ਅਗਲੇ ਮਹੀਨੇ ਦੇਸ਼ ਵਿੱਚ ਹੋਲੀ ਦਾ ਤਿਓਹਾਰ ਮਨਾਇਆ ਜਾਵੇਗਾ । ਅਜਿਹੇ ਵਿੱਚ ਸਿਰਫ਼ ਹੋਲੀ ਦੇ ਮੌਕੇ ‘ਤੇ ਹੀ ਬੈਂਕ ਬੰਦ ਨਹੀਂ ਰਹਿਣ ਵਾਲੇ ਹਨ। ਰਾਮਨੌਮੀ, ਗੁੜੀ ਪਾਡਵਾ ਦੇ ਮੌਕੇ ‘ਤੇ ਵੀ ਬੈਂਕ ਦੀ ਛੁੱਟੀ ਰਹੇਗੀ। ਮਾਰਚ ਵਿੱਚ ਕੁੱਲ 12 ਦਿਨ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਬੈੰਕਾਂ ਦੀ ਛੁੱਟੀ ਰਹੇਗੀ। ਅਜਿਹੇ ਵਿੱਚ ਜੇ ਤੁਸੀਂ ਵੀ ਬੈਂਕਿੰਗ ਦੇ ਕੰਮਾਂ ਨੂੰ ਅਗਲੇ ਮਹੀਨੇ ਨਿਪਟਾਉਣ ਦੀ ਤਿਆਰੀ ਕਰ ਰਹੇ ਹੋ ਤਾਂ ਇਸ ਮਹੀਨੇ ਹੀ ਨਿਪਟਾ ਲਓ।
ਭਾਰਤ ਵਿੱਚ ਬੈਂਕ ਮਹੀਨੇ ਦੇ ਪਹਿਲੇ ਅਤੇ ਤੀਜੇ ਸ਼ਨੀਵਾਰ ਨੂੰ ਕੰਮ ਕਰਦੇ ਰਹਿੰਦੇ ਹਨ, ਜਦੋਂ ਕਿ ਦੂਜੇ ਤੇ ਚੌਥੇ ਸ਼ਨੀਵਾਰ ਨੂੰ ਬੈਂਕ ਛੁੱਟੀਆਂ ਹੁੰਦੀਆਂ ਹਨ। ਮਾਰਚ 2023 ਵਿੱਚ ਭਾਰਤੀ ਰਿਜ਼ਰਵ ਬੈਂਕ (RBI) ਦੇ ਕੈਲੰਡਰ ਮੁਤਾਬਕ, ਨਿੱਜੀ ਤੇ ਜਨਤਕ ਖੇਤਰ ਦੇ ਬੈਂਕ 12 ਦਿਨਾਂ ਲਈ ਬੰਦ ਰਹਿਣਗੇ। ਆਓ ਅਸੀਂ ਤੁਹਾਨੂੰ ਮਾਰਚ ਵਿੱਚ ਬੈਂਕ ਛੁੱਟੀਆਂ ਦੀ ਪੂਰੀ ਸੂਚੀ ਦਿਖਾਉਂਦੇ ਹਾਂ।
ਇਹ ਵੀ ਪੜ੍ਹੋ: ਅਕਸ਼ੈ ਕੁਮਾਰ ਛੱਡਣਗੇ ਕੈਨੇਡਾ ਦੀ ਨਾਗਰਿਕਤਾ, ਬੋਲੇ- ‘ਮੇਰੇ ਲਈ ਇੰਡੀਆ ਹੀ ਸਭ ਕੁਝ ਏ’
ਮਾਰਚ ਮਹੀਨੇ ‘ਚ ਛੁੱਟੀਆਂ ਦੀ ਪੂਰੀ ਲਿਸਟ :
- 3 ਮਾਰਚ: ਚਾਪਚਰ ਕੁਟ ਮੌਕੇ ਆਈਜ਼ੋਲ ‘ਚ ਬੈਂਕ ਬੰਦ ਰਹਿਣਗੇ।
- 5 ਮਾਰਚ: ਐਤਵਾਰ
- 7 ਮਾਰਚ: ਹੋਲੀ /ਹੋਲਿਕਾ ਦਹਨ/ਧੁਲੰਡੀ/ਡੋਲ ਜਾਤਰਾ ਮੌਕੇ ਬੇਲਾਪੁਰ, ਗੁਵਾਹਾਟੀ, ਕਾਨਪੁਰ, ਲਖਨਊ, ਮੁੰਬਈ, ਜੈਪੁਰ, ਨਾਗਪੁਰ ‘ਚ ਬੈਂਕ ਬੰਦ ਰਹਿਣਗੇ।
- 8 ਮਾਰਚ: ਹੋਲੀ ਦੇ ਦਿਨ ਅਗਰਤਲਾ, ਅਹਿਮਦਾਬਾਦ , ਆਈਜ਼ੋਲ, ਭੋਪਾਲ, ਚੰਡੀਗੜ੍ਹ, ਗੰਗਟੋਕ, ਕਾਨਪੁਰ ਆਦਿ ‘ਚ ਬੈਂਕ ਬੰਦ ਰਹਿਣਗੇ।
- 9 ਮਾਰਚ: ਹੋਲੀ (ਸਿਰਫ਼ ਪਟਨਾ ‘ਚ ਬੈਂਕ ਬੰਦ ਰਹਿਣਗੇ)।
- 11 ਮਾਰਚ: ਦੂਜਾ ਸ਼ਨੀਵਾਰ
- 12 ਮਾਰਚ: ਐਤਵਾਰ
- 19 ਮਾਰਚ: ਐਤਵਾਰ
- 22 ਮਾਰਚ: ਗੁੜੀ ਪੜਵਾ / ਉਗਾੜੀ ਤਿਉਹਾਰ / ਬਿਹਾਰ ਦਿਵਸ / ਸਾਜੀਬੂ ਨੋਂਗਮਾਪਨਬਾ (ਚੀਰੋਬਾ) / ਤੇਲਗੂ ਨਵੇਂ ਸਾਲ ਦਾ ਦਿਨ / ਪਹਿਲੀ ਨਵਰਾਤਰੀ ਮੌਕੇ ਚੇੱਨਈ, ਬੇਲਾਪੁਰ, ਹੈਦਰਾਬਾਦ, ਆਧਰਾ ਪ੍ਰਦੇਸ਼, ਤੇਲੰਗਾਨਾ, ਜੰਮੂ, ਮੁੰਬਈ, ਨਾਗਪੁਰ, ਪਣਜੀ, ਪਟਨਾ ਤੇ ਸ਼੍ਰੀਨਗਰ ‘ਚ ਬੈਂਕ ਬੰਦ ਰਹਿਣਗੇ।
- 25 ਮਾਰਚ: ਚੌਥਾ ਸ਼ਨੀਵਾਰ
- 26 ਮਾਰਚ: ਐਤਵਾਰ
- 30 ਮਾਰਚ: ਸ਼੍ਰੀ ਰਾਮ ਨੌਮੀ ਮੌਕੇ ਅਹਿਮਦਾਬਾਦ, ਬੇਲਾਪੁਰ, ਭੋਪਾਲ, ਚੰਡੀਗੜ੍ਹ, ਗੰਗਟੋਕ, ਹੈਦਰਾਬਾਦ, ਜੈਪੁਰ, ਕਾਨਪੁਰ, ਮੁੰਬਈ ਆਦਿ ‘ਚ ਬੈਂਕ ਬੰਦ ਰਹਿਣਗੇ।
ਵੀਡੀਓ ਲਈ ਕਲਿੱਕ ਕਰੋ -: