂ ਉਡਾਣ ਨੰਬਰ ਅਤੇ ਟਰਮੀਨਲ ਦੀ ਜਾਂਚ ਕਰਨਾ ਨਾ ਭੁੱਲੋ।”
Indigo ਤੋਂ ਇਲਾਵਾ GOAir ਨੇ ਵੀ ਇਸ ਬਾਰੇ ਟਵੀਟ ਕੀਤਾ ਹੈ। GoAir ਨੇ ਟਵੀਟ ਕਰਦਿਆਂ ਲਿਖਿਆ, “GoAir ਯਾਤਰੀਆਂ ਲਈ ਮਹੱਤਵਪੂਰਣ ਜਾਣਕਾਰੀ – ਦਿੱਲੀ ਤੋਂ ਸਾਰੀਆਂ ਘਰੇਲੂ ਉਡਾਣਾਂ 1 ਅਕਤੂਬਰ 2020 ਤੋਂ ਟਰਮੀਨਲ 2 ਤੋਂ ਉਡਾਣ ਭਰਨਗੀਆਂ । ਕਿਰਪਾ ਕਰਕੇ ਯਾਤਰਾ ਤੋਂ ਪਹਿਲਾਂ ਆਪਣੀ ਫਲਾਈਟ ਅਤੇ ਟਰਮੀਨਲ ਬਾਰੇ ਜਾਣਕਾਰੀ ਜ਼ਰੂਰ ਲੈ ਲਓ।”
T2 ‘ਤੇ ਟ੍ਰੈਫਿਕ ਵਧਿਆ
ਪਿਛਲੇ 5 ਸਤੰਬਰ ਤੋਂ Indigo ਅਤੇ ਸਪਾਈਸਜੈੱਟ ਲਿਮਟਿਡ (SpiceJet Ltd.) ਟਰਮੀਨਲ 3 ਤੋਂ ਆਪਰੇਟ ਕਰ ਰਹੀਆਂ ਸਨ। ਇਹ ਦੋਵੇਂ ਕੰਪਨੀਆਂ ਘਰੇਲੂ ਮਾਰਕੀਟ ਵਿੱਚ ਲਗਭਗ ਦੋ ਤਿਹਾਈ ਹਿੱਸੇਦਾਰੀ ਰੱਖਦੀਆਂ ਹਨ । ਦਰਅਸਲ, ਟਰਮੀਨਲ ‘ਤੇ ਸਮਰੱਥਾ ਵਧਾਉਣ ਲਈ ਕੰਮ ਚੱਲ ਰਿਹਾ ਸੀ । ਜੈੱਟ ਏਅਰਵੇਜ਼ ਦੇ ਟ੍ਰੈਫਿਕ ਨੂੰ ਜਦੋਂ ਦੁਬਾਰਾ ਜਾਰੀ ਕੀਤਾ ਗਿਆ ਸੀ, ਉਦੋਂ ਤੋਂ ਟਰਮੀਨਲ 2 ‘ਤੇ ਟ੍ਰੈਫਿਕ ਵਧਿਆ ਹੈ।
ਅਗਸਤ ‘ਚ 28 ਲੱਖ ਤੋਂ ਵੱਧ ਯਾਤਰੀਆਂ ਨੇ ਭਰੀ ਉਡਾਣ
ਇਸ ਦੌਰਾਨ ਜੁਲਾਈ ਵਿੱਚ 21.07 ਲੱਖ ਯਾਤਰੀਆਂ ਦੇ ਬਾਅਦ ਅਗਸਤ ਵਿੱਚ ਘਰੇਲੂ ਉਡਾਣ ਭਰਨ ਵਾਲੇ ਯਾਤਰੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ । ਅਗਸਤ ਵਿੱਚ ਕੁੱਲ 28.32 ਲੱਖ ਲੋਕਾਂ ਨੇ ਘਰੇਲੂ ਉਡਾਣ ਭਰੀ ਹੈ । ਬੀਤੇ ਬੁੱਧਵਾਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇਸ ਬਾਰੇ ਅੰਕੜੇ ਜਾਰੀ ਕੀਤੇ ਹਨ। ਇਸ ਤਰ੍ਹਾਂ ਮਹੀਨੇ ਦੇ ਮਹੀਨੇ ਇਸ ਵਿੱਚ 34.4 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।