ਨਵੰਬਰ ਦਾ ਮਹੀਨਾ ਜਲਦੀ ਹੀ ਖਤਮ ਹੋਣ ਜਾ ਰਿਹਾ ਹੈ ਅਤੇ ਦਸੰਬਰ ਯਾਨੀ ਕਿ ਸਾਲ ਦੇ ਆਖਰੀ ਮਹੀਨੇ ਦੀ ਸ਼ੁਰੂਆਤ ਹੋਣ ਵਾਲੀ ਹੈ। ਨਵੇਂ ਸਾਲ ਦੇ ਜਸ਼ਨ ਤੋਂ ਪਹਿਲਾਂ ਕ੍ਰਿਸਮਿਸ ਦੇ ਇਲਾਵਾ ਹੋਰ ਵੀ ਕਈ ਮੌਕਿਆਂ ‘ਤੇ ਦਸੰਬਰ ਵਿੱਚ ਬੈਂਕ ਬੰਦ ਰਹਿਣਗੇ। ਅਜਿਹੇ ਵਿੱਚ ਵੱਖ-ਵੱਖ ਸੂਬਿਆਂ ਵਿੱਚ ਕੁੱਲ 13 ਦਿਨਾਂ ਦੀਆਂ ਛੁੱਟੀਆਂ ਹੋਣਗੀਆਂ। ਜੇਕਰ ਤੁਹਾਡੇ ਕੋਲ ਵੀ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਉਸ ਨੂੰ ਜਲਦੀ ਨਿਪਟਾਓ, ਕਿਉਂਕਿ ਆਉਣ ਵਾਲੇ ਮਹੀਨੇ ਵਿੱਚ ਕਈ ਛੁੱਟੀਆਂ ਹੋਣ ਕਾਰਨ ਬੈਂਕ ਦਾ ਕੰਮਕਾਜ ਠੱਪ ਹੋ ਸਕਦਾ ਹੈ।
ਭਾਰਤੀ ਰਿਜ਼ਰਵ ਬੈਂਕ ਵੱਲੋਂ ਜਾਰੀ ਦਸੰਬਰ 2022 ਦੀ ਬੈਂਕ ਛੁੱਟੀਆਂ ਦੀ ਸੂਚੀ ਅਨੁਸਾਰ, ਦੂਜੇ ਤੇ ਚੌਥੇ ਸ਼ਨੀਵਾਰ ਤੇ ਐਤਵਾਰ ਦੀਆਂ ਛੁੱਟੀਆਂ ਸਮੇਤ ਦਸੰਬਰ ਦੇ ਪੂਰੇ ਮਹੀਨੇ ਵਿੱਚ ਲਗਪਗ ਅੱਧੇ ਦਿਨ ਕੰਮ ਪ੍ਰਭਾਵਿਤ ਰਹੇਗਾ। ਆਰਬੀਆਈ ਨੇ ਦਸੰਬਰ ਮਹੀਨੇ ਲਈ ਬੈਂਕ ਛੁੱਟੀਆਂ ਦਾ ਕੈਲੰਡਰ ਜਾਰੀ ਕਰ ਦਿੱਤਾ ਹੈ, ਜਿਸ ਅਨੁਸਾਰ ਵੱਖ-ਵੱਖ ਸੂਬਿਆਂ ਅਤੇ ਸ਼ਹਿਰਾਂ ਵਿੱਚ ਦਸੰਬਰ ਮਹੀਨੇ ਵਿੱਚ 3, 12, 19, 24, 26, 29, 30, 31 ਨੂੰ ਛੁੱਟੀ ਹੋਵੇਗੀ। ਜਦਕਿ 4, 10, 11, 24, 25 ਦਸੰਬਰ ਨੂੰ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਛੱਡ ਕੇ ਹਫ਼ਤਾਵਾਰੀ ਛੁੱਟੀ ਹੈ। ਕ੍ਰਿਸਮਸ ਦੀ ਛੁੱਟੀ ਯਾਨੀ 25 ਦਸੰਬਰ ਐਤਵਾਰ ਨੂੰ ਵੀ ਹੈ। ਇੱਥੇ ਧਿਆਨ ਵਿੱਚ ਰੱਖੋ ਕਿ ਬੈਂਕਿੰਗ ਛੁੱਟੀਆਂ ਵੱਖ-ਵੱਖ ਸੂਬਿਆਂ ਵਿੱਚ ਮਨਾਏ ਜਾਂਦੇ ਤਿਉਹਾਰਾਂ ‘ਤੇ ਨਿਰਭਰ ਕਰਦੀਆਂ ਹਨ।
ਬੈਂਕ ਛੁੱਟੀਆਂ ਦੀ ਪੂਰੀ ਸੂਚੀ
- 3 ਦਸੰਬਰ: ਸੇਂਟ ਫਰਾਂਸਿਸ ਜ਼ੇਵੀਅਰ ਪਣਜੀ (ਗੋਆ)
- 4 ਦਸੰਬਰ: ਐਤਵਾਰ ਹਫ਼ਤਾਵਾਰੀ ਛੁੱਟੀ (ਸਾਰੇ ਪਾਸੇ)
- 10 ਦਸੰਬਰ: ਦੂਜਾ ਸ਼ਨਿਚਰਵਾਰ ਹਫਤਾਵਾਰੀ ਛੁੱਟੀ (ਸਾਰੇ ਪਾਸੇ)
- 11 ਦਸੰਬਰ: ਐਤਵਾਰ ਹਫਤਾਵਾਰੀ ਛੁੱਟੀ (ਸਾਰੇ ਪਾਸੇ)
- 12 ਦਸੰਬਰ: ਪਾ-ਟੋਗਨ ਨੇਂਗਮਿੰਜਾ ਸੰਗਮਾ ਸ਼ਿਲਾਂਗ
- 18 ਦਸੰਬਰ: ਐਤਵਾਰ ਹਫਤਾਵਾਰੀ ਛੁੱਟੀ (ਸਾਰੇ ਪਾਸੇ)
- 19 ਦਸੰਬਰ: ਗੋਆ ਮੁਕਤੀ ਦਿਵਸ ਪਣਜੀ (ਗੋਆ)
- 24 ਦਸੰਬਰ: ਕ੍ਰਿਸਮਸ ਫੈਸਟੀਵਲ (ਸ਼ਿਲਾਂਗ)
- 25 ਦਸੰਬਰ: ਐਤਵਾਰ/ਕ੍ਰਿਸਮਸ ਦੀਆਂ ਛੁੱਟੀਆਂ (ਸਾਰੇ ਪਾਸੇ)
- 26 ਦਸੰਬਰ: ਕ੍ਰਿਸਮਸ ਦਾ ਜਸ਼ਨ / ਲੋਸੁੰਗ / ਨਮਸੰਗ ਇਜਾਵਲ, ਗੰਗਟੋਕ, ਸ਼ਿਲਾਂਗ
- 29 ਦਸੰਬਰ: ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ (ਚੰਡੀਗੜ੍ਹ)
- 30 ਦਸੰਬਰ: ਯੂ ਕੀਆਂਗ ਨੰਗਬਾਹ (ਸ਼ਿਲਾਂਗ)
- 31 ਦਸੰਬਰ: ਨਵੇਂ ਸਾਲ ਦੀ ਸ਼ਾਮ (ਈਜਾਵਲ)
ਵੀਡੀਓ ਲਈ ਕਲਿੱਕ ਕਰੋ -: