ਅਪ੍ਰੈਲ ਦੇ ਸ਼ੁਰੂ ਹੁੰਦਿਆਂ ਹੀ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਹੋ ਜਾਂਦੀ ਹੈ। ਅਜਿਹੇ ਵਿੱਚ ਵਿੱਤੀ ਸਾਲ (2023-24) ਦੀ ਸ਼ੁਰੂਆਤ ਦੇ ਨਾਲ ਹੀ ਕਈ ਅਜਿਹੇ ਬਦਲਾਅ ਹੁੰਦੇ ਹਨ, ਜਿਨ੍ਹਾਂ ਦਾ ਸਿੱਧਾ ਅਸਰ ਆਮ ਲੋਕਾਂ ਦੀ ਜ਼ਿੰਦਗੀ ਅਤੇ ਜੇਬਾਂ ‘ਤੇ ਪੈਂਦਾ ਹੈ । ਅਪ੍ਰੈਲ ਮਹੀਨੇ ਵਿੱਚ ਬੈਂਕਾਂ ਵਿੱਚ ਛੁੱਟੀਆਂ ਦੀ ਭਰਮਾਰ ਹੈ। ਅਜਿਹੇ ਵਿੱਚ ਜੇਕਰ ਤੁਸੀਂ ਇਸ ਮਹੀਨੇ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਪੂਰਾ ਕਰਨਾ ਹੈ ਤਾਂ ਅਪ੍ਰੈਲ ਵਿੱਚ ਬੈਂਕ ਦੀ ਛੁੱਟੀਆਂ ਦੀ ਸੂਚੀ ਜ਼ਰੂਰ ਦੇਖ ਲਓ।
ਜ਼ਿਕਰਯੋਗ ਹੈ ਕਿ ਬੈਂਕਾਂ ਦੀਆਂ ਛੁੱਟੀਆਂ ਕਾਰਨ ਕਈ ਵਿੱਤੀ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ । ਅਜਿਹੇ ਵਿੱਚ ਗਾਹਕਾਂ ਨੂੰ ਪਰੇਸ਼ਾਨੀ ਤੋਂ ਬਚਾਉਣ ਲਈ ਭਾਰਤੀ ਰਿਜ਼ਰਵ ਬੈਂਕ ਹਰ ਮਹੀਨੇ ਬੈਂਕ ਛੁੱਟੀਆਂ ਦੀ ਲਿਸਟ ਜਾਰੀ ਕਰਦਾ ਹੈ । ਅਪ੍ਰੈਲ ਦੇ ਮਹੀਨੇ ਵਿੱਚ ਵੱਖ-ਵੱਖ ਤਿਉਹਾਰਾਂ, ਜਨਮਦਿਨ ਅਤੇ ਸ਼ਨੀਵਾਰ-ਐਤਵਾਰ ਦੀਆਂ ਛੁੱਟੀਆਂ ਸਣੇ ਕੁੱਲ 15 ਦਿਨ ਬੈਂਕ ਬੰਦ ਰਹਿਣਗੇ । ਅਪ੍ਰੈਲ ਦੇ ਮਹੀਨੇ ਵਿੱਚ ਸਲਾਨਾ ਕਲੋਜ਼ਿੰਗ, ਮਹਾਵੀਰ ਜਯੰਤੀ, ਗੁੱਡ ਫਰਾਈਡੇ, ਅੰਬੇਡਕਰ ਜਯੰਤੀ ਆਦਿ ਵਰਗੇ ਕਈ ਤਿਉਹਾਰਾਂ ਅਤੇ ਬਰਸੀ ਕਾਰਨ ਬੈਂਕ ਕਈ-ਕਈ ਦਿਨ ਬੰਦ ਰਹਿਣਗੇ ।
ਇਹ ਵੀ ਪੜ੍ਹੋ: ਭਾਰਤ-ਪਾਕਿ ਸਰਹੱਦ ਨੇੜੇ ਸੁਣਾਈ ਦਿੱਤੀ ਡਰੋਨ ਦੀ ਆਵਾਜ਼, BSF ਤੇ ਪੁਲਿਸ ਦਾ ਸਰਚ ਆਪਰੇਸ਼ਨ ਜਾਰੀ
ਅਪ੍ਰੈਲ ਮਹੀਨੇ ‘ਚ ਛੁੱਟੀਆਂ ਦੀ ਲਿਸਟ:
1 ਅਪ੍ਰੈਲ: ਸਲਾਨਾ ਕਲੋਜ਼ਿੰਗ ਕਾਰਨ ਆਈਜ਼ੌਲ, ਸ਼ਿਲਾਂਗ, ਸ਼ਿਮਲਾ ਤੇ ਚੰਡੀਗੜ੍ਹ ਨੂੰ ਛੱਡ ਕੇ ਪੂਰੇ ਦੇਸ਼ ‘ਚ ਬੈਂਕ ਆਮ ਲੋਕਾਂ ਲਈ ਬੰਦ ਰਹਿਣਗੇ।
2 ਅਪ੍ਰੈਲ: ਐਤਵਾਰ
4 ਅਪ੍ਰੈਲ: ਮਹਾਵੀਰ ਜਯੰਤੀ ਕਾਰਨ ਅਹਿਮਦਾਬਾਦ, ਆਈਜ਼ੌਲ, ਬੇਲਾਪੁਰ, ਬੈਂਗਲੁਰੂ, ਭੋਪਾਲ, ਚੰਡੀਗੜ੍ਹ, ਚੇਨਈ, ਜੈਪੁਰ, ਕਾਨਪੁਰ, ਕੋਲਕਾਤਾ, ਲਖਨਊ, ਕੋਲਕਾਤਾ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਰਾਏਪੁਰ ਅਤੇ ਰਾਂਚੀ ਵਿੱਚ ਬੈਂਕ ਬੰਦ ਰਹਿਣਗੇ।
5 ਅਪ੍ਰੈਲ: ਬਾਬੂ ਜਗਜੀਵਨ ਰਾਮ ਦੇ ਜਨਮ ਦਿਨ ਕਾਰਨ ਹੈਦਰਾਬਾਦ ‘ਚ ਬੈਂਕ ਰਹਿਣਗੇ ਬੰਦ
7 ਅਪ੍ਰੈਲ: ਗੁੱਡ ਫਰਾਈਡੇ ਕਾਰਨ ਅਗਰਤਲਾ, ਅਹਿਮਦਾਬਾਦ, ਗੁਹਾਟੀ, ਜੈਪੁਰ, ਜੰਮੂ, ਸ਼ਿਮਲਾ ਅਤੇ ਸ਼੍ਰੀਨਗਰ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਬੈਂਕ ਬੰਦ ਰਹਿਣਗੇ।
8 ਅਪ੍ਰੈਲ: ਦੂਜਾ ਸ਼ਨੀਵਾਰ
9 ਅਪ੍ਰੈਲ: ਐਤਵਾਰ
14 ਅਪ੍ਰੈਲ: ਡਾ. ਬਾਬਾ ਸਾਹਿਬ ਅੰਬੇਡਕਰ ਦੀ ਯਾਦ ਵਿੱਚ ਆਈਜ਼ੌਲ, ਭੋਪਾਲ, ਨਵੀਂ ਦਿੱਲੀ, ਰਾਏਪੁਰ, ਸ਼ਿਲਾਂਗ ਅਤੇ ਸ਼ਿਮਲਾ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਬੈਂਕ ਬੰਦ ਰਹਿਣਗੇ।
15 ਅਪ੍ਰੈਲ: ਅਗਰਤਲਾ, ਗੁਹਾਟੀ, ਕੋਚੀ, ਕੋਲਕਾਤਾ, ਸ਼ਿਮਲਾ ਅਤੇ ਤਿਰੂਵਨੰਤਪੁਰਮ ਵਿੱਚ ਵਿਸ਼ੂ, ਬੋਹਾਗ ਬਿਹੂ, ਹਿਮਾਚਲ ਦਿਵਸ, ਬੰਗਾਲੀ ਨਵੇਂ ਸਾਲ ਕਾਰਨ ਬੈਂਕ ਬੰਦ ਰਹਿਣਗੇ।
16 ਅਪ੍ਰੈਲ: ਐਤਵਾਰ
18 ਅਪ੍ਰੈਲ: ਸ਼ਬ-ਏ-ਕਦਰ ਜੰਮੂ ਅਤੇ ਸ਼੍ਰੀਨਗਰ ਵਿੱਚ ਬੈਂਕ ਬੰਦ ਰਹਿਣਗੇ।
21 ਅਪ੍ਰੈਲ: ਈਦ-ਉਲ-ਫਿਤਰ ਕਾਰਨ ਅਗਰਤਲਾ, ਜੰਮੂ, ਕੋਚੀ, ਸ਼੍ਰੀਨਗਰ ਅਤੇ ਤਿਰੂਵਨੰਤਪੁਰਮ ਵਿੱਚ ਬੈਂਕ ਬੰਦ ਰਹਿਣਗੇ।
22 ਅਪ੍ਰੈਲ: ਈਦ ਅਤੇ ਚੌਥੇ ਸ਼ਨੀਵਾਰ ਕਾਰਨ ਕਈ ਥਾਵਾਂ ‘ਤੇ ਬੈਂਕ ਬੰਦ ਰਹਿਣਗੇ।
23 ਅਪ੍ਰੈਲ: ਐਤਵਾਰ
30 ਅਪ੍ਰੈਲ: ਐਤਵਾਰ
ਵੀਡੀਓ ਲਈ ਕਲਿੱਕ ਕਰੋ -: